channel punjabi
Canada International News North America

ਦਬਾਅ ਅੱਗੇ ਝੁਕੀ ਕੈਨੇਡਾ ਪੁਲਿਸ,RCMP ਨੇ ਸਿੱਖ ਆਫਿਸਰਜ਼ ਨੂੰ ਡਿਊਟੀਜ਼ ਅਲਾਟ ਕਰਨੀਆਂ ਕੀਤੀਆਂ ਸ਼ੁਰੂ

ਓਟਾਵਾ : ਸਿੱਖ ਅਫਸਰਾਂ ਨੂੰ ਡਿਊਟੀਆਂ ਅਲਾਟ ਨਾ ਕੀਤੇ ਜਾਣ ‘ਤੇ ਚੁਫੇਰਿਉਂ ਨਿੰਦਾ ਦਾ ਸਾਹਮਣਾ ਕਰ ਰਹੀ RCMP ਨੂੰ ਆਖ਼ਰਕਾਰ ਆਪਣੇ ਫ਼ੈਸਲੇ ‘ਤੇ ਮੁੜ ਗੌਰ ਕਰਨਾ ਪਿਆ। ਹੁਣ ਆਰਸੀਐਮਪੀ ਨੇ ਸਿੱਖ ਆਫਿਸਰਜ਼ ਨੂੰ ਡਿਊਟੀਜ਼ ਐਲਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਫੈਸਲੇ ਦਾ ਵੱਖ-ਵੱਖ ਜਥੇਬੰਦੀਆਂ ਨੇ ਸਵਾਗਤ ਕੀਤਾ ਹੈ। ਦਾੜ੍ਹੀ ਵਾਲੇ ਸਿੱਖ ਅਫਸਰਾਂ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ RCMP ਭਾਵ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਫੈਸਲੇ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (WSO) ਵੱਲੋਂ ਸਵਾਗਤ ਕੀਤਾ ਗਿਆ ਹੈ। ਇੱਕ ਬਿਆਨ ਜਾਰੀ ਕਰਕੇ ਆਰ.ਸੀ.ਐਮ.ਪੀ. ਨੇ ਐਲਾਨ ਕੀਤਾ ਕਿ ਕੈਨੇਡਾ ਭਰ ਵਿਚ ਦਾੜ੍ਹੀ ਵਾਲੇ ਫੋਰਸ ਦੇ ਜਿੰਨੇ ਵੀ ਮੈਂਬਰ ਪ੍ਰਭਾਵਿਤ ਹੋਏ ਹਨ, ਉਹ ਢੁਕਵੀਆਂ ਪੀ.ਪੀ.ਈ. ਧਾਰਨ ਕਰਕੇ ਆਪਣੀਆਂ ਆਪਰੇਸ਼ਨਲ ਡਿਊਟੀਜ਼ ਉੱਤੇ ਪਰਤ ਸਕਦੇ ਹਨ। ਇਹ ਪੀ.ਪੀ.ਈ. ਕਿੱਟਾਂ ਸਬੰਧਤ ਸੂਬਿਆਂ ਦੇ ਕਮਾਂਡਿੰਗ ਅਧਿਕਾਰੀਆਂ ਵੱਲੋਂ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨਿਰਧਾਰਤ ਕੀਤੀਆਂ ਜਾਣਗੀਆਂ।

ਫਿਰ ਵੀ ਇਨ੍ਹਾਂ ਦਾੜ੍ਹੀ ਵਾਲੇ ਮੈਂਬਰਾਂ ਨੂੰ ਉਸ ਸਮੇਂ ਹੀ ਆਪਰੇਸ਼ਨਲ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਦੋਂ ਐਕਸਪੋਜ਼ਰ (exposure) ਦਾ ਖਤਰਾ ਘੱਟ ਹੋਵੇਗਾ ਜਾਂ ਫਿਰ ਬਹੁਗਿਣਤੀ ਵਿਚ ਰਿਸਪਾਂਡਿੰਗ (responding) ਅਧਿਕਾਰੀ ਮੌਕੇ ਉੱਤੇ ਮੌਜੂਦ ਹੋਣਗੇ।

ਇਸ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਕਿਸੇ ਵੀ ਹਾਲ ਵਿਚ ਆਪਣੇ ਅਧਿਕਾਰੀਆਂ ਜਾਂ ਜਨਤਾ ਨੂੰ ਬਿਨਾਂ ਕਿਸੇ ਕਾਰਨ ਦੇ ਖ਼ਤਰੇ ਵਿਚ ਨਹੀਂ ਪਾ ਸਕਦੇ।

ਜ਼ਿਕਰਯੋਗ ਹੈ ਕਿ ਡਬਲਊ.ਐਸ.ਓ. ਪ੍ਰਭਾਵਿਤ ਆਰ.ਸੀ.ਐਮ.ਪੀ. ਸਿੱਖ ਅਧਿਕਾਰੀਆਂ ਦੇ ਪੱਖ ਵਿਚ ਅਪ੍ਰੈਲ 2020 ਤੋਂ ਹੀ ਆਵਾਜ਼ ਉਠਾ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਦਾੜ੍ਹੀ ਵਾਲੇ ਸਿੱਖ ਆਰ.ਸੀ.ਐਮ.ਪੀ. ਅਧਿਕਾਰੀਆਂ ਨੂੰ ਮਾਰਚ 2020 ਵਿਚ ਫਰੰਟਲਾਈਨ ਪੁਲਿਸ ਡਿਊਟੀਜ਼ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੇ ਸਾਰੇ ਅਧਿਕਾਰੀ ਐਨ95 ਮਾਸਕ ਪਾਉਣ। ਪਰ ਆਰ.ਸੀ.ਐਮ.ਪੀ. ਮੁਤਾਬਕ, ਮੂੰਹ ਉੱਤੇ ਦਾੜ੍ਹੀ ਹੋਣ ਕਾਰਨ ਇਹ ਮਾਸਕ ਚੰਗੀ ਤਰ੍ਹਾਂ ਫਿੱਟ ਨਹੀਂ ਬੈਠਦੇ।

ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਐਰੋਸੋਲ ਜੈਨਰੇਟਿੰਗ ਮੈਡੀਕਲ ਪ੍ਰੋਸੀਜ਼ਰ (AGMP) ਚੱਲ ਰਿਹਾ ਹੋਵੇ, ਉੱਥੇ ਹੀ ਐਨ95 ਮਾਸਕ ਦੀ ਲੋੜ ਹੁੰਦੀ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਚ ਰੈਗੂਲਰ ਮੈਡੀਕਲ ਮਾਸਕ ਹੀ ਕਾਫੀ ਹੁੰਦੇ ਹਨ।

ਇਸ ਦੌਰਾਨ WSO ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰ.ਸੀ.ਐਮ.ਪੀ. ਵਿਚ ਦਾੜ੍ਹੀ ਵਾਲੇ ਸਿੱਖ ਅਧਿਕਾਰੀ ਹੁਣ ਆਪਣੀਆਂ ਡਿਊਟੀਜ਼ ਆਮ ਢੰਗ ਨਾਲ ਨਿਭਾਅ ਸਕਣਗੇ| ਉਨ੍ਹਾਂ ਇਸ ਮੁੱਦੇ ਨੂੰ ਹੱਲ ਕਰਨ ਵਿਚ ਆਰ.ਸੀ.ਐਮ.ਪੀ. ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

Related News

ਰਾਜਕੁਮਾਰ ਹੈਰੀ ਤੇ ਮੇਘਨ ਮਾਰਕੇਲ ਦਾ ਇੰਟਰਵਿਊ ਸੁਰਖੀਆਂ ‘ਚ : ਬਕਿੰਗਮ ਪੈਲਸ ਨੇ ਤੋੜੀ ਚੁੱਪੀ, ਕਿਹਾ ਨਸਲਵਾਦ ਦੇ ਮੁੱਦੇ ਚਿੰਤਤ ਕਰਨ ਵਾਲੇ

Vivek Sharma

ਕੈਨੇਡੀਅਨ ਉੱਤਰੀ ਕਰਮਚਾਰੀ ਦੀ ਓਟਾਵਾ ਏਅਰਪੋਰਟ ‘ਤੇ ਜਹਾਜ਼ ਲੋਡ ਕਰਦੇ ਸਮੇਂ ਹਾਦਸੇ ‘ਚ ਹੋਈ ਮੌਤ

Rajneet Kaur

RCMP ਨੇ ਮੈਰਿਟ ਦੇ ਨੇੜੇ 8 ਮਿਲੀਅਨ ਦੇ ਅਣਅਧਿਕਾਰਤ ਮਾਰਿਜੁਆਨਾ ਪੌਦੇ ਕੀਤੇ ਨਸ਼ਟ

Rajneet Kaur

Leave a Comment