channel punjabi
Canada International News North America

ਪੀਸ ਆਰਚ ਪਾਰਕ ਬੰਦ ਹੋਣ ਨਾਲ ਕਈ ਲੋਕ ਹੋਏ ਮਾਯੂਸ

ਕੈਨੇਡਾ : ਅਮਰੀਕਾ ਕੈਨੇਡਾ ਸਰਹੱਦ 21 ਜੁਲਾਈ ਤੱਕ ਬੰਦ ਹੈ। ਅਜਿਹੇ ਵਿੱਚ ਨਾਨ ਅਸੈਸ਼ੀਂਅਲ ਸਰਹੱਦ ਪਾਰ ਨਹੀਂ ਆ ਸਕਦੇ।  ਦਸ ਦਈਏ ਦੋਹਾਂ ਵਿੱਚਕਾਰ ਇੱਕ ਪਾਰਕ ਹੈ ਜੋ ਦੋਵੇਂ ਮੁਲਕਾਂ ਦੇ ਲੋਕਾਂ ਲਈ ਪਿਕਨਿਕ ਸਪੋਟ ਦੀ ਤਰਾਂ ਹੈ। ਜਿੱਥੇ ਇੱਕ ਦੂਜੇ ਨਾਲ ਸਾਰੇ ਮੁਲਾਕਾਤ ਕਰਦੇ ਹਨ। ਪੀਸ ਆਰਚ ਪਾਰਕ ਜਿਸ ਨੂੰ ਬੀਤੇ ਦਿਨ ਸਵੇਰੇ 8 ਵਜੇ ਤੋਂ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਪਾਰਕ ਨੂੰ ਕੈਨੇਡਾ ਨੇ ਆਪਣੇ ਵਾਲੇ ਪਾਸਿਓਂ ਬੰਦ ਕੀਤਾ ਹੈ। ਸੈਲਾਨੀਆਂ ਦੀ ਵੱਧ ਰਹੀ ਗਿਣਤੀ ਕਾਰਨ ਤੇ ਕਿਸੇ ਜੋਖਮ ਤੋਂ ਬਚਣ ਲਈ ਹੀ ਅਧਿਕਾਰੀਆਂ ਨੇ ਇਸਨੂੰ ਬੰਦ ਕਰਨ ਦਾ ਫੈਸਲਾ ਕੀਤਾ। ਇਹ ਸਰੀ ਦਾ ਪਾਰਕ ਹੈ ਜਿਸਦੀ ਸਾਊਥ ਵਾਲੀ ਸਾਈਡ ਵਾਂਸ਼ੀਗਟਨ ਤੇ ਨਾਰਥ ਵਾਲਾ ਹਿੱਸਾ ਬੀਸੀ ਚ ਹੈ। ਇਸੇ ਲਈ ਇਸ ਪਾਰਕ ਵਿੱਚ ਬਹੁਤ ਸਾਰੇ ਕੈਨੇਡੀਅਨ ਤੇ ਅਮਰੀਕੀ ਲੋਕ ਆਪਸ ਚ ਮਿਲਦੇ ਹਨ। ਇਨਾਂ ਦਿਨਾਂ ਚ ਅਮਰੀਕਾ ਕੈਨੇਡਾ ਸਰਹੱਦ ਜੇ ਬੰਦ ਹੋਈ ਤਾਂ ਲੋਕਾਂ ਨੇ ਇਸ ਪਾਰਕ ਚ ਭੀੜ ਵਧਾ ਦਿੱਤੀ ਜਿਸਨੂੰ ਦੇਖਦਿਆਂ ਇਸ ਪਾਰਕ ਨੂੰ ਬੰਦ ਕਰਨਾ ਪਿਆ। ਪੀਸ ਆਰਚ ਪਾਰਕ ਦੋਹੇਂ ਮੁਲਕਾਂ ਵਲੋਂ ਸ਼ੇਅਰ ਕੀਤੇ ਜਾਣ ਕਾਰਨ ਇਸਨੂੰ ਪੀਸ ਆਰਚ ਇਤਿਹਾਸਕ ਸਟੇਟ ਪਾਰਕ ਵੱਜੋਂ ਜਾਣਿਆ ਜਾਂਦਾ ਹੈ। ਦੱਸ ਦਈਏ ਕੀ ਕੋਵਿਡ 19 ਦੇ ਫੈਲਣ ਨੂੰ ਹੱਲ ਕਰਨ ਲਈ ਸਾਰੇ ਪ੍ਰੋਵੀਨੀਸ਼ੀਅਲ ਪਾਰਕ ਬੰਦ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ 14  ਮਈ ਨੂੰ ਦੋਬਾਰਾ ਖੋਲੇ ਗਏ ਸਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਜ਼ਰੀ ਦੁੱਗਣੀ ਹੋ ਗਈ ਜਿਸ ਨਾਲ ਰੋਡਵੇਜ ਦੇ ਨਾਲ ਨਾਲ ਪੈਦਲ ਯਾਤਰੀਆਂ ਵਿੱਚ ਵੀ ਵਾਧਾ ਹੋਇਆ। ਸੂਬੇ ਨੇ ਕਿਹਾ ਕਿ ਗਸ਼ਤ ਦੁਆਰਾ,ਦਸਤਖਤਾ ਪੋਸਟ ਕਰਨ, ਪਾਰਕ ਦੇ ਘੰਟੇ ਘਟਾਉਣ ਤੇ ਪਾਰਕ ਦੇ ਪੱਵੇਸ਼ ਦੁਆਰ ਤੇ ਸਥਾਈ ਗੇਟ ਸਥਾਪਿਤ ਕਰਕੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਬੰਦ ਜਨਤਕ ਸੁਰੱਖਿਆ ਤੇ ਟ੍ਰੈਫਿਕ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੋ ਗਿਆ ਹੈ।

ਹਾਲਾਂਕੀ ਮਹਾਂਮਾਰੀ ਤੇ ਆਪਣਾ ਬਿਆਨ ਜਾਰੀ ਕਰਦਿਆਂ ਡਾ.ਬੋਨੀ ਹੈਨਰੀ ਨੇ ਕਿਹਾ ਕਿ ਇਹ ਫੈਸਲਾ ਸਿਹਤ ਅਧਿਕਾਰੀਆਂ ਵੱਲੋਂ ਨਹੀਂ ਲਿਆ ਗਿਆ। ਹੈਨਰੀ ਨੇ ਕਿਹਾ ਕਿ ਇਹ ਪਾਰਕ ਸਿਰਫ ਕੋਵਿਡ 19 ਕਰਕੇ ਬੰਦ ਨਹੀਂ ਕੀਤਾ ਗਿਆ ਪਰ ਬਹੁਤ ਸਾਰੇ ਲੋਕਾਂ ਦੀ ਚਿੰਤਾ ਤੇ ਭਾਈਚਾਰੇ ਦੇ ਮੁੱਦਿਆਂ ਕਾਰਨ ਬੰਦ ਕੀਤਾ ਗਿਆ ਸੀ। ਹਾਲਾਂ ਕੀ ਹੈਨਰੀ ਨੇ ਵੱਖ ਹੋਣ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਇਹ ਮੌਕਾ ਹੈ ਕਿ ਪਾਰਕ ਨੂੰ ਖੁੱਲੇ ਤੌਰ ਤੇ ਬਣਾਇਆ ਜਾ ਰਿਹਾ ਹੈ ਤਾਂ ਕਿ ਸਰਹੱਦ ਪਾਰੋਂ ਆਪਣੇ ਅਜੀਜਾਂ ਨਾਲ ਦੁਬਾਰਾ ਸਪੰਰਕ ਬਣਾਇਆ ਜਾ ਸਕੇ, ਨਾਲ ਹੀ ਉਨਾਂ ਕਿਹਾ ਕਿ ਸੂਬੇ ਵਿੱਚ ਸਾਡੇ ਬਾਕੀ ਲੋਕਾਂ ਵਾਂਗ ਸਾਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੇ ਨਾਲ ਸਪੰਰਕ ਕਰਨ ਦੇ ਹੋਰ ਤਰੀਕੇ ਲੱਭਣ ਦੀ ਲੋੜ ਹੈ। ਫਿਲਹਾਲ ਇਸ ਪਾਰਕ ਦੇ ਬੰਦ ਹੋਣ ਨਾਲ ਉਨਾਂ ਲੋਕਾਂ ਨੂੰ ਕਾਫੀ ਮਾਯੂਸੀ ਹੋਈ ਹੈ ਜਿਹਨਾਂ ਦਾ ਸਰਹੱਦ ਪਾਰ ਆਪਣਿਆਂ ਨੂੰ ਮਿਲਣ ਦਾ ਇੱਕੋ ਜਰੀਆ ਸੀ ਪੀਸ ਆਰਚ ਪਾਰਕ।

Related News

ਹੁਣ ਸਕੂਲਾਂ ਵਿਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ !

Vivek Sharma

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਟਰੰਪ ਅਤੇ ਬਿਡੇਨ ਨੇ ਇਕੱਠੇ ਕੀਤੇ ਕਰੋੜਾਂ ਡਾਲਰ !

Vivek Sharma

ਹੁਣ ਅਲਬਰਟਾ ਸੂਬੇ ਵਿੱਚ ਵੀ ਮਿਲਿਆ ਬ੍ਰਿਟੇਨ ਵਾਲੇ ਵਾਇਰਸ ਦਾ ਪੀੜਤ, ਲੋਕਾਂ ‘ਚ ਸਹਿਮ

Vivek Sharma

Leave a Comment