channel punjabi
Canada International News North America

ਟੋਰਾਂਟੋ ‘ਚ ਇਕ ਪ੍ਰਦਰਸ਼ਨ ਦੌਰਾਨ ਹੋਇਆ ਝਗੜਾ, 7 ਪੁਲਿਸ ਅਧਿਕਾਰੀ ਜ਼ਖਮੀ, 2 ਲੋਕ ਗ੍ਰਿਫਤਾਰ

ਟੋਰਾਂਟੋ: ਟੋਰਾਂਟੋ ‘ਚ ਇਕ ਪ੍ਰਦਰਸ਼ਨ ਵਿਚ ਹੋਏ ਝਗੜੇ ਤੋਂ ਬਾਅਦ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਜਾਂਚ ਕਰ ਰਹੀ ਹੈ ਜਿਸ ਵਿਚ ਸੱਤ ਅਧਿਕਾਰੀ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ‘ਚੋਂ ਚਾਰ ਪੁਲਿਸ ਅਧਿਕਾਰੀ ਹਸਪਤਾਲ ‘ਚ ਇਲਾਜ ਕਰਵਾ ਰਹੇ ਹਨ।

ਓਕਵੁੱਡ ਐਵੇਨਿਊ ਅਤੇ ਇਗਲਿੰਟਨ ਐਵੇਨਿਊ ਵੈਸਟ ‘ਚ ਸ਼ਨੀਵਾਰ ਨੂੰ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ‘ਚ ਲੋਕ ਸਰਕਾਰ ਤੋਂ ਨਿਆ ਦੀ ਮੰਗ ਕਰ ਰਹੇ ਸਨ ਕਿਉਂਕਿ ਕੋਵਿਡ-19 ਕਾਰਨ ਅਤੇ ਕਰਾਸਟਾਊਨ ਰੇਲ ਲਾਈਨ ਬਣਨ ਕਾਰਨ ਉਨ੍ਹਾਂ ਦੇ ਵਪਾਰ ਖਤਮ ਹੋ ਰਹੇ ਹਨ।

ਕਮਿਊਨਟੀ ਨੇ ਦੱਸਿਆ ਕਿ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋ ਰਿਹਾ ਸੀ, ਪਰ ਇਸ ਦੌਰਾਨ ਇਕ ਵਿਅਕਤੀ ਆਇਆ ਤੇ ਕਾਰ ਉੱਤੇ ਚੜ੍ਹ ਕੇ ਟੱਪਣ ਲਗਿਆ। ਇਹ ਵਿਅਕਤੀ ਰੈਲੀ ਦਾ ਹਿੱਸਾ ਨਹੀਂ ਸੀ। ਪੁਲਿਸ ਨੇ ਵਿਅਕਤੀ ਨੂੰ ਟੈਸਰਡ ਭਾਵ ਇਲੈਕਟ੍ਰੋਨਿਕ ਝਟਕਾ ਦੇਣ ਵਾਲੇ ਯੰਤਰ ਨਾਲ ਰੋਕਿਆ।

ਵੀਡੀਓ ਬਣਾਉਣ ਵਾਲੀ ਕੁੜੀ ਦਾ ਕਹਿਣਾ ਸੀ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਟੈਸਰਡ ਨਾਲ ਤਕਲੀਫ ਦਿਤੀ ਅਤੇ ਇਕ ਰਾਹਗੀਰ ਨੇ ਉਸ ਨੂੰ ਬਚਾਉਣ ਲਈ ਪੁਲਿਸ “ਅਧਿਕਾਰੀਆਂ ਨੂੰ ਜੈਕਟ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਪੁਲਿਸ ਵਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਕਿਹੜੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਘਟਨਾ ਦੌਰਾਨ ਹਾਲਾਤ ਬਹੁਤ ਖਰਾਬ ਹੋ ਗਏ ਸਨ ਅਤੇ ਪੁਲਿਸ ਨੂੰ ਵਾਧੂ ਪੁਲਿਸ ਨੂੰ ਬੁਲਾਉਣਾ ਪਿਆ। ਇਸ ਘਟਨਾ ‘ਚ 7 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਹਨ।

SIU ਕਿਸੇ ਵੀ ਵਿਅਕਤੀ ਨੂੰ ਤਾਕੀਦ ਕਰ ਰਿਹਾ ਹੈ ਕਿ 1-800-787-8529 ‘ਤੇ ਮੁੱਖ ਜਾਂਚਕਰਤਾ ਨਾਲ ਸੰਪਰਕ ਕਰਨ ਲਈ ਜੋ ਹੋਇਆ ਉਸ ਬਾਰੇ ਜਾਣਕਾਰੀ ਦੇ ਸਕਦੇ ਹਨ। ਯੂਨਿਟ ਹਰ ਕਿਸੇ ਨੂੰ ਅਪੀਲ ਕਰ ਰਹੀ ਹੈ ਕਿ ਜਿਸ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਵੀ ਵੀਡੀਓ ਸਬੂਤ ਹਨ ਉਹ ਐਸਆਈਯੂ ਵੈਬਸਾਈਟ ਦੇ ਜ਼ਰੀਏ ਉਸ ਵੀਡੀਓ ਨੂੰ ਅਪਲੋਡ ਕਰਨ।
ਐਸਆਈਯੂ ਇਕ ਸੁਤੰਤਰ ਨਾਗਰਿਕ ਏਜੰਸੀ ਹੈ ਜੋ ਪੁਲਿਸ ਨਾਲ ਸੰਬੰਧਤ ਉਨ੍ਹਾਂ ਰਿਪੋਰਟਾਂ ਦੀ ਪੜਤਾਲ ਕਰਦੀ ਹੈ ਜਿੱਥੇ ਮੌਤ, ਗੰਭੀਰ ਸੱਟ ਜਾਂ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।

Related News

ਸਰੀ ਦੇ ਇਕ ਸਿੱਖ ਮੰਦਰ ਨੇ ਭਾਈਚਾਰੇ ਵਿਚ ਬਜ਼ੁਰਗਾਂ ਜਿੰਨ੍ਹਾਂ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਉਨ੍ਹਾਂ ਦੀ ਮਦਦ ਕਰਨ ਦਾ ਲੱਭਿਆ ਸੁਖਾਲਾ ਢੰਗ

Rajneet Kaur

BOEING 737 MAX ਦੋ ਸਾਲਾਂ ਬਾਅਦ ਮੁੜ ਤੋਂ ਆਸਮਾਨ ‘ਚ ਭਰਨਗੇ ਉਡਾਣ, ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਤੋਂ ਮਿਲੀ ਮਨਜ਼ੂਰੀ

Vivek Sharma

ਮਿਲਵੁੱਡਜ਼ ਕੇਅਰ ਸੈਂਟਰ ‘ਚ ਕੋਵਿਡ 19 ਦੇ 56 ਨਵੇਂ ਮਾਮਲਿਆਂ ਦੀ ਪੁਸ਼ਟੀ, 5 ਮੌਤਾਂ

Rajneet Kaur

Leave a Comment