channel punjabi
Canada International News North America

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 70 ਨਵੇਂ ਕੇਸਾਂ ਦੀ ਪੁਸ਼ਟੀ

ਓਂਟਾਰੀਓ  : ਓਂਟਾਰੀਓ ਨੇ ਸ਼ਨੀਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 70 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਸ ਕਾਰਨ ਸੂਬੇ ‘ਚ ਕੁਲ ਕੋਰੋਨਾ ਵਾਇਰਸ ਦੀ ਗਿਣਤੀ 39,967 ਪਹੁੰਚ ਚੁਕੀ ਹੈ। ਇਹ 100 ਤੋਂ ਘੱਟ ਮਾਮਲਿਆਂ ਦਾ ਲਗਾਤਾਰ ਛੇਵਾਂ ਦਿਨ ਹੈ।

ਓਟਾਵਾ ਤੋਂ 13 ਨਵੇਂ ਕੇਸ ਸਾਹਮਣੇ ਆਏ ਹਨ। 13 ਹੀ ਪੀਲ ਰੀਜ਼ਨ ਅਤੇ 1 ਟੋਰਾਂਟੋ ਤੋਂ ਕੋਵਿਡ 19 ਕੇਸ ਦੀ ਪੁਸ਼ਟੀ ਕੀਤੀ ਗਈ ਹੈ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਟਵੀਟਰ ‘ਤੇ ਕਿਹਾ ਕਿ 107 ਹੋਰ ਲੋਕਾਂ ਦੇ ਠੀਕ ਹੋਣ ਨਾਲ ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਘਟ ਹੋ ਗਈ ਹੈ।

ਬੀਤੇ ਦਿਨ੍ਹੀ ਸੂਬੇ ਨੇ 26,000 ਕੋਰੋਨਾ ਵਾਇਰਸ ਟੈਸਟ ਕੀਤੇ ਸਨ।ਸ਼ਨੀਵਾਰ ਨੂੰ ਸੂਬੇ ‘ਚ ਇਕ ਮੌਤ ਦਰਜ ਕੀਤੀ ਗਈ ਹੈ।

ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 2,784 ਹੋ ਗਈ ਹੈ।ਕੋਵਿਡ 19 ਕਾਰਨ ਹਸਪਤਾਲਾਂ ‘ਚ ਦਾਖਲ ਮਰੀਜ਼ਾਂ ਦੀ ਗਿਣਤੀ 53 ਹੈ।

Related News

ਟੋਰਾਂਟੋ Pearson Airport ‘ਤੇ ਉੱਡ ਰਹੀਆਂ ਨੇ ਕੁਆਰੰਟੀਨ ਐਕਟ ਦੀਆਂ ਧੱਜੀਆਂ, ਯਾਤਰੀ ਸ਼ਰੇਆਮ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ, ਪੁਲਿਸ ਲਾਚਾਰ

Vivek Sharma

ਅਮਰੀਕਾ ਅੰਬਾਨੀ, ਅਡਾਨੀ ਵਪਾਰਕ ਸਮੂਹਾਂ ‘ਤੇ ਲਗਾ ਸਕਦੈ ਪਾਬੰਦੀਆਂ

Rajneet Kaur

ਕਿਸਾਨਾਂ ਨੇ ਸੰਘਰਸ਼ ਤਿੱਖਾ ਕਰਨ ਲਈ ਬਣਾਈ ਯੋਜਨਾ

Rajneet Kaur

Leave a Comment