channel punjabi
Canada International News North America

ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਨਿੱਕੇ ਕਾਰੋਬਾਰਾਂ ਨੂੰ ਵੱਡੀ ਸਫਲਤਾ ਵੱਲ ਲੈ ਜਾਵੇਗਾ : ਐਮਪੀਪੀ ਨੀਨਾ ਟਾਂਗਰੀ

ਮਿਸੀਸਾਗਾ:  ਮਿਸੀਸਾਗਾ-ਸਟਰੀਟਸਵਿਲੇ ਲਈ ਐਮਪੀਪੀ ਨੀਨਾ ਟਾਂਗਰੀ (Nina Tangri) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਤਹਿਤ ਫੰਡਿੰਗ ਲਈ ਅਰਜ਼ੀਆਂ ਸਵੀਕਾਰੀਆਂ ਜਾ ਰਹੀਆਂ ਹਨ। ਐਮਪੀਪੀ ਟਾਂਗਰੀ ਨੇ ਆਖਿਆ ਕਿ ਓਂਟਾਰੀਓ ਦੇ ਨਿੱਕੇ ਕਾਰੋਬਾਰ ਵੀ ਸਾਡੀਆਂ ਕਮਿਊਨਿਟੀਜ਼ ਤੇ ਅਰਥਚਾਰੇ ਲਈ ਕਾਫੀ ਮਹੱਤਵਪੂਰਣ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਨਾ ਸਿਰਫ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਤੋਂ ਉਭਰਨ ਵਿੱਚ ਅਹਿਮ ਭੂਮਿਕਾ ਨਿਭਾਵੇਗਾ ਸਗੋਂ ਇਹ ਸਾਡੇ ਕਾਰੋਬਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਾਡੇ ਨਿੱਕੇ ਕਾਰੋਬਾਰਾਂ ਨੂੰ ਵੱਡੀ ਸਫਲਤਾ ਵੱਲ ਵੀ ਲਿਜਾਵੇਗਾ ।

ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਤਹਿਤ ਕੀਤੇ ਜਾਣ ਵਾਲੇ 57 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਨਵੇਂ ਮੌਕੇ ਤਲਾਸ਼ਣ ਵਿੱਚ ਓਂਟਾਰੀਓ ਦੇ 22,900 ਕਾਰੋਬਾਰਾਂ ਨੂੰ ਮਦਦ ਮਿਲੇਗੀ ਉੱਥੇ ਹੀ ਉਨ੍ਹਾਂ ਨੂੰ ਆਪਣੀ ਆਨਲਾਈਨ ਹੋਂਦ ਤਿਆਰ ਕਰਨ ਤੇ ਵਧਾਉਣ ਦਾ ਮੌਕਾ ਮਿਲੇਗਾ। ਇਸ ਨਾਲ ਉਹ ਓਂਟਾਰੀਓ ਤੇ ਉਸ ਤੋਂ ਵੀ ਅਗਾਂਹ ਨਵੇਂ ਕਸਟਮਰਜ਼ ਤੱਕ ਆਪਣੀ ਪਹੁੰਚ ਕਾਇਮ ਕਰ ਸਕਣਗੇ। ਇਸ ਦੇ ਨਾਲ ਹੀ ਨਵੀਂ ਤਕਨਾਲੋਜੀ ਅਪਨਾਉਣ ਵਿੱਚ ਮਦਦ ਵਾਸਤੇ ਨਿੱਕੇ ਕਾਰੋਬਾਰਾਂ ਵਿੱਚੋਂ ਹਰ ਇੱਕ ਨੂੰ 2500 ਡਾਲਰ ਤੱਕ ਦੀ ਗ੍ਰਾਂਟ ਮਿਲ ਸਕੇਗੀ।

ਇਸ ਮੌਕੇ ਸਟਰੀਟਸਵਿਲੇ ਬੀਆਈਏ ਦੇ ਜਨਰਲ ਮੈਨੇਜਰ ਅੰਬਰ ਪਾਜਤਾਸਜ਼ ਨੇ ਆਖਿਆ ਕਿ ਇਸ ਗੱਲ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ ਕਿ ਫੈਡਡੇਵ ਤੇ ਓਂਟਾਰੀਓ ਪ੍ਰੋਵਿੰਸ ਵੱਲੋਂ ਡਿਜੀਟਲ ਮੇਨ ਸਟਰੀਟ ਗ੍ਰਾਂਟ ਫੰਡਿੰਗ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਮੇਨ ਸਟਰੀਟ ਨਾਲ ਸਾਡੇ ਨਿੱਕੇ ਕਾਰੋਬਾਰਾਂ ਨੂੰ ਆਨਲਾਈਨ ਕਰਨ ਵਿੱਚ ਕਾਫੀ ਮਦਦ ਮਿਲੇਗੀ।

Related News

ਐਡਮਿੰਟਨ ਦੇ ਵੇਵਰਲੀ ਐਲੀਮੈਂਟਰੀ ਸਕੂਲ ‘ਚ ਦੋ ਵਿਦਿਆਰਥੀ ਹੋਏ ਕੋਰੋਨਾ ਦੇ ਸ਼ਿਕਾਰ

Rajneet Kaur

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦਿਤੀ ਚਿਤਾਵਨੀ,CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾ

Rajneet Kaur

ਹੁਣ ਵੀ ਨਹੀਂ ਖੁੱਲ੍ਹੇਗੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ, ਪਾਬੰਦੀਆਂ ਨੂੰ ਮੁੜ ਤੋਂ ਜਾਰੀ ਰੱਖਿਆ ਗਿਆ

Vivek Sharma

Leave a Comment