channel punjabi
International News USA

ਕੋਰੋਨਾ ਗਾਈਡਲਾਇੰਸ ਦਾ ਪਾਲਣ ਨਾ ਕਰਨ ‘ਤੇ ਇਵਾਂਕਾ ਟਰੰਪ ਨੂੰ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਿਆ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਕੋਰੋਨਾਵਾਇਰਸ ਗਾਈਡਲਾਇੰਸ ਦਾ ਪਾਲਣ ਨਾ ਕਰਨ ‘ਤੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਿਆ ਹੈ। ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਨੇ ਹੁਣ ਆਪਣੇ ਤਿੰਨਾਂ ਬੱਚਿਆਂ ਦਾ ਨਾਂ ਵਾਸ਼ਿੰਗਟਨ ਦੇ ਇੱਕ ਪਾਸ਼ ਸਕੂਲ ਤੋਂ ਕਢਾ ਕੇ ਦੂਸਰੇ ਸਕੂਲ ਵਿਚ ਲਿਖਵਾਇਆ ਹੈ। ਇਹ ਤਿੰਨੋਂ ਬੱਚੇ ਸਕੂਲ ਵਿਚ ਪਿਛਲੇ 3 ਸਾਲ ਤੋਂ ਪੜ੍ਹਾਈ ਕਰ ਰਹੇ ਸਨ।

ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਨੇ ਕਈ ਵਾਰ ਜਨਤਕ ਰੂਪ ਨਾਲ ਮਾਪਿਆਂ ਲਈ ਜਾਰੀ ਕੋਰੋਨਾਵਾਇਰਸ ਗਾਈਡਲਾਇੰਸ ਦਾ ਉਲੰਘਣ ਕੀਤਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਨੇ ਕਈ ਵਾਰ ਸਕੂਲ ਦੇ ਪੈਰੰਟ ਹੈਂਡਬੁੱਕ ਵਿਚ ਲਿਖੇ ਕੋਵਿਡ-19 ਤੋਂ ਬਚਾਅ ਦੀਆਂ ਗਾਈਡਲਾਇੰਸ ਨੂੰ ਨਹੀਂ ਮੰਨਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਸ਼ਿਕਾਇਤਾਂ, ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਪਾਲਣ ਦੀ ਅਪੀਲ ਤੋਂ ਬਾਅਦ ਇਵਾਂਕਾ ਟਰੰਪ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਲਈ ਮਜ਼ਬੂਰ ਹੋਣਾ ਪਿਆ।

ਸੂਤਰਾਂ ਮੁਤਾਬਕ ਕਈ ਹੋਰ ਮਾਪਿਆਂ ਨੇ ਸਕੂਲ ਨੂੰ ਸ਼ਿਕਾਇਤ ਕੀਤੀ ਸੀ ਕਿ ਇਵਾਂਕਾ ਅਤੇ ਜ਼ੈਰੇਡ ਪੈਰੰਟ ਹੈਂਡਬੁੱਕ ਵਿਚ ਦਿੱਤੇ ਗਏ ਨਿਯਮਾਂ ਨੂੰ ਨਹੀਂ ਮੰਨਦੇ ਹਨ। ਇਸ ਤੋਂ ਬਾਅਦ ਸਕੂਲ ਨੇ ਇਵਾਂਕਾ ਅਤੇ ਜ਼ੈਰੇਡ ਤੋਂ ਗਾਈਡਲਾਇੰਸ ਦਾ ਪਾਲਣ ਨਾ ਕਰਨ ‘ਤੇ ਵਿਰੋਧ ਕਰਨ ਦਾ ਫੈਸਲਾ ਕੀਤਾ।

Related News

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

Rajneet Kaur

ਅਕਾਈ ਬੇਰੀ ਨਾਲ ਕੋਰੋਨਾ ਵਾਇਰਸ ਦੇ ਜੌਖਮ ਨੂੰ ਘਟਾਇਆ ਜਾ ਸਕਦੈ : ਕੈਨੇਡੀਅਨ ਮਾਹਿਰ

Rajneet Kaur

ਭਾਰੀ ਬਰਫ਼ਬਾਰੀ ਕਾਰਨ ਸ਼ਹਿਰ ‘ਚ 261 ਵਾਹਨਾਂ ਦੀ ਹੋਈ ਟੱਕਰ: ਅਡਮਿੰਟਨ ਪੁਲਿਸ

Rajneet Kaur

Leave a Comment