channel punjabi
International News

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਕੌਮ ਦਾ ਅਹਿਮ ਦਿਹਾੜਾ ਬੰਦੀ ਛੋੜ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦੂਰ-ਦੂਰ ਤੋਂ ਆਏ ਸ਼ਰਧਾਲੂਆਂ ਨੇ ਇਸ ਪਵਿੱਤਰ ਦਿਵਸ ‘ਤੇ ਲੰਬੀਆਂ ਲਾਈਨਾਂ ‘ਚ ਖੜੇ ਹੋ ਕੇ ਗੁਰੂ ਘਰ ‘ਚ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।

ਇਸ ਮੌਕੇ ‘ਤੇ ਹਰਿਮੰਦਰ ਸਾਹਿਬ ‘ਚ ਦੀਪਮਾਲਾ ਕੀਤੀ ਗਈ ਅਤੇ ਸ਼ਾਮ ਦੇ ਸਮੇਂ ਰਹਿ-ਰਾਸ ਪਾਠ ਦੇ ਖਤਮ ਹੋਣ ਤੋਂ ਬਾਅਦ ਖੁਸਸੂਰਤ ਆਤਿਸ਼ਬਾਜ਼ੀ ਕੀਤੀ ਗਈ। ਦੀਵਾਲੀ ਦਾ ਤਿਉਹਾਰ ਜਿੱਥੇ ਹਿੰਦੂ ਧਰਮ ‘ਚ ਕਾਫ਼ੀ ਮਹੱਤਵ ਰੱਖਦਾ ਹੈ, ਉਥੇ ਹੀ ਸਿੱਖ ਧਰਮ ਦਾ ਮਹਾਨ ਇਤਿਹਾਸ ਵੀ ਇਸ ਨਾਲ ਜੁੜਿਆ ਹੈ।

ਸਿੱਖ ਧਰਮ ‘ਚ ਦੀਵਾਲੀ ਨੂੰ ‘ਬੰਦੀ ਛੋੜ ਦਿਹਾੜੇ’ ਦੇ ਰੂਪ ‘ਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲੇ ‘ਚੋਂ 52 ਰਾਜਿਆਂ ਨੂੰ ਛੁੜਵਾ ਕੇ ਲਿਆਏ ਸਨ।

ਬੰਦੀਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤਿਸ਼ਬਾਜ਼ੀ ਅਤੇ ਦੀਪਮਾਲਾ ਦਾ ਸੰਗਤ ਨੇ ਭਰਪੂਰ ਅਨੰਦ ਮਾਣਿਆ।

(ਵੀਡੀਓ ਸਰੋਤ: ਧੰਨਵਾਦ ਸਹਿਤ @ANI)

Related News

ਵੁੱਡਬਾਈਨ ਬੀਚ ਤੇ ਇੱਕ ਕਿਸ਼ਤੀ ਦੇ ਘਾਤਕ ਹਾਦਸੇ ਦੇ ਮਾਮਲੇ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਚਾਰਜ

Rajneet Kaur

ਹੁਣ ਅਮਰੀਕਾ ਵੀ ਟਿੱਕ-ਟਾਕ ‘ਤੇ ਲਗਾਵੇਗਾ ਪ੍ਰਤਿਬੰਧ ! Tik-Tok ਨੂੰ ਬੰਦ ਕਰਵਾਉਣ ਲਈ ਕਈਂ MP ਹੋਏ ਇੱਕਜੁੱਟ

Vivek Sharma

RCMP ਨੇ ਆਈ.ਐਸ.ਆਈ.ਐਸ. ਵਿਚ ਸ਼ਾਮਲ ਰਹੇ ਨੌਜਵਾਨ ਨੂੰ ਕੀਤਾ ਕਾਬੂ !

Vivek Sharma

Leave a Comment