channel punjabi
Canada News North America

ਨਸਲੀ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਵਿਰੁੱਧ ਕੈਨੇਡਾ ਸਰਕਾਰ ਕਰੇ ਠੋਸ ਕਾਰਵਾਈ : ਜਗਮੀਤ ਸਿੰਘ

ਓਟਾਵਾ : ਨਸਲੀ ਵਿਤਕਰਾ ਅਤੇ ਅਪਰਾਧ ਦੇ ਮਾਮਲੇ ਕੈਨੇਡਾ ਵਿਚ ਲਗਾਤਾਰ ਵਧਦੇ ਜਾ ਰਹੇ ਹਨ । ਨਸਲੀ ਅਪਰਾਧਾਂ ਨੂੰ ਲੈ ਕੇ ਚਿੰਤਤ ਐਨਡੀਪੀ ਆਗੂ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸਲੀ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ।

ਇਸ ਸੰਬੰਧ ਵਿੱਚ ਜਗਮੀਤ ਸਿੰਘ ਨੇ ਵੱਖ-ਵੱਖ ਜਥੇਬੰਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਸਮਰਥਨ ਵੀ ਹਾਸਲ ਕੀਤਾ।

ਐਨਡੀਪੀ ਆਗੂ ਜਗਮੀਤ ਸਿੰਘ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ, ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ ਅਤੇ ਕੈਨੇਡੀਅਨ ਐਂਟੀ-ਹੇਟ ਨੈਟਵਰਕ ਦੇ ਨੁਮਾਇੰਦਿਆਂ ਨਾਲ ਇੱਕ ਵਰਚੁਅਲ ਬੈਠਕ ਕੀਤੀ, ਜਿਸ ਵਿੱਚ ਕੈਨੇਡਾ ‘ਚ ਨਸਲੀ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਨੂੰ ਨੱਥ ਪਾਉਣ ਦੇ ਮੁੱਦੇ ਨੂੰ ਲੈ ਕੇ ਚਰਚਾ ਹੋਈ।

ਇਸ ਦੌਰਾਨ ਐਨਡੀਪੀ ਆਗੂ ਨੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ ਦੀ ਇੱਕ ਕਾਰਜ ਯੋਜਨਾ ਦਾ ਸਮਰਥਨ ਕੀਤਾ, ਜਿਸ ਵਿੱਚ ਅਜਿਹਾ ਫ਼ੈਡਰਲ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ, ਜੋ ਅਧਿਕਾਰੀਆਂ ਨੂੰ ਗੋਰਿਆਂ ਦੀ ਦਬਦਬੇ ਵਾਲੀਆਂ ਜਥੇਬੰਦੀਆਂ ਨੂੰ ਬੰਦ ਕਰਨ ਦੀ ਮਨਜ਼ੂਰੀ ਦੇਵੇਗਾ, ਜਿਹੜੀਆਂ ਨਸਲੀ ਨਫ਼ਰਤ ਨੂੰ ਵਧਾਉਣ ਲਈ ਤਰਲੋ-ਮੱਛੀ ਰਹਿੰਦੀਆਂ ਹਨ।

Related News

ਰੂਸ ਨੇ ਕੋਰੋਨਾ ਵੈਕਸੀਨ ਦਾ ਉਤਪਾਦਨ ਕੀਤਾ ਸ਼ੁਰੂ, ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

Vivek Sharma

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

ਟੋਰਾਂਟੋ: ਰੈਸਟੋਰੈਂਟਾਂ ਅਤੇ ਜਿੰਮਾਂ ‘ਤੇ ਹੋਰ ਪਾਬੰਦੀਆਂ ਲਗਾਉਣ ਨਾਲ ਚੰਗੇ ਨਾਲੋਂ ਵਧੇਰੇ ਹੋ ਸਕਦੈ ਨੁਕਸਾਨ

Rajneet Kaur

Leave a Comment