channel punjabi
International USA

ਅਮਰੀਕਾ ਦੇ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਲਈ ਬਾਲੀਵੁੱਡ ਦੇ ਗੀਤਾਂ ਦਾ ਸਹਾਰਾ

ਬਿਡੇਨ ਦੇ ਪ੍ਰਚਾਰ ‘ਚ ਗੂੰਜ ਰਿਹਾ ਹੈ ਬਾਲੀਵੁੱਡ ਗੀਤ ‘ਚਲੇ ਚਲੋ’

ਟਰੰਪ ਦੇ ਪ੍ਰਚਾਰ ਲਈ ਹਿੰਦੀ ਭਾਸ਼ਾ ਵਿੱਚ ਲੱਗ ਰਹੇ ਨੇ ਨਾਅਰੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਆਪਣੇ ਪ੍ਰਚਾਰ ਲਈ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਪ੍ਰਯੋਗ ਕਰ ਰਹੇ ਹੋਣ, ਉਹ ਵੀ ਇੰਨੇ ਵੱਡੇ ਪੱਧਰ ‘ਤੇ । ਪੜ੍ਹਨ-ਸੁਣਨ ਵਿਚ ਬੇਸ਼ੱਕ ਇਹ ਥੋੜਾ ਹੈਰਾਨ ਕਰਨ ਵਾਲਾ ਹੋਵੇ ਪਰ ਇਹ ਹਕੀਕਤ ਹੈ ।
ਦਰਅਸਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਮੂਲ ਦੇ ਵੋਟਰਾਂ ਅਤੇ ਸਿਆਸੀ ਆਗੂਆਂ ਦੀ ਗੁੱਡੀ ਇਸ ਵੇਲੇ ਚੜ੍ਹੀ ਹੋਈ ਹੈ। ਇਸੇ ਦੇ ਚਲਦਿਆਂ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਨੇ । ਹਿੰਦੀ ਫ਼ਿਲਮੀ ਗੀਤਾਂ ਦੀ ਤਰਜ਼ ‘ਤੇ ਨਾਅਰੇ ਲਿਖੇ ਅਤੇ ਬੋਲੇ ਜਾ ਰਹੇ ਹਨ । ਡੋਨਾਲਡ ਟਰੰਪ ਦੇ ਪ੍ਰਚਾਰ ਲਈ ਵੀ ਹਿੰਦੀ ਭਾਸ਼ਾ ਵਿੱਚ ਸਲੋਗਨ ਅਤੇ ਨਾਅਰੇ ਜ਼ੋਰਦਾਰ ਢੰਗ ਨਾਲ ਲਗਾਏ ਜਾ ਰਹੇ ਹਨ।

ਜੋ ਬਿਡੇਨ ਵਲੋਂ ਉਪ ਰਾਸਟਰਪਤੀ ਦੀ ਉਮੀਦਵਾਰ ਵਜੋਂ ਕਮਲਾ ਹੈਰਿਸ ਨੂੰ ਚੁਣੇ ਜਾਣ ਦੇ ਬਾਅਦ ਤੋਂ ਹੀ ਭਾਰਤੀ ਭਾਸ਼ਾਵਾਂ ਵਿੱਚ ਨਾਆਰੇ ਲਗਾਏ ਜਾ ਰਹੇ ਹਨ ।

ਰਾਸ਼ਟਰਪਤੀ ਚੋਣ ਵਿਚ ਭਾਰਤੀ-ਅਮਰੀਕੀ ਵੋਟਰਾਂ ਨੂੰ ਭਰਮਾਉਣ ਲਈ ‘ਜੋ ਬਿਡੇਨ’ ਦੀ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਸੁਪਰਹਿਟ ਬਾਲੀਵੁੱਡ ਫਿਲਮ ‘ਲਗਾਨ’ ਦੇ ‘ਚਲੇ ਚਲੋ’ ਗੀਤ ਦੀ ਤਰਜ਼ ‘ਤੇ ਇਕ ਮਿਊਜ਼ੀਕਲ ਵੀਡੀਓ ਜਾਰੀ ਕੀਤਾ ਹੈ।

ਇਸ ਗੀਤ ਦੇ ਬੋਲ ਇਸ ਤਰ੍ਹਾਂ ਹਨ :
“ਚਲੇ ਚਲੋ…ਚਲੇ ਚਲੋ, ਬਿਡੇਨ ਕੋ ਵੋਟ ਪਾਉ, ਬਿਡੇਨ ਕੀ ਜੀਤ ਹੋ, ਉਨ ਕੀ ਹਾਰ ਹੋ।”

ਇਸ ਗੀਤ ਨੂੰ ਸਿਲੀਕਾਨ ਵੈਲੀ ਵਾਸੀ ਬਾਲੀਵੁੱਡ ਸਿੰਗਰ ਤਿੱਤਲੀ ਬੈਨਰਜੀ ਨੇ ਗਾਇਆ ਹੈ। ਇਸ ਨੂੰ ਜਾਰੀ ਕੀਤਾ ਹੈ ਉੱਦਮੀ ਜੋੜੇ ਅਜੇ ਅਤੇ ਵਿਨੀਤਾ ਭੁਟੋਰੀਆ ਨੇ। ਸੋਸ਼ਲ ਮੀਡੀਆ ਦੇ ਪਲੇਟਫਾਰਮ ‘ਤੇ ਵੀਡੀਓ ਰਿਲੀਜ਼ ਹੋਣ ਪਿੱਛੋਂ ਵਿਨੀਤਾ ਭੁਟੋਰੀਆ ਨੇ ਕਿਹਾ ਕਿ ਇਹ ਇੱਕ ਯੁੱਧ ਗੀਤ ਹੈ। ਇਸ ਨਾਲ ਭਾਰਤੀਅਤਾ ਦਾ ਜੋਸ਼ ਹੈ। ਇਹ ਬਿਡੇਨ ਨੂੰ ਵੋਟ ਦੇਣ ਲਈ ਸਾਡੇ ਭਾਈਚਾਰੇ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਨਵੰਬਰ ਦੀ ਰਾਸ਼ਟਰਪਤੀ ਚੋਣ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਦੇ ਵੋਟ ਜਿੱਤ-ਹਾਰ ਤੈਅ ਕਰਨ ਵਿਚ ਨਿਰਣਾਇਕ ਸਾਬਿਤ ਹੋ ਸਕਦੇ ਹਨ।

Related News

ਫਲੋਰਿਡਾ ‘ਚ ਸਥਿਤ ਸਯੁੰਕਤ ਰਾਜ ਦੀ ਇਕ ਵਿਸ਼ੇਸ਼ ਫੋਜ ਦੇ ਸਰਜੈਂਟ ਨੇ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਅਕਤੀ ਜ਼ਖਮੀ

Rajneet Kaur

ਸੁਪਰੀਮ ਕੋਰਟ ਨੇ ਅੱਜ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਅਤੇ ਟਵਿੱਟਰ ਨੂੰ ਨੋਟਿਸ ਕੀਤਾ ਜਾਰੀ

Rajneet Kaur

ਕੋਰੋਨਾ ਤੋਂ ਬਚਾਅ ਲਈ ਓਂਟਾਰੀਓ ਵਿਚ ਨਵਾਂ ਕਾਨੂੰਨ ਅਤੇ ਨਿਯਮ ਲਾਗੂ, ਦੇਣੀ ਪਵੇਗੀ ਪੂਰੀ ਅਤੇ ਸਹੀ ਜਾਣਕਾਰੀ ।

Vivek Sharma

Leave a Comment