channel punjabi
International News USA

New Rules : ਅਮਰੀਕੀ ਫੌਜ ਵਿੱੱਚ ਮਹਿਲਾਵਾਂ ਨੂੰ ਲੰਬੇ ਬਾਲ ਰੱਖਣ, ਲਿਪਸਟਿਕ ਲਗਾਉਣ ਦੀ ਮਿਲੀ ਇਜਾਜ਼ਤ !

ਵਾਸ਼ਿੰਗਟਨ: ਆਪਣੀ ਤਰ੍ਹਾਂ ਦੇ ਨਿਵੇਕਲੇ ਹੁਕਮਾਂ ਅਨੁਸਾਰ ਅਮਰੀਕਨ ਆਰਮੀ ਵਿਚ ਹੁਣ ਔਰਤਾਂ ਨੂੰ ਅਪਣੇ ਹਿਸਾਬ ਨਾਲ ਸਜਣ-ਫਬਣ ਦੀ ਛੋਟ ਮਿਲ ਗਈ ਹੈ। ਅਮਰੀਕੀ ਫੌਜ ਵਿੱਚ ਹੁਣ ਤੱਕ ਔਰਤਾਂ ਨੂੰ ਲੰਬੇ ਵਾਲ ਜਾਂ ਲਿਪਸਟਿਕ ਲਾਉਣ ਦੀ ਮਨਾਹੀ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੈਂਟਾਗਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਸੈਨਿਕ ਅਪਣੇ ਵਾਲਾਂ ਨੂੰ ਲੰਬਾ ਕਰ ਸਕਦੀਆਂ ਹਨ,ਅਪਣੇ ਨਹੁੰਆਂ ਨੂੰ ਰੰਗ ਕਰਵਾ ਸਕਦੀਆਂ ਹਨ ਅਤੇ ਵਾਲੀਆਂ ਵੀ ਪਹਿਨ ਸਕਦੀਆਂ ਹਨ।

ਔਰਤ ਸੈਨਿਕਾਂ ਨੂੰ ਫਰਵਰੀ ਦੇ ਅਖੀਰ ਵਿਚ ਨਵੀਂ ਆਰਮੀ ਨੀਤੀ ਤਹਿਤ ਵਰਦੀ ਵਿਚ ਕਈ ਵਾਧੂ ਸਟਾਈਲ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ ਸੇਵਾ ਵਿਚ ਨਸਲੀ ਅਤੇ ਲਿੰਗ ਸਮਾਨਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।

ਜਾਰੀ ਕੀਤੇ ਗਏ ਨਵੇਂ ਨਿਯਮਾਂ ਤੋਂ ਬਾਅਦ ਮਹਿਲਾ ਸੈਨਿਕ ਆਪਣੇ ਵਾਲ਼ਾਂ ਨੂੰ ਵਧਾ ਸਕਦੀਆਂ ਨੇ ਅਤੇ ਕਈ ਵੱਖ-ਵੱਖ ਹੇਅਰ ਸਟਾਈਲ ਵੀ ਬਣਾ ਸਕਣਗੀਆਂ । ਮਹਿਲਾ ਸੈਨਿਕ ਇਸ ਛੂਟ ਲਈ ਕਾਫੀ ਸਮੇਂ ਤੋਂ ਨਿਯਮਾਂ ’ਚ ਬਦਲਣ ਦੀ ਮੰਗ ਕਰ ਰਹੀਆਂ ਸਨ, ਆਖਰਕਾਰ ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ। ਅਜੇ ਤੱਕ ਜੇ ਕਿਸੇ ਮਹਿਲਾ ਸੈਨਿਕ ਦੇ ਲੰਬੇ ਵਾਲ਼ ਹੁੰਦੇ ਵੀ ਸੀ, ਤਾਂ ਉਨ੍ਹਾਂ ਨੂੰ ਹੈਲਮਟ ਪਾਉਣ ’ਚ ਵੀ ਕਾਫੀ ਦਿੱਕਤ ਆਉਂਦੀ ਸੀ, ਜ਼ਿਆਦਾਤਰ ਮਹਿਲਾਵਾਂ ਇਸੇ ਵਜ੍ਹਾ ਕਾਰਨ ਆਪਣੇ ਵਾਲ਼ ਕੱਟਵਾ ਲੈਂਦੀਆਂ ਸੀ।

ਨਵੀਆਂ ਨੀਤੀਆਂ ਤਹਿਤ, ਸਿਖਲਾਈ ਤੇ ਤਕਨੀਕੀ ਹਲਾਤਾਂ ’ਚ ਲੰਬੇ ਵਾਲ਼ਾਂ ਨੂੰ ਪੋਨੀਟੇਲ ਜਾਂ ਬੈਂਡ ’ਚ ਬੰਨ੍ਹਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਹਿਲਾ ਸੈਨਿਕ ਹੋਰ ਵੀ ਹੇਅਰ ਸਟਾਈਲ ਬਣਾ ਸਕਦੀਆਂ ਹਨ। ਹਾਲਾਂਕਿ ਇਸ ਲਈ ਸ਼ਰਤ ਵੀ ਹੈ ਕਿ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਬੇਚੈਨੀ ਮਹਿਸੂਸ ਨਾ ਕਰੇ ਤੇ ਹੇਅਰ ਸਟਾਈਲ ਉਨ੍ਹਾਂ ਦੇ ਕੰਮ ’ਚ ਕੋਈ ਰੁਕਾਵਟ ਨਾ ਆਵੇ। ਇਸ ਤੋਂ ਇਲਾਵਾ ਅਮਰੀਕਾ ’ਚ ਮਹਿਲਾ ਸੈਨਿਕ ਹੁਣ ਡਿਊਟੀ ’ਤੇ ਤਾਇਨਾਤ ਰਹਿੰਦੇ ਹੋਏ ਨੇਲ ਪਾਲਿਸ਼ ਤੇ ਲਿਪਸਟਿਕ ਲਗਾ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਭੜਕਾਊ ਰੰਗ ਜਿਵੇਂ ਨੀਲਾ, ਕਾਲਾ ਜਾਂ ਲਾਲ ਰੰਗ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਪੈਂਟਾਗਨ ਦੀ ਨਵੀਂ ਗਾਈਡਲਾਈਨਜ਼ ਤੋਂ ਬਾਅਦ ਮਹਿਲਾ ਫੌਜੀਆਂ ਅਤੇ ਅਧਿਕਾਰੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।
ਛੇਤੀ ਹੀ ਅਮਰੀਕਨ ਆਰਮੀ ਦੀ ਤਰ੍ਹਾਂ ਹੁਣ ਸ਼ਾਇਦ ਦੂਜੇ ਦੇਸ਼ਾਂ ਦੀਆਂ ਮਹਿਲਾ ਸੈਨਿਕ ਵੀ ਇਸੇ ਤਰ੍ਹਾਂ ਦੀ ਮੰਗ ਆਪਣੇ ਫੌਜ ਮੁਖੀਆਂ ਤੋਂ ਕਰ ਸਕਦੀਆਂ ਹਨ ।

Related News

ਕੀ ਟਰੂਡੋ ਸਰਕਾਰ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਵੇਗਾ ?

Vivek Sharma

ਕੈਨੇਡਾ ਦੇ MPP ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ ‘ਚ ਪਹੁੰਚਣ ‘ਤੇ ਖੜਾ ਹੋਇਆ ਬਖੇੜਾ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ

Vivek Sharma

BREAKING : ਕੈਨੇਡੀਅਨ ਖਿਡਾਰਣ ਲੇਲਾਹ ਐਨੀ ਫਰਨਾਂਡੀਜ਼ ਨੇ ਮੋਂਟਰਰੇ ਓਪਨ ਜਿੱਤੀ, ਪਹਿਲਾ WTA ਖ਼ਿਤਾਬ ਆਪਣੇ ਨਾਮ ਕੀਤਾ

Vivek Sharma

Leave a Comment