channel punjabi
Canada International News North America Sticky

ਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਦਿਤਾ ਤੋਹਫ਼ਾ

ਓਟਾਵਾ: ਕੋਵਿਡ-19 ਨਾਲ ਹਰ ਵਰਗ ਦੇ ਲੋਕਾਂ ਦਾ ਕਾਰੋਬਾਰ ਰੁੱਕ ਗਿਆ ਹੈ ਤੇ ਸਾਰਿਆਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ ਹੈ, ਪਰ ਸਾਡੇ ਸੁਰੱਖਿਆ ਬਲ ਕੋਵਿਡ-19 ਦੇ ਸਮੇਂ ‘ਚ ਵੀ ਆਪਣੀ ਪੂਰੀ ਡਿਊਟੀ ਨਿਭਾ ਰਹੇ ਹਨ ਤੇ ਸਾਡੀ ਸੁਰੱਖਿਆ ਕਰ ਰਹੇ ਹਨ। ਇਸ ਲਈ ਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਤੋਹਫ਼ੇ ਵਜੋਂ ਬੋਨਸ ਦੇਣ ਦਾ ਐਲਾਨ ਕੀਤਾ ਹੈ।
ਫੈਡਰਲ ਸਰਕਾਰ ਨੇ ਕੋਵਿਡ -19 ਕਾਰਨ ਕੈਨੇਡੀਅਨ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਵਾਧੂ ਬੋਨਸ ਦੇਣ ਜਾ ਰਹੀ ਹੈ। ਨੈਸ਼ਨਲ ਡਿਫੈਂਸ ਦਾ ਕਹਿਣਾ ਹੈ ਕਿ ਓਂਟਾਰੀਓ ਅਤੇ ਕਿਊਬਿਕ ਅਤੇ ਹੋਰਨਾਂ ਥਾਵਾਂ ‘ਚ ਲੰਮੇ ਸਮੇਂ ਤੋਂ ਦੇਖਭਾਲ ਦੀਆਂ ਸਹੂਲਤਾਂ ਲਈ ਤਾਇਨਾਤ ਸੈਨਿਕਾਂ ਨੂੰ ਪ੍ਰਤੀ ਦਿਨ 78 ਡਾਲਰ ਵੱਧ ਅਦਾ ਕੀਤੇ ਜਾਣਗੇ।
ਨੈਸ਼ਨਲ ਡਿਫੈਂਸ ਨੇ ਇਹ ਵੀ ਕਿਹਾ ਕਿ ਇਹ ਫੋਰਸ ਮੈਂਬਰ ਆਪਣੇ ਸਾਰੀ ਸ਼ਿਫਟਾਂ ਨੂੰ ਪੂਰੇ ਨਿੱਜੀ ਸੁਰੱਖਿਆ ਉਪਕਰਣ ਪਾ ਕੇ ਦਿਨ ਵਿੱਚ 12 ਘੰਟੇ ਡਿਊਟੀ ਕਰ ਰਹੇ ਹਨ ।
ਸੈਨਿਕ ਦਾ ਅਨੁਮਾਨ ਹੈ ਕਿ ਲਗਭਗ 4,500 ਸੈਨਿਕਾਂ ਨੂੰ ਇਸ ਬੋਨਸ ਦਾ ਫਾਈਦਾ ਹੋਵੇਗਾ।ਰਖਿਆ ਮੰਤਰੀ ਹਰਜੀਤ ਸੱਜਣ ਨੇ ਸ਼ੁੱਕਰਵਾਰ ਨੂੰ ਇਕ ਜਾਰੀ ਬਿਆਨ ‘ਚ ਕਿਹਾ ਹੈ ਕਿ ‘ਮਹਾਂਮਾਰੀ ਦੇ ਦਿਨ੍ਹਾਂ ਤੋਂ ਹੀ ਸੁਰੱਖਿਆ ਬਲ ਆਪਣੀ ਸਿਹਤ ਅਤੇ ਸੁਰੱਖਿਆ ਲਈ ਜੋਖਮ ਹੋਣ ਦੇ ਬਾਵਜੂਦ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ,’ਬੋਨਸ ਸੁਰੱਖਿਆ ਬਲਾਂ ਦੇ ਪ੍ਰਤੀ ਸਾਡਾ ਸਤਿਕਾਰ ਹੈ,ਜਿੰਨ੍ਹਾਂ ਨੇ ਮੁਸ਼ਕਿਲ ਸਮੇਂ ਦੌਰਾਨ ਵੀ ਸਾਡੇ ਪਰਿਵਾਰਕ ਮੈਂਬਰਾਂ ਅਤੇ ਅਜ਼ੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕੀਤੀ ਹੈ।

Related News

ਸਕਾਈ ਟ੍ਰੇਨ ਯਾਤਰੀ ਨੂੰ ਕਥਿਤ ਤੌਰ ‘ਤੇ 30 ਵਾਰ ਤੋਂ ਵੱਧ’ ਮੁੱਕੇ ਮਾਰਨ ਤੇ ਲੁੱਟਣ ਦੇ ਦੋਸ਼ ‘ਚ ਵਿਅਕਤੀ ਗ੍ਰਿਫਤਾਰ

Rajneet Kaur

ਟਰੰਪ ਸਮਰਥਕਾਂ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਦੋ ਦਰਜਨ ਤੋਂ ਵੱਧ ਜ਼ਖ਼ਮੀ

Vivek Sharma

ਫਾਈਜ਼ਰ ਕੰਪਨੀ ਦੇ ਕਾਰੋਨਾਈਵਰਸ ਟੀਕੇ ਬਾਰੇ ਕੈਨੇਡਾ ਦੀ ਸਮੀਖਿਆ ਜਲਦੀ ਹੋਵੇਗੀ ਪੂਰੀ : ਪੈੱਟੀ ਹਜਦੂ

Vivek Sharma

Leave a Comment