channel punjabi
Canada International News North America

RCMP ਨੇ ਸਰੀ ਦੇ ਇਕ ਵਿਅਕਤੀ ਨੂੰ ਜਿਨਸੀ ਦਖਲਅੰਦਾਜ਼ੀ ਦੇ ਦੋਸ਼ ‘ਚ ਕੀਤਾ ਚਾਰਜ

ਸਰੀ ਅਤੇ ਐਬਟਸਫੋਰਡ ਵਿਚ ਦੋ ਵੱਖਰੀਆਂ ਜਾਂਚਾਂ ਤੋਂ ਬਾਅਦ ਇਕ ਵਿਅਕਤੀ ‘ਤੇ ਜਿਨਸੀ ਦਖਲਅੰਦਾਜ਼ੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਪੁਲਿਸ ਅਜੇ ਪੁਰੇ ਮਾਮਲੇ ਦੀ ਜਾਣਕਾਰੀ ਪ੍ਰਦਾਨ ਨਹੀਂ ਕਰ ਰਹੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਜਾਂਚਾ ਦਾ ਸ਼ੱਕ ਸਰੀ ਦੇ 32 ਸਾਲਾ ਥਾਮਸ ਡੌਸਨ ਪੀਕੌਕ ਵਲ ਜਾ ਰਿਹਾ ਹੈ।

ਸਰੀ ਵਿਚ ਮਾਉਂਟੀਜ਼ ਨੇ ਪਹਿਲੀ ਵਾਰ ਇਸ ਸਾਲ ਜੁਲਾਈ ਵਿਚ ਇਕ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜੋ ਕਿ ਜੂਨ 2011 ਤੋਂ ਜੂਨ 2016 ਦੇ ਵਿਚਾਲੇ ਵਾਪਰੀ ਸੀ। ਕੁਝ ਹਫ਼ਤੇ ਬਾਅਦ 15 ਅਗਸਤ ਨੂੰ, ਐਬਟਸਫੋਰਡ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਉਸੇ ਦਿਨ ਵਾਪਰੀ ਇੱਕ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕੀਤੀ।

ਸਰੀ RCMP ਵੱਲੋਂ ਜਾਰੀ ਕੀਤੀ ਗਈ ਇਕ ਰੀਲੀਜ਼ ਅਨੁਸਾਰ ਇਸ ਹਫਤੇ ਪੀਕੌਕ ਉੱਤੇ ਤਿੰਨ ਜਿਨਸੀ ਦਖਲਅੰਦਾਜ਼ੀ ਦੇ ਦੋਸ਼ ਲਗਾਏ ਗਏ ਸਨ ਪਰ ਉਸਨੂੰ ਕੁਝ ਸ਼ਰਤਾਂ ‘ਤੇ ਰਿਹਾਅ ਕਰ ਦਿਤਾ ਗਿਆ ਸੀ। ਸ਼ਰਤਾਂ ‘ਚ ਦਸਿਆ ਗਿਆ ਹੈ ਕਿ ਪੀਕੌਕ 16 ਸਾਲਾਂ ਤੋਂ ਘੱਟ ਉਮਰ ਵਾਲੇ ਕਿਸੇ ਵੀ ਵਿਅਕਤੀ ਨਾਲ ਇਕੱਲਾ ਨਹੀਂ ਹੋਣਾ ਚਾਹੀਦਾ, ਜਾਂ ਕਿਸੇ ਪਾਰਕ, ਤੈਰਾਕੀ ਖੇਤਰ, ਕਮਿਉਨਿਟੀ ਸੈਂਟਰ ਜਾਂ ਥੀਏਟਰ ਵਿੱਚ ਨਹੀਂ ਜਾਣਾ ਚਾਹੀਦਾ ਜਿੱਥੇ ਉਸ ਉਮਰ ਤੋਂ ਘੱਟ ਕੋਈ ਵੀ ਮੌਜੂਦ ਹੋਵੇ। ਉਸਨੂੰ ਕਿਸੇ ਵੀ ਡੇਅ ਕੇਅਰ ਸੈਂਟਰ, ਸਕੂਲ ਦੇ ਮੈਦਾਨ ਜਾਂ ਖੇਡ ਦੇ ਮੈਦਾਨ ਵਿੱਚ ਨਹੀਂ ਜਾਣਾ ਚਾਹੀਦਾ, ਅਤੇ ਉਸਨੂੰ ਕੋਈ ਹਥਿਆਰ ਰੱਖਣ ਦੀ ਆਗਿਆ ਨਹੀਂ ਹੈ।

ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਉਸਨੂੰ ਆਪਣੀਆਂ ਸਥਿਤੀਆਂ ਦੀ ਉਲੰਘਣਾ ਕਰਦਾ ਵੇਖਦਾ ਹੈ, ਤਾਂ ਉਹ ਤੁਰੰਤ 911 ‘ਤੇ ਕਾਲ ਕਰਨ।

ਜਾਂਚਕਰਤਾਵਾਂ ਦਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਹੈ ਤਾਂ ਉਹ ਸਰੀ ਵਿਚ, RCMP ਨੂੰ 604-599-0502 ਤੇ ਕਾਲ ਕਰਨ, ਜਾਂ ਐਬਟਸਫੋਰਡ ਪੁਲਿਸ ਵਿਭਾਗ 604-859-5225 ‘ਤੇ ਕਾਲ ਕਰ ਸਕਦੇ ਹਨ।

Related News

ਦਬਾਅ ਅੱਗੇ ਝੁਕੀ ਕੈਨੇਡਾ ਪੁਲਿਸ,RCMP ਨੇ ਸਿੱਖ ਆਫਿਸਰਜ਼ ਨੂੰ ਡਿਊਟੀਜ਼ ਅਲਾਟ ਕਰਨੀਆਂ ਕੀਤੀਆਂ ਸ਼ੁਰੂ

Vivek Sharma

ਕੁਈਨਜ਼ਵੇ ਸਟੋਰਫਰੰਟ ਨੂੰ ਅੱਗ ਲੱਗਣ ਤੋਂ ਬਾਅਦ ਪੁਲਿਸ ਸ਼ੱਕੀ ਦੀ ਭਾਲ ‘ਚ

Rajneet Kaur

ਕੈਨੇਡਾ ਵਿੱਚ ਵੀਰਵਾਰ ਨੂੰ ਕੋਵਿਡ -19 ਦੇ 3,609 ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment