channel punjabi
Canada International News North America

ਹੁਣ ਵੀ ਨਹੀਂ ਖੁੱਲ੍ਹੇਗੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ, ਪਾਬੰਦੀਆਂ ਨੂੰ ਮੁੜ ਤੋਂ ਜਾਰੀ ਰੱਖਿਆ ਗਿਆ

ਓਟਾਵਾ : ਕੋਰੋਨਾ ਮਹਾਮਾਰੀ ਦੇ ਚਲਦਿਆਂ ਕੈਨੇਡਾ-ਅਮਰੀਕਾ ਸਰਹੱਦ ਹੁਣ 21 ਨਵੰਬਰ ਤੱਕ ਬੰਦ ਰਹੇਗੀ। ਕਿਸੇ ਵੀ ਗੈਰ ਜ਼ਰੂਰੀ ਯਾਤਰਾ ਨੂੰ ਮਨਜ਼ੂਰੀ ਨਹੀਂ ਹੋਵੇਗੀ। ਉੱਥੇ ਹੀ, ਜ਼ਰੂਰੀ ਕੰਮਕਾਰਾਂ ਨਾਲ ਜੁੜੀ ਯਾਤਰਾ ਦੇ ਨਾਲ-ਨਾਲ ਵਪਾਰਕ ਆਵਾਜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਪਿਛਲੇ ਹੁਕਮਾਂ ਤਹਿਤ ਸਰਹੱਦ ਨੂੰ 21 ਅਕਤੂਬਰ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।

ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਸਰਹੱਦ ਨੂੰ ਬੰਦ ਰੱਖਣ ਦੀ ਪੁਸ਼ਟੀ ਕਰਦੇ ਹੋਏ ਕਿਹਾ,’ਸਰਹੱਦ ਦੇ ਦੋਵੇਂ ਪਾਸੇ ਵਾਇਰਸ ਸੰਕਰਮਣ ਫੈਲਣ ਦੀ ਦਰ ਨੂੰ ਦੇਖਦੇ ਹੋਏ ਇਹ ਪਾਬੰਦੀ ਵਧਣ ਦੀ ਸੰਭਾਵਨਾ ਪਹਿਲਾਂ ਹੀ ਸੀ।’
ਉਨ੍ਹਾਂ ਕਿਹਾ ਕਿ ਜਨਤਕ ਸਿਹਤ ਮਾਹਰਾਂ ਦੀ ਟੀਮ ਦੀ ਸਲਾਹ ਦੇ ਆਧਾਰ ‘ਤੇ ਕੈਨੇਡੀਅਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਗੌਰਤਲਬ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ ਜ਼ਰੂਰੀ ਯਾਤਰਾ ਨੂੰ ਬੰਦ ਕਰਨ ਦਾ ਸਮਝੌਤਾ ਮਾਰਚ ‘ਚ ਲਾਗੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹਰ ਮਹੀਨੇ ਇਸ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ। ਇਸ ਤਹਿਤ ਸੈਲਾਨੀ ਅਤੇ ਸਰਹੱਦ ਪਾਰ ਮੁਲਾਕਾਤਾਂ ਦੀ ਮਨਾਹੀ ਹੈ। ਹਾਲਾਂਕਿ, ਵਪਾਰ ਨੂੰ ਛੋਟ ਹੈ। ਇਸ ਤੋਂ ਇਲਾਵਾ ਕੁਝ ਪਰਿਵਾਰਾਂ ਦੇ ਹਮਦਰਦੀ ਆਧਾਰ ‘ਤੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਬਹੁਤ ਨੇੜਲੇ ਮਿੱਤਰਾਂ ਨੂੰ ਕੈਨੇਡਾ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦਾ ਖਿਆਲ ਰੱਖਣ ਨੂੰ ਕੋਈ ਉਨ੍ਹਾਂ ਕੋਲ ਮੌਜੂਦ ਹੋ ਸਕੇ, ਬਾਕੀ ਕੋਈ ਹੋਰ ਮੈਂਬਰ ਸਰਹੱਦ ਪਾਰੋਂ ਨਹੀਂ ਆ ਸਕਦਾ ।

Related News

ਬੀ.ਸੀ. ‘ਚ ਕੋਵਿਡ 19 ਪ੍ਰਸਾਰਣ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

Rajneet Kaur

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਤੜਕਿਆ ਅਮਰੀਕਾ

Vivek Sharma

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਦਿੱਤੀ ਨਵੀਂ ਚਿਤਾਵਨੀ, ਇਕਜੁੱਟ ਹੋਣ ਦੀ ਕੀਤੀ ਅਪੀਲ

Vivek Sharma

Leave a Comment