channel punjabi
Canada International News North America

ਕਵਾਡ ਸਿਖਰ ਸੰਮੇਲਨ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਕਰਨਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ

ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਕਵਾਡ ਸਿਖਰ ਸੰਮੇਲਨ ਵਿਚ ਕੋਰੋਨਾ ਵਾਇਰਸ ਟੀਕੇ ਸਬੰਧੀ ਕਿਸੇ ਫ਼ੈਸਲੇ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਵ੍ਹਾਈਟ ਹਾਊਸ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਕਵਾਡ ‘ਚ ਸ਼ਾਮਲ ਚਾਰੇ ਦੇਸ਼ਾਂ ਦੇ ਆਗੂ ਅਗਲੇ ਸੰਮੇਲਨ ‘ਚ ਕੋਰੋਨਾ ਦੀਆਂ ਚੁਣੌਤੀਆਂ, ਆਰਥਿਕ ਸੰਕਟ, ਪੌਣ ਪਾਣੀ ਪਰਿਵਰਤਨ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਸੰਸਦ ਵਿਚ ਸੁਣਵਾਈ ਦੌਰਾਨ ਸਾਂਸਦਾਂ ਨੂੰ ਕਿਹਾ,”ਸ਼ੁੱਕਰਵਾਰ ਨੂੰ ਕਵਾਡ ਦੀ ਬੈਠਕ ਹੋਣ ਵਾਲੀ ਹੈ। ਮੈਨੂੰ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਸ ਹੈ ਕਿ ਸਿਖਰ ਸੰਮੇਲਨ ਵਿਚ ਕੋਰੋਨਾ ਟੀਕੇ ਸੰਬੰਧੀ ਕੋਈ ਨਤੀਜਾ ਨਿਕਲ ਕੇ ਆਵੇਗਾ।

ਦੱਸ ਦਈਏ ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇਕਿਹਾ ਕਿ ਸਿਖਰ ਸੰਮੇਲਨ ਪੇਸ਼ ਆ ਰਹੀਆਂ ਅਹਿਮ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੋਸ਼ਿਸ਼ ਕਰਨ ਤੇ ਸਹਿਯੋਗ ਦੀ ਆਦਤ ਪਾਉਣ ਦੀ ਕਵਾਡ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਖਣੀ ਕੋਰੀਆ ਦੇ ਕਵਾਡ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Related News

ਨਸਲੀ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਵਿਰੁੱਧ ਕੈਨੇਡਾ ਸਰਕਾਰ ਕਰੇ ਠੋਸ ਕਾਰਵਾਈ : ਜਗਮੀਤ ਸਿੰਘ

Vivek Sharma

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

Rajneet Kaur

ਵੁੱਡਸਟਾਕ ਪੁਲਿਸ ਛੁਰੇਬਾਜ਼ੀ ਦੀਆਂ 2 ਦੋ ਵੱਖ-ਵੱਖ ਘਟਨਾਵਾਂ ਦੇ ਮੁਲਜ਼ਮਾਂ ਦੀ ਭਾਲ ਵਿੱਚ

Vivek Sharma

Leave a Comment