channel punjabi
Canada International News North America

ਕੀ ਟਰੂਡੋ ਸਰਕਾਰ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਵੇਗਾ ?

ਫੈਡਰਲ ਲਿਬਰਲਾਂ ਨੂੰ ਛੇਤੀ ਹੀ ਆਪਣੀ ਪਹਿਲੀ ਭਰੋਸੇ ਦੀ ਵੋਟ ਦਾ ਸਾਹਮਣਾ ਕਰਨ ਦੀ ਉਮੀਦ ਹੈ, ਕਿਉਂਕਿ ਹਾਊਸ ਆਫ਼ ਕਾਮਨਜ਼ ਨੇ ਵੀ ਚੈਰਿਟੀ (WE CHARITY) ਘੁਟਾਲੇ ਦੇ ਵਿਚਕਾਰ ਸਰਕਾਰ ਦੁਆਰਾ ਕੀਤੀ ਗਈ ਵਿਵਾਦਪੂਰਨ ਪ੍ਰਸਾਰ ਵਾਲੀ ਬੇਨਤੀ ਨੂੰ ਠੁਕਰਾ ਦਿੱਤਾ ਹੈ ।

ਵਿਧੀ ਨਿਰਮਾਣ ਸਵਾਲਾਂ ਦੇ ਘੇਰੇ ਵਿਚ ਹੈ, ਨਵੇਂ ਕਾਨੂੰਨ ਵਿਚ ਕੈਨੇਡੀਅਨਾਂ ਲਈ ਰੁਜ਼ਗਾਰ ਬੀਮੇ ਦੇ ਅਯੋਗ‌ ਹੋਣ ਦੇ ਬਾਵਜੂਦ ਸੰਘੀ ਲਾਭ ਦੀਆਂ ਤਿੰਨ ਨਵੀਆਂ ਧਾਰਾਵਾਂ ਬਣਾਉਣ ਦਾ ਪ੍ਰਸਤਾਵ ਹੈ । ਇਹ ਇਸ ਲਈ ਹੈ ਕਿਉਂਕਿ ਕੈਨੇਡਾ ਦਾ ਬਹੁਚਰਚਿਤ ਐਮਰਜੈਂਸੀ ਜਵਾਬ ਲਾਭ (CERB) ਇਸ ਹਫਤੇ ਸਮਾਪਤ ਹੋ ਜਾਵੇਗਾ!

ਲਿਬਰਲ ਹਾਊਸ ਲੀਡਰ ਪਾਬਲੋ ਰੌਡਰਿਗੁਜ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਹਰ ਇਕ ਤੱਕ ਲਾਭ ਪਹੁੰਚੇ ਇਹੀ ਸਰਕਾਰ ਦਾ ਮੁੱਖ ਟੀਚਾ ਹੈ । ਕਿਉਂਕਿ ਦੇਸ਼ ਦੇ ਕਈ ਸੂਬੇ ਕੋਰੋਨਾ ਦੀ ਦੂਜੀ ਲਹਿਰ ਨੂੰ ਝੱਲ ਰਹੇ ਹਨ ਸ਼ਾਇਦ ਇਸ ਕਾਰਨ ਲੋਕਾਂ ਤੱਕ ਲਾਭ ਪਹੁੰਚਣ ਵਿੱਚ ਦੇਰੀ ਵੀ ਹੋ ਸਕਦੀ ਹੈ। ਇਸੇ ਨੂੰ ਭਰੋਸੇ ਦਾ ਵੋਟ ਬਣਾਇਆ ਜਾਵੇਗਾ ।

ਇਸਦਾ ਅਰਥ ਹੈ ਕਿ ਸਰਕਾਰ ਨੂੰ ਸੱਤਾ ਵਿਚ ਬਣੇ ਰਹਿਣ ਲਈ ਘੱਟੋ-ਘੱਟ ਇਕ ਹੋਰ ਧਿਰ ਤੋਂ ਬਿਲ ਦਾ ਸਮਰਥਨ ਲੈਣਾ ਚਾਹੀਦਾ ਹੈ। ਐਨਡੀਪੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕੈਨੇਡੀਅਨਾਂ ਲਈ ਬਿਮਾਰ ਹੋਣ ਦੀ ਛੁੱਟੀ ਦਾ ਲਾਭ ਮਿਲੇਗਾ ਅਤੇ ਨਾਲ ਹੀ ਦੇਖਭਾਲ ਕਰਨ ਵਾਲਿਆਂ ਅਤੇ ਰੁਜ਼ਗਾਰ ਬੀਮੇ ਲਈ ਅਯੋਗ ਵਿਅਕਤੀਆਂ ਨੂੰ ਲਾਭ ਪੁੱਜੇਗਾ ।

Related News

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

team punjabi

ਟਰੰਪ ਤੋਂ ਬਾਅਦ ਹੁਣ ਉਨ੍ਹਾਂ ਦਾ ਬੇਟਾ ਕੋਰੋਨਾ ਪਾਜ਼ੀਟਿਵ

Rajneet Kaur

ਭਾਰਤ ਬਣਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦਾ ਮੈਂਬਰ, ਫਰਾਂਸ ਨੇ ਕੀਤਾ ਸਵਾਗਤ

Vivek Sharma

Leave a Comment