channel punjabi
International News

US PRESIDENT ELECTION : ਪਾਦਰੀ ਨੇ ਟਰੰਪ ਨੂੰ ਦਿੱਤਾ ਆਸ਼ੀਰਵਾਦ,”ਤੁਸੀਂ ਪਰਮਾਤਮਾ ਦੀਆਂ ਅੱਖਾਂ ਦੇ ਤਾਰੇ, ਫਿਰ ਬਣੋਗੇ ਰਾਸ਼ਟਰਪਤੀ”

ਵਾਸ਼ਿੰਗਟਨ : 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸਿਰਫ਼ ਦੋ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਹੈ। ‌ ਅਜਿਹੇ ਸਮੇਂ ਰਾਸ਼ਟਰਪਤੀ ਅਹੁਦੇ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕੀਤਾ ਹੋਇਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਪ੍ਰਚਾਰ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ । ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਚੋਣ ਮੈਦਾਨ ਵਿਚ ਹਨ।

ਐਤਵਾਰ ਨੂੰ ਟਰੰਪ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਨੇਵਾਦਾ ਤੋਂ ਕੀਤੀ। ਇਸ ਦੌਰਾਨ ਉਹ ਇਕ ਚਰਚ ਵਿਚ ਗਏ। ਨੇਵਾਦਾ ਹਲਕੇ ਵਿਚ ਰੀਪਬਲਿਕਨ ਕਦੇ ਡੈਮੋਕ੍ਰੇਟ ਨੂੰ ਸਖ਼ਤ ਟੱਕਰ ਦਿੰਦੇ ਸਨ ਪਰ 2008 ਤੋਂ ਬਾਅਦ ਇੱਥੇ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਆਪਣੀ ਪ੍ਰਚਾਰ ਮੁਹਿੰਮ ਤਹਿਤ ਟਰੰਪ, ਨੇਵਾਦਾ ਦੇ ਲਾਸ ਵੇਗਾਸ ਦੇ ਚਰਚ ਵਿਚ ਪਾਦਰਿਆਂ ਨੂੰ ਬਹੁਤ ਗਰਮਜੋਸ਼ੀ ਨਾਲ ਮਿਲੇ। ਪਾਸਟਰ ਡੈਨੀਸ ਗੌਲੇਟ ਨੇ ਚਰਚ ਵਿਚ ਮੌਜੂਦ ਲੋਕਾਂ ਨੂੰ ਕਿਹਾ ਕਿ ਪ੍ਰਭੂ ਨੇ ਉਨ੍ਹਾਂ ਨੂੰ ਦੱਸਿਆ ਕਿ ‘ਟਰੰਪ ਉਨ੍ਹਾਂ ਦੀਆਂ ਅੱਖਾਂ ਦੇ ਤਾਰੇ ਹਨ ਤੇ ਉਹ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤਣਗੇ।’ ਪਾਦਰੀ ਨੇ ਕਿਹਾ,’ਸਵੇਰੇ 4.30 ਵਜੇ ਪ੍ਰਭੂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਰਾਸ਼ਟਰਪਤੀ ਨੂੰ ਦੂਜੀ ਵਾਰ ਜਿੱਤ ਦੇਣ ਜਾ ਰਿਹਾ ਹਾਂ।’ ਉਨ੍ਹਾਂ ਟਰੰਪ ਨੂੰ ਕਿਹਾ ਕਿ ਤੁਸੀਂ ਫਿਰ ਤੋਂ ਰਾਸ਼ਟਰਪਤੀ ਬਣੋਗੇ। ਉਧਰ ਪਾਦਰੀ ਦੀ ਗੱਲ ਤੋਂ ਉਤਸ਼ਾਹਤ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਚਰਚ ਜਾਣਾ ਪਸੰਦ ਹੈ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ। ਆਪਣੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ ‘ਤੇ ਹਮਲਾ ਕਰਦਿਆਂ ਕਿਹਾ ਕਿ ਟਰੰਪ ਨੇ ਕਿਹਾ ਕਿ ਸਾਡੇ ਸਾਹਮਣੇ ਕੁਝ ਲੋਕ ਹਨ ਜੋ ਸਾਡੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕ 3 ਨਵੰਬਰ ਨੂੰ ਬਾਹਰ ਨਿਕਲਣ ‘ਤੇ ਆਪਣੀ ਤਾਕਤ ਨੂੰ ਦਿਖਾਉ ਣ।।ਚਰਚ ਛੱਡਣ ਤੋ ਪਹਿਲਾਂ ਟਰੰਪ ਨੇ 20 ਡਾਲਰ ਦਾ ਇਕ ਨੋਟ ਕੱਢਿਆ ਤੇ ਦਾਨ ਪਾਤਰ ਵਿਚ ਪਾਇਆ।

ਓਧਰ, ਜੋਅ ਬਾਈਡੇਨ ਉੱਤਰੀ ਕੈਰੋਲੀਨਾ ਵਿਚ ਇਕ ਚਰਚ ਸਭਾ ਵਿਚ ਸ਼ਾਮਲ ਹੋਏ। ਇਸ ਹਲਕੇ ਵਿਚ 2008 ਤੋਂ ਬਾਅਦ ਕੋਈ ਵੀ ਡੈਮੋਕ੍ਰੇਟਿਕ ਉਮੀਦਵਾਰ ਜਿੱਤਿਆ ਨਹੀਂ। ਇਸ ਸੂਬੇ ਲਈ ਬਾਈਡੇਨ ਸਖ਼ਤ ਮਿਹਨਤ ਕਰ ਰਹੇ ਹਨ। ਬਾਈਡੇਨ ਨੇ ਟਵੀਟ ਕਰਕੇ ਕਿਹਾ ਕਿ ਮਾਸਕ ਪਾਓ, ਹੱਥ ਧੋਵੋ ਤੇ ਟਰੰਪ ਨੂੰ ਸੱਤਾ ਵਿਚੋਂ ਬਾਹਰ ਕੱਢੋ।

Related News

ਟਰੰਪ ਦੀ ਲੋਕਪ੍ਰਿਅਤਾ ਘੱਟੀ ਦੇਖ, ਦੂਜੀ ਰੈਲੀ ਕੀਤੀ ਰੱਦ

team punjabi

ਕੈਨੇਡਾ ਸਰਕਾਰ ਕੁਆਰੰਟੀਨ ਨਿਵਾਸ ਸਥਾਨਾਂ ਦੀ ਸੂਚੀ ਵਿੱਚ ਵਧੇਰੇ ਹੋਟਲ ਸ਼ਾਮਲ ਕਰਨ ਦੀ ਤਿਆਰੀ ‘ਚ

Vivek Sharma

ਹੈਲਥ ਕੈਨੇਡਾ ਨੇ ਸਪਾਰਟਨ ਬਾਇਓਸਾਇੰਸ ਦੁਆਰਾ ਵਿਕਸਤ ਇਕ ਤੇਜ਼ੀ ਨਾਲ ਸਾਈਟ ਪੀਸੀਆਰ ਕੋਰੋਨਾਵਾਇਰਸ ਟੈਸਟ ਨੂੰ ਦਿੱਤੀ ਮਨਜ਼ੂਰੀ

Rajneet Kaur

Leave a Comment