channel punjabi
Canada International News North America

ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ‘ਤੇ 10 ਫੀਸਦੀ ਟੈਰਿਫ ਲਾਉਣ ਦਾ ਫੈਸਲਾ ਅੱਜ ਤੋਂ ਲਾਗੂ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਉੱਤੇ 10 ਫੀਸਦੀ ਟੈਰਿਫ ਲਾਉਣ ਦਾ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ। ਕੈਨੇਡਾ ਵੱਲੋਂ ਜਵਾਬੀ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦੇ ਬਾਵਜੂਦ ਟਰੰਪ ਵੱਲੋਂ ਇਸ ਫੈਸਲੇ ਨੂੰ ਟਾਲਿਆ ਨਹੀਂ ਗਿਆ।

ਅਮਰੀਕੀ ਪ੍ਰਸ਼ਾਸਨ ਵੱਲੋਂ 6 ਅਗਸਤ ਨੂੰ ਇਨ੍ਹਾਂ ਨਵੇਂ ਟੈਰਿਫਜ਼ ਦਾ ਐਲਾਨ ਕੀਤਾ ਗਿਆ ਸੀ। ਦੋਵਾਂ ਦੇਸ਼ਾਂ ਦੀਆਂ ਐਲੂਮੀਨੀਅਮ ਆਰਗੇਨਾਈਜ਼ੇਸ਼ਨਜ਼ ਵੱਲੋਂ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਸੀ। ਟਰੰਪ ਨੇ ਇਹ ਫੈਸਲਾ ਇਸ ਲਈ ਕਰਨ ਦਾ ਦਾਅਵਾ ਕੀਤਾ ਹੈ ਕਿਉਂਕਿ ਉਨ੍ਹਾਂ ਮੁਤਾਬਕ ਕੈਨੇਡਾ ਵੱਲੋਂ ਅਮੈਰੀਕਨ ਐਲੂਮੀਨੀਅਮ ਬਿਜ਼ਨਸ ਨੂੰ ਢਾਹ ਲਾਈ ਜਾ ਰਹੀ ਹੈ।

ਟਰੰਪ ਦਾ ਇਹ ਵੀ ਕਹਿਣਾ ਹੈ ਕਿ ਕੈਨੇਡੀਅਨ ਉਤਪਾਦਕਾਂ ਵੱਲੋਂ ਅਮਰੀਕਾ ਵਿੱਚ ਆਪਣਾ ਸਮਾਨ ਭਰ ਦਿੱਤਾ ਗਿਆ ਹੈ। ਕੈਨੇਡੀਅਨ ਤੇ ਅਮੈਰੀਕਨ ਐਲੂਮੀਨੀਅਮ ਗਰੁੱਪਜ਼ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਤੇ ਹੋਰਨਾਂ ਕਾਰੋਬਾਰੀ ਗਰੁੱਪਜ਼ ਦਾ ਵੀ ਇਹੋ ਕਹਿਣਾ ਹੈ ਕਿ ਇਹ ਟੈਰਿਫ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣਗੇ।

ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਵੱਲੋਂ ਕੀਤੇ ਗਏ ਐਲਾਨ ਤੋਂ ਕੁੱਝ ਘੰਟੇ ਬਾਅਦ ਹੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਹ ਐਲਾਨ ਕੀਤਾ ਸੀ ਕਿ ਕੈਨੇਡਾ ਵੀ ਜਵਾਬੀ ਕਾਰਵਾਈ ਵਿੱਚ ਅਮਰੀਕਾ ਤੋਂ ਆਉਣ ਵਾਲੀਆਂ ਐਲੂਮੀਨੀਅਮ ਦੀਆਂ ਵਸਤਾਂ ਉੱਤੇ 3.6 ਬਿਲੀਅਨ ਡਾਲਰ ਦੇ ਟੈਰਿਫ ਲਾਵੇਗਾ। ਫਰੀਲੈਂਡ ਨੇ ਟਰੰਪ ਵੱਲੋਂ ਲਾਏ ਗਏ ਇਨ੍ਹਾਂ ਟੈਰਿਫਜ਼ ਨੂੰ ਗੈਰਜ਼ਰੂਰੀ ਤੇ ਅਸਵੀਕਾਰਯੋਗ ਦੱਸਿਆ ਸੀ। ਉਨ੍ਹਾਂ ਆਖਿਆ ਸੀ ਕਿ ਕੋਵਿਡ-19 ਦੌਰਾਨ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਨਹੀਂ ਸੀ ਕੀਤਾ ਜਾਣਾ ਚਾਹੀਦਾ।

Related News

ਨਹੀਂ ਬਦਲਿਆ ਰੇਜੀਨਾ ‘ਚ ਵੋਟਰਾਂ ਦਾ ਮਿਜ਼ਾਜ, ਹੁਣ ਵੀ ਸਿਰਫ਼ 21 ਫੀਸਦੀ ਰਹੀ ਵੋਟਿੰਗ !

Vivek Sharma

ਉੱਤਰੀ ਵੈਨਕੁਵਰ: 10 ਸਾਲਾਂ ਬੱਚੀ ‘ਤੇ ਰਿੱਛ ਦਾ ਹਮਲਾ

Rajneet Kaur

ਮਿਸੀਸਾਗਾ : 86 ਸਾਲਾ ਪਤੀ ਨੇ ਆਪਣੀ 81 ਸਾਲਾ ਪਤਨੀ ਦਾ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

Leave a Comment