channel punjabi
Canada International News North America

Modi’s hoardings in Canada:ਗ੍ਰੇਟਰ ਟੋਰਾਂਟੋ, ਕੈਨੇਡਾ ਦੀਆਂ ਸੜਕਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ਆਏ ਨਜ਼ਰ,ਕੋਵਿਡ 19 ਵੈਕਸੀਨ ਲਈ ਕੀਤਾ ਗਿਆ ਧੰਨਵਾਦ

ਭਾਰਤ ਨੇ ਕੈਨੇਡਾ ਨੂੰ 5 ਲੱਖ ਟੀਕਿਆਂ ਦੀ ਖੁਰਾਕ ਸਪਲਾਈ ਕੀਤੀ ਸੀ। ਜਿਸ ਲਈ ਕੈਨੇਡਾ ਨੇ ਪੀਐਮ ਮੋਦੀ ਅਤੇ ਭਾਰਤ ਦਾ ਧੰਨਵਾਦ ਕੁਝ ਇਸ ਤਰ੍ਹਾਂ ਹੋਰਡਿੰਗਸ ਲਗਾ ਕੇ ਕੀਤਾ ਹੈ। ਇਨ੍ਹੀਂ ਦਿਨੀਂ ਗ੍ਰੇਟਰ ਟੋਰਾਂਟੋ, ਕੈਨੇਡਾ ਦੀਆਂ ਸੜਕਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ਨਜ਼ਰ ਆ ਰਹੇ ਹਨ। ਹੋਰਡਿੰਗਜ਼ ‘ਤੇ ਲਿਖਿਆ ਹੈ ਕਿ ਕੈਨੇਡਾ ਨੂੰ ਕੋਰੋਨਾ ਟੀਕਾ ਮੁਹੱਈਆ ਕਰਾਉਣ ਲਈ ਭਾਰਤ ਅਤੇ ਨਰਿੰਦਰ ਮੋਦੀ ਦਾ ਧੰਨਵਾਦ।

ਭਾਰਤ ਦੁਨੀਆ ਭਰ ਦੇ ਕਰੀਬ 65 ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਕਰ ਰਿਹਾ ਹੈ। ਇਹਨਾਂ ਵਿਚੋਂ ਕਈ ਦੇਸ਼ ਅਜਿਹੇ ਹਨ ਜਿਹਨਾਂ ਨੂੰ ਮੁਫ਼ਤ ਵਿਚ ਕੋਰੋਨਾ ਵੈਕਸੀਨ ਦਿੱਤੀ ਗਈ ਹੈ ਜਦਕਿ ਕੁਝ ਨੇ ਇਸ ਲਈ ਭੁਗਤਾਨ ਕੀਤਾ ਹੈ। ਭਾਰਤ ਨੇ ਸ਼੍ਰੀਲੰਕਾ, ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੇਸ਼ੇਲਸ ਨੂੰ ਗ੍ਰਾਂਟ ਸਹਾਇਤਾ ਦੇ ਤਹਿਤ ਮੁਫ਼ਤ ਵਿਚ ਲੱਗਭਗ 56 ਲੱਖ ਕੋਰੋਨਾ ਵਾਇਰਸ ਟੀਕੇ ਪ੍ਰਦਾਨ ਕੀਤੇ ਹਨ। ਭਾਰਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਵੈਕਸੀਨ ਦਾ ਉਤਪਾਦਨ ਕਰ ਰਹੀ ਹੈ।

Related News

28 ਜਨਵਰੀ ਨੂੰ ਐਕਸਪਾਇਰ ਹੋਣ ਜਾ ਰਹੀਆਂ ਘਟੀਆਂ ਹੋਈਆਂ ਬਿਜਲੀ ਦਰਾਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਓਨਟਾਰੀਓ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ

Rajneet Kaur

ਸਸਕੈਚਵਨ ਵਿਅਕਤੀ ਨੇ ਕੈਨੇਡਾ ‘ਚ ਹੀ ਤਿਆਰ ਕੀਤਾ 1949 Mercury M-47

Rajneet Kaur

ਨੋਵਾਵੈਕਸ ਨੇ ਕੋਰੋਨਾ ਵਾਇਰਸ ਟੀਕਾ ਹੈਲਥ ਕੈਨੇਡਾ ਨੂੰ ਮਨਜ਼ੂਰੀ ਲਈ ਭੇਜਿਆ

Rajneet Kaur

Leave a Comment