channel punjabi
Canada International News North America

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

ਭਾਰਤ ਅਤੇ ਕੈਨੇਡਾ ਦਰਮਿਆਨ ਇੱਕ ਏਅਰ ਬੱਬਲ 15 ਅਗਸਤ ਨੂੰ ਕਾਰਜਸ਼ੀਲ ਹੋ ਜਾਵੇਗਾ। ਏਅਰ ਬੱਬਲ ਇਕ ਤਰ੍ਹਾਂ ਨਾਲ ਉਡਾਣਾਂ ਸ਼ੁਰੂ ਕਰਨ ਦੇ ਸਮਝੌਤੇ ਦਾ ਨਾਮ ਹੈ। ਇਸ ‘ਚ ਦੋ ਦੇਸ਼ ਸਮਝੌਤਾ ਕਰਦੇ ਹਨ,ਜਿਸ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਨਿਸ਼ਚਤ ਸਮੇਂ ਲਈ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦਿਤੀ ਜਾਂਦੀ ਹੈ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਜਾਇਜ਼ ਵੀਜ਼ਾ ਰੱਖਣ ਵਾਲੇ ਭਾਰਤੀ ਹਵਾਈ ਯਾਤਰੀ ‘ਏਅਰ ਬੱਬਲ’ ਸਮਝੋਤੇ ਤਹਿਤ ਬ੍ਰਿਟੇਨ,ਅਮਰੀਕਾ,ਕੈਨੇਡਾ ਅਤੇ ਯੂ.ਏ.ਈ ਦੀ ਯਾਤਰਾ ਕਰ ਸਕਦੇ ਹਨ। ਦੱਸ ਦਈਏ ਏਅਰ ਕੈਨੇਡਾ ਟੋਰਾਂਟੋ ਅਤੇ ਨਵੀਂ ਦਿੱਲੀ ਦਰਮਿਆਨ ਸ਼ਨੀਵਾਰ ਨੂੰ ਉਡਾਣ ਸ਼ੁਰੂ ਕਰੇਗੀ, ਪਹਿਲੀ ਉਡਾਣ ਮੰਗਲਵਾਰ ਨੂੰ ਵਾਪਸ ਪਰਤੇਗੀ।

ਦੋਵੇਂ ਦੇਸ਼ ਏਅਰ ਬੱਬਲ ਸਥਾਪਤ ਕਰਨ ਲਈ ਕਾਹਲੇ ਸਨ, ਪਿਛਲੇ ਹਫਤੇ ਕੈਨੇਡੀਅਨ ਸਰਕਾਰ ਨੇ ਇਸ ਬਾਰੇ ਇਜਾਜ਼ਤ ਮੰਗੀ ਸੀ। ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ (Ajay Bisaria) ਨੇ ਕਿਹਾ, “ਇਹ ਭਾਰਤੀ ਅਤੇ ਕੈਨੇਡੀਅਨ ਨਾਗਰਿਕਾਂ ਦੀ ਸਹੂਲਤ ਵਿੱਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ  ਭਾਰਤ ਸਰਕਾਰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡ ਰੱਖਣ ਵਾਲੇ ਭਾਰਤੀ ਮੂਲ ਦੇ ਕੈਨੇਡੀਅਨਾਂ ਨੂੰ ਇਨ੍ਹਾਂ ਉਡਾਣਾਂ ਲਈ ਭਾਰਤ ਜਾਣ ਲਈ ਸਫਲਤਾਪੂਰਵਕ ਸਾਂਝਾ ਕਰਨ ‘ਤੇ ਵੀ ਕੰਮ ਕਰ ਰਹੀ ਹੈ। ਇਹ ਇਨ੍ਹਾਂ ਕਾਰਡਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ਕਿਉਂਕਿ ਜਿਨ੍ਹਾਂ ਕੋਲ ਨਹੀਂ ਹੈ ਉਨ੍ਹਾਂ ਨੂੰ ਯਾਤਰਾ ਲਈ ਐਮਰਜੈਂਸੀ ਵੀਜ਼ਾ ਲਈ ਅਰਜ਼ੀ ਦੇਣੀ ਪਏਗੀ।

 

Related News

ਓਲੰਪਿਕ ਖੇਡਾਂ ਦੀ ਮੇਜ਼ਬਾਨੀ ਚੀਨ ਤੋਂ ਵਾਪਸ ਲੈਣ ਲਈ ਕੈਨੇਡਾ ਸਰਕਾਰ ਬਣਾਏ ਅੰਤਰਰਾਸ਼ਟਰੀ ਦਬਾਅ : ਏਰਿਨ ਓ’ਟੂਲ

Vivek Sharma

ਫਰੈਂਚ ਲੈਂਗੁਏਂਜ ਕੈਥੋਲਿਕ ਐਲੀਮੈਂਟਰੀ ਸਕੂਲ ‘ਚ ਕੋੋੋੋੋਵਿਡ 19 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਬੰਦ

Rajneet Kaur

RESIGNATION TRENDING : ਆਹ ਲਓ ਜੀ ਚੱਕੋ ਅਸਤੀਫ਼ਾ! ਮੈਂ ਵਿਦੇਸ਼ ਦੀ ਯਾਤਰਾ ਕੀਤੀ ਹੈ !

Vivek Sharma

Leave a Comment