channel punjabi
International News North America

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦਿਤੀ ਚਿਤਾਵਨੀ,CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾ

ਕੋਰੋਨਾ ਤੋਂ ਬਾਅਦ ਫਿਰ ਚੀਨ ਤੋਂ ਆਈ ਇਕ ਖਬਰ ਨੇ ਸਾਰਿਆਂ ਦੀ ਚਿੰਤਾ ਵਧਾ ਦਿਤੀ ਹੈ। ਚੀਨ ਤੋਂ ਆਇਆ ਇਕ ਹੋਰ ਵਾਇਰਸ ਜੋ ਭਾਰਤ ‘ਚ ਬੀਮਾਰੀਆਂ ਫੈਲਾ ਸਕਦਾ ਹੈ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ(ICMR)ਨੇ ਚਿਤਾਵਨੀ ਦਿਤੀ ਹੈ ਕਿ ਕੈਟ ਕਿਊ ਵਾਇਰਸ (CQ) ਭਾਰਤ ‘ਚ ਬੁਖਾਰ ਨਾਲ ਸਬੰਧਿਤ ਕਈ ਹੋਰ ਬਿਮਾਰੀਆਂ ਫੈਲਾ ਸਕਦਾ ਹੈ।ਕੋਰੋਨਾ ਵਾਇਰਸ ਵੀ ਚੀਨ ਤੋਂ ਹੀ ਫੈਲਿਆ ਹੈ ਜਿਸ ਨਾਲ ਤਕਰੀਬਨ 10 ਲੱਖ ਲੋਕਾਂ ਦੀ ਮੌਤ ਹੋ ਗਈ ਹੈ।

ICMR ਨੇ ਆਪਣੇ ਹਾਲ ਹੀ ‘ਚ ਪ੍ਰਕਾਸ਼ਿਤ ਇਕ ਸੋਧ ‘ਚ ਦਾਅਵਾ ਕੀਤਾ ਸੀ ਕਿ ਖੁਨ ਚੁਸਣ ਵਾਲੇ ਜੀਵਾਂ (ਮਛੱਰ) ਤੋਂ ਇਨਸਾਨਾਂ ‘ਚ ਫੈਲਣ ਵਾਲਾ ਇਹ ਵਾਇਰਸ ਮੈਨੇਜਾਇਟਸ ਅਤੇ ਬੱਚਿਆਂ ‘ਚ ਦਿਮਾਗੀ ਬੁਖਾਰ ਜਿਹੀਆਂ ਬੀਮਾਰੀਆਂ ਫੈਲਾ ਸਕਦਾ ਹੈ। ICMR ਦੇ ਮੁਤਾਬਕ ਭਾਰਤ ‘ਚ ਪਾਏ ਜਾਣ ਵਾਲੇ ਮੱਛਰ ਇਸ CQ ਵਾਇਰਸ ਨੂੰ ਫੈਲਾਉਣ ‘ਚ ਪੂਰੀ ਤਰਾਂ ਅਨੁਕੂਲ ਹਨ।

PUNE ਦੀ ਨੈਸ਼ਨਲ ਇੰਸਟੀਚਿਉਟ ਆਫ ਵਾਇਰੋਲਾਜੀ ਦੇ ਵਿਗਿਆਨੀਆਂ ਨੇ ਦੇਸ਼ ਭਰ ‘ਚ 833 ਲੋਕਾਂ ਦਾ ਸੀਰਮ ਟੈਸਟ ਕੀਤਾ। ਜਿੰਨ੍ਹਾਂ ਚੋਂ 2 ਲੋਕਾਂ ‘ਚ CQ ਵਾਇਰਸ ਦੀ ਐਂਟੀਬਾਡੀ ਮਿਲੀ ਹੈ। ਯਾਨੀ ਕਿ ਦੋ ਵਿਅਕਤੀ ਇਸ ਵਾਇਰਸ ਦੀ ਲਪੇਟ ‘ਚ ਆਏ ਸਨ।

ਦਸਿਆ ਜਾ ਰਿਹਾ ਹੈ ਕਿ ਇਹ ਸੈਂਪਲ ਕਰਨਾਟਕ ‘ਚ 2014 ਅਤੇ 2017 ‘ਚ ਲਏ ਗਏ ਸਨ। ਵਿਗਿਆਨੀਆਂ ਨੇ ਇਸਦੇ ਨਾਲ ਹੀ ਭਾਰਤ ‘ਚ ਪਾਏ ਜਾਣ ਵਾਲੇ ਮੱਛਰਾਂ ‘ਤੇ ਵੀ ਟੈਸਟ ਕੀਤਾ, ਜਿਸ ਤੋਂ ਪਤਾ ਲਗਿਆ ਕਿ ਭਾਰਤ ਦੇ ਮੱਛਰ CQ ਵਾਇਰਸ ਦੇ ਪ੍ਰਤੀ ਸੰਵੇਦਨਸ਼ੀਲ ਹਨ।

ਸੰਸਥਾ ਨੇ ਦਸਿਆ ਹੈ ਕਿ CQ ਵਾਇਰਸ ਸੂਰਾਂ ‘ਚ ਪਾਇਆ ਜਾਂਦਾ ਹੈ ਅਤੇ ਚੀਨ ਦੇ ਪਾਲਤੂ ਸੂਰਾਂ ‘ਚ ਇਸ ਵਾਇਰਸ ਖਿਲਾਫ ਪੈਦਾ ਹੋਈ ਐਂਟੀਬਾਡੀ ਪਾਈ ਗਈ ਹੈ।

Related News

ਕੈਨੇਡਾ ਨੂੰ ਅਗਲੇ ਹਫ਼ਤੇ ਅਮਰੀਕਾ ਕੋਲੋਂ ਕੋਵਿਡ-19 ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਹੋਣਗੀਆਂ ਹਾਸਲ : ਡੈਨੀ ਫੋਰਟਿਨ

Vivek Sharma

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

Vivek Sharma

ਰੇਜੀਨਾ ਦੇ ਏਥਲ ਮਿਲਿਕਿਨ ਸਕੂਲ ਦੇ ਦੋ ਵਿਦਿਆਰਥੀਆਂ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ : ਰੇਜੀਨਾ ਪਬਲਿਕ ਸਕੂਲ

Rajneet Kaur

Leave a Comment