channel punjabi
Canada News

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਇੱਕ ਨਵੇਂ ਵਿਵਾਦ ‘ਚ ਘਿਰੇ

ਬਿੱਲ ਮੌਰਨਿਊ ‘ਤੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼

ਓਟਾਵਾ : ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਇੱਕ ਵਾਰ ਫਿਰ ਤੋਂ ਨਵੇਂ ਵਿਵਾਦ ਵਿੱਚ ਘਿਰ ਗਏ ਨੇ । ਸਾਬਕਾ ਵਿੱਤ ਮੰਤਰੀ ਤੇ ਅਹੁਦੇ ‘ਤੇ ਰਹਿੰਦੇ ਹੋਏ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲੱਗੇ ਹਨ ।


ਕੈਨੇਡਾ ਇਲੈਕਸ਼ਨ ਵਾਚਡੌਗ ਦਾ ਕਹਿਣਾ ਹੈ ਕਿ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਉਸ ਸਮੇਂ ਕਾਨੂੰਨ ਦੀ ਉਲੰਘਣਾ ਕੀਤੀ ਜਦੋਂ ਉਨ੍ਹਾਂ ਆਪਣੇ ਅਹੁਦੇ ਉੱਤੇ ਰਹਿੰਦਿਆਂ ਕਈ ਈਵੈਂਟਸ ਉੱਤੇ ਲਿਬਰਲ ਉਮੀਦਵਾਰ ਨੂੰ ਪ੍ਰਮੋਟ ਕੀਤਾ । ਦ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਜ਼ ਦਾ ਕਹਿਣਾ ਹੈ ਕਿ ਪਿਛਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਮੌਰਨਿਊ ਨੇ ਵੱਖ-ਵੱਖ ਈਵੈਂਟਸ ਵਿਚ ਹਿੱਸਾ ਲੈਣ ਵਾਲੇ ਦੋ ਉਮੀਦਵਾਰਾਂ ਦਾ ਪ੍ਰਚਾਰ ਕੀਤਾ।

ਇੱਕ ਉਮੀਦਵਾਰ ਅਨੀਤਾ ਆਨੰਦ ਤਾਂ ਕੈਬਨਿਟ ਮੰਤਰੀ ਬਣ ਚੁੱਕੀ ਹੈ ਤੇ ਦੂਜੀ ਮਿਸ਼ੇਲ ਫਿਸ਼ਰ ਕੰਜ਼ਰਵੇਟਿਵ ਉਮੀਦਵਾਰ ਕੋਲੋਂ ਹਾਰ ਗਈ। ਸਿਆਸੀ ਲਾਹਾ ਲੈਣ ਲਈ ਮੰਤਰੀਆਂ ਨੂੰ ਟੈਕਸਦਾਤਾਵਾਂ ਦੇ ਫੰਡ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਇਲੈਕਸ਼ਨ ਲਾਅ ਤਹਿਤ ਇਹ ਪ੍ਰਬੰਧ ਜਾਂ ਨਿਯਮ ਵੀ ਹਨ ਜੋ ਵਿਅਕਤੀ ਵਿਸ਼ੇਸ਼ ਨੂੰ ਕੈਂਪੇਨਜ਼ ਲਈ ਡੋਨੇਟ ਕਰਨ ਤੋਂ ਵਰਜਦੇ ਹਨ।

ਕਮਿਸ਼ਨਰ ਅਨੁਸਾਰ ਮੌਰਨਿਊ ਵੱਲੋਂ ਨਿਯਮਾਂ ਦੀ ਉਸ ਸਮੇਂ ਉਲੰਘਣਾ ਕੀਤੀ ਗਈ ਜਦੋਂ ਉਨ੍ਹਾਂ ਦੋ ਉਮੀਦਵਾਰਾਂ ਨੂੰ ਪ੍ਰਮੋਟ ਕੀਤਾ। ਅਜਿਹਾ ਇਸ ਲਈ ਕਿਉਂਕਿ ਸਰਕਾਰੀ ਸਰੋਤਾਂ ਦੀ ਵਰਤੋਂ ਲਿਬਰਲ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ। ਕਮਿਸ਼ਨਰ ਨੇ ਆਖਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਮੌਰਨਿਊ ਨੇ ਜਾਣਬੁੱਝ ਕੇ ਸਿਆਸੀ ਲਾਹਾ ਲੈਣ ਲਈ ਜਨਤਕ ਸਰੋਤਾਂ ਦੀ ਵਰਤੋਂ ਕੀਤੀ ਜਾਂ ਫਿਰ ਉਨ੍ਹਾਂ ਸਬੰਧਤ ਈਵੈਂਟਸ ਲਈ ਕੋਈ ਪਲੈਨਿੰਗ ਹੀ ਕੀਤੀ। ਮੌਰਨਿਊ ਦੀ ਰਾਈਡਿੰਗ ਐਸੋਸੀਏਸ਼ਨ ਵੱਲੋਂ ਦੋਵਾਂ ਈਵੈਂਟਸ ਦਾ ਖਰਚਾ ਮੋੜ ਦਿੱਤਾ ਗਿਆ ਹੈ ਤੇ ਮੌਰਨਿਊ ਨੂੰ ਵੀ 300 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ‘ਤੇ ਅਹੁਦੇ ‘ਤੇ ਰਹਿੰਦੇ ਹੋਏ ‘WE ਚੈਰਿਟੀ’ ਤੋਂ ਲਾਹਾ ਲੈਣ ਦੇ ਗੰਭੀਰ ਦੋਸ਼ ਲੱਗੇ ਸਨ । ਇਸ ਮੁੱਦੇ ਤੇ ਵਿਰੋਧੀ ਧਿਰਾਂ ਵੱਲੋਂ ਸੂਬਾ ਸਰਕਾਰ ਨੂੰ ਜ਼ੋਰਦਾਰ ਤਰੀਕੇ ਨਾਲ ਘੇਰਿਆ ਗਿਆ ਸੀ ਅਤੇ ਬਿੱਲ ਮੌਰਨਿਊ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ।

Related News

ਟੋਰਾਂਟੋ: ਫਲੇਮਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ, 4 ਮਾਮਲੇ ਆਏ ਸਾਹਮਣੇ

Rajneet Kaur

ਬੀ.ਸੀ ਦੀਆਂ 10 ਉਡਾਣਾਂ ਕੋਵਿਡ 19 ਐਕਸਪੋਜ਼ਰ ਲਿਸਟ ‘ਚ

Rajneet Kaur

BIG NEWS : ਟਰੂਡੋ ਸਰਕਾਰ ਨੇ ਯਾਤਰਾਵਾਂ ਰੋਕਣ ਲਈ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਕੁਆਰੰਟੀਨ ਲਈ ਹੋਟਲਾਂ ‘ਚ ਰੁਕਣਾ ਕੀਤਾ ਲਾਜ਼ਮੀ

Vivek Sharma

Leave a Comment