channel punjabi
International News USA

ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, H-1B VISA ਬੈਨ ਕਰਨ ‘ਤੇ ਲਾਈ ਰੋਕ

ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੈਲੀਫੋਰਨੀਆ ਦੇ ਜ਼ਿਲਾ ਜੱਜ ਜੇਫਰੀ ਵ੍ਹਾਈਟ ਨੇ ਐੱਚ-1ਬੀ ਵੀਜ਼ਾ ਸਮੇਤ ਹੋਰਨਾਂ ਵਰਗ ਪਰਮਿਟਾਂ ਨੂੰ ਆਰਜ਼ੀ ਤੌਰ ‘ਤੇ ਬੈਨ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਪਾਰ ਕੀਤਾ ਹੈ।

ਦੱਸਣਯੋਗ ਹੈ ਕਿ ਕੌਮੀ ਉਤਪਾਦਕ ਸੰਘ, ਯੂ.ਐੱਸ.ਚੈਂਬਰ ਆਫ ਕਾਮਰਸ, ਰਾਸ਼ਟਰੀ ਪ੍ਰਚੂਨ ਵਪਾਰ ਸੰਘ ਅਤੇ ਟੈਕਨੈੱਕ ਦੇ ਪ੍ਰਤੀਨਿਧੀਆਂ ਨੇ ਵਪਾਰ ਮੰਤਰਾਲਾ ਅਤੇ ਅੰਦਰੂਨੀ ਸੁਰੱਖਿਆ ਮੰਤਰਾਲਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਉਤਪਾਦਕਾਂ ਦੇ ਕੌਮੀ ਸੰਘ (ਐੱਨ.ਏ.ਐੱਮ.) ਨੇ ਕਿਹਾ ਕਿ ਇਸ ਫੈਸਲੇ ਦੇ ਤੁਰੰਤ ਬਾਅਦ ਵੀਜ਼ਾ ਸਬੰਧੀ ਪਾਬੰਦੀਆਂ ਮੁਲਤਵੀ ਹੋ ਗਈਆਂ ਹਨ। ਇਨ੍ਹਾਂ ਅਧੀਨ ਉਤਪਾਦਕਾਂ ਨੂੰ ਅਹਿਮ ਅਹੁਦਿਆਂ ‘ਤੇ ਭਰਤੀ ਕਰਨ ਤੋਂ ਰੋਕ ਸੀ।

ਟਰੰਪ ਨੇ ਇਸ ਸਾਲ ਜੂਨ ਵਿਚ ਇਕ ਸਰਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਕਾਰਣ ਇਸ ਸਾਲ ਦੇ ਅੰਤ ਤੱਕ ਐੱਚ-1ਬੀ ਵੀਜ਼ਾ ਅਤੇ ਐੱਚ-2ਬੀ, ਜੇ.ਐਂਡ.ਐੱਲ. ਵੀਜ਼ਾ ਸਮੇਤ ਵਿਦੇਸ਼ੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਹੋਰ ਵੀਜ਼ਿਆਂ ‘ਤੇ ਆਰਜ਼ੀ ਰੋਕ ਲੱਗ ਗਈ ਸੀ। ਟਰੰਪ ਦੀ ਦਲੀਲ ਸੀ ਕਿ ਅਮਰੀਕਾ ਨੂੰ ਆਪਣੇ ਘਰੇਲੂ ਕਿਰਤੀਆਂ ਦੀ ਨੌਕਰੀ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ। ਖਾਸ ਤੌਰ ‘ਤੇ ਉਸ ਸਮੇਂ ਜਦੋਂ ਕੋਵਿਡ-19 ਮਹਾਮਾਰੀ ਕਾਰਣ ਲੱਖਾਂ ਨੌਕਰੀਆਂ ਚਲੀਆਂ ਗਈਆਂ ਹਨ।

Related News

ਲਾਰੈਂਸ ਵੈਸਟ ਅਤੇ ਸੇਜ ਐਵਿਨਯੂ ਦੇ ਨੇੜੇ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ

Rajneet Kaur

ਰੂਸ ਨੇ ਕੋਰੋਨਾ ਵੈਕਸੀਨ ਦਾ ਉਤਪਾਦਨ ਕੀਤਾ ਸ਼ੁਰੂ, ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

Vivek Sharma

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

Leave a Comment