channel punjabi
International KISAN ANDOLAN News

KISAN ANDOLAN : ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆ !

ਨਵੀਂ ਦਿੱਲੀ : ਖੇਤੀ ਕਾਨੂੰਨ ਵਿਰੋਧੀ ਮੁਹਿੰਮ ਤਹਿਤ ਦਿੱਲੀ ਦੀਆਂ ਸਰਹੱਦਾਂ ਤੇ ਬੇਠੈ ਕਿਸਾਨਾਂ ਨੂੰ ਪੰਜ ਮਹੀਨੇ ਹੋਣ ਜਾ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਹਰ ਰੋਜ਼ ਨਵੇਂ ਨਵੇਂ ਫਾਰਮੂਲੇ ਤਿਆਰ ਕੀਤੇ ਜਾ ਰਹੇ ਹਨ, ਹੁਣ ਇਕ ਵਾਰ ਫੇਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ । ਪਰ ਕਿਸਾਨ ਵੀ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ ।

ਕਿਸਾਨ ਮੰਨ ਕੇ ਚੱਲ ਰਹੇ ਹਨ ਕਿ ਇਹ ਅੰਦੋਲਨ ਵੀ ਲੰਮਾ ਚੱਲ ਸਕਦਾ ਹੈ । ਇਸੇ ਦੇ ਚਲਦਿਆਂ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਪੱਕੇ ਨਿਰਮਾਣ ਕੀਤੇ ਜਾ ਰਹੇ ਹਨ । ਪਰ ਲਗਾਤਾਰ ਕੀਤੇ ਜਾ ਰਹੇ ਗ਼ੈਰ-ਕਾਨੂੰਨੀ ਪੱਕੇ ਨਿਰਮਾਣ ‘ਤੇ ਦਿੱਲੀ ਪੁਲਿਸ ਸਖ਼ਤ ਹੋ ਗਈ ਹੈ। ਸਿੰਘੂ ਬਾਰਡਰ ‘ਤੇ ਕਰਵਾਏ ਜਾ ਰਹੇ ਪੱਕੇ ਨਿਰਮਾਣ ‘ਤੇ ਪੁਲਿਸ ਨੇ ਰੋਕ ਲਾ ਦਿੱਤੀ ਹੈ। ਵੀਰਵਾਰ ਤੋਂ ਸਿੰਘੂ ਬਾਰਡਰ ‘ਤੇ ਗ਼ੈਰ-ਕਾਨੂੰਨੀ ਪੱਕਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਦੇਰ ਰਾਤ ਤਕ ਉਨ੍ਹਾਂ ਨੇ ਸੀਮੈਂਟ ਦੇ ਵੱਡੇ-ਵੱਡੇ ਬਲਾਕ ਲਗਾ ਕੇ ਉਸ ਨੂੰ ਤਿੰਨੋਂ ਪਾਸਿਓ ਵੱਲੋਂ ਤਿਆਰ ਵੀ ਕਰ ਦਿੱਤਾ ਗਿਆ। ਸਿਰਫ਼ ਇਕ ਵੱਲੋਂ ਬਲਾਕ ਲਾਉਣ ‘ਤੇ ਛੱਤ ਪਾਉਣੀ ਹੀ ਬਾਕੀ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਦੇਰ ਰਾਤ ਨੂੰ ਹੀ ਕੰਮ ਰੁੱਕਵਾ ਦਿੱਤਾ।

ਉਧਰ ਸਿੰਘੂ ਬਾਰਡਰ ‘ਤੇ ਪੱਕਾ ਨਿਰਮਾਣ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਨਿਰਮਾਣ ਹੋ ਕੇ ਰਹੇਗਾ। ਇਸ ਨੂੰ ਕੋਈ ਨਹੀਂ ਰੁਕਵਾ ਸਕਦਾ।

ਦੱਸ ਦੇਈਏ ਕਿ ਸਿੰਘੂ ਹੀ ਨਹੀਂ, ਬਲਕਿ ਟਿਕਰੀ ਬਾਰਡਰ ‘ਤੇ ਵੀ ਕਿਸਾਨਾਂ ਨੇ ਪੱਕੇ ਨਿਰਮਾਣ ਕੀਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਰਮੀ ਤੋਂ ਬਚਾਅ ਲਈ ਇੰਝ ਕੀਤਾ ਹੈ, ਤਾਂ ਕੁਝ ਅੰਦੋਲਨਕਾਰੀ ਸ਼ਾਸਨ-ਪ੍ਰਸ਼ਾਸਨ ਨੂੰ ਚੁਣੌਤੀ ਦਿੰਦਿਆਂ ਕਹਿੰਦੇ ਹਨ ਕਿ ਉਹ ਅੰਦੋਲਨ ਸਥਾਨ ‘ਤੇ ਪੱਕਾ ਨਿਰਮਾਣ ਜਾਰੀ ਰੱਖਣਗੇ।

ਕਿਸਾਨਾਂ ਨੇ ਪੁਲਿਸ ਵੱਲੋਂ ਮਨਾਂ ਕਰਨ ਦੇ ਬਾਵਜੂਦ ਰਾਸ਼ਟਰੀ ਰਾਜਮਾਰਗ ਇਕ ‘ਤੇ ਪੈਟਰੋਲ ਪੰਪ ਦੇ ਸਾਹਮਣੇ ਬੈਰੀਕੇਡ ਕੋਲ ਸੀਮੈਂਟ ਦੇ ਬਲਾਕ ਲਗਾ ਕੇ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਏਸੀ ਕਮਰਾ ਤਿਆਰ ਕਰਨ ਦੀ ਵੀ ਯੋਜਨਾ ਹੈ।

Related News

ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀ ਸ਼ਿਕਾਇਤ, ਕੈਨੇਡਾ ਵਿੱਚ ਵਰਤੋਂ ਉੱਤੇ ਰੋਕ ਲਾਉਣ ਦਾ ਕੋਈ ਇਰਾਦਾ ਨਹੀਂ

Rajneet Kaur

ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ‘ਚ ਪੀ.ਐਮ. ਦੇ ਬਿਆਨ ਦੀ ਕੀਤੀ ਨਿੰਦਾ, ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ

Vivek Sharma

Leave a Comment