channel punjabi
Canada International News

PM ਜਸਟਿਨ ਟਰੂਡੋ,ਪ੍ਰੀਮੀਅਰ ਡਗ ਫੋਰਡ ਅਤੇ ਐਮ.ਪੀਜ਼ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

ਦੇਸ਼ ਵਿਦੇਸ਼ ਵਿਚ ਦੀਵਾਲੀ ਦੇ ਪਵਿੱਤਰ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਹਨ । ਭਾਰਤ ਸਮੇਤ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਧਾਰਮਿਕ ਥਾਵਾਂ ‘ਤੇ ਹਾਜ਼ਰੀ ਭਰ ਰਹੇ ਹਨ। ਧਾਰਮਿਕ ਥਾਵਾਂ ‘ਤੇ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ । ਵੱਡੀ ਗਿਣਤੀ ਸ਼ਰਧਾਲੂ ਧਾਰਮਿਕ ਥਾਵਾਂ ‘ਤੇ ਅਤੇ ਘਰਾਂ ‘ਚ ਦੀਵੇ ਬਾਲ ਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ ।

ਇਹਨਾਂ ਖ਼ੁਸ਼ੀਆਂ ਵਿਚ ਹੋਰ ਵਾਧਾ ਕਰਦੇ ਹੋਏ ਵੱਡੀਆਂ ਸ਼ਖਸੀਅਤਾਂ ਵੱਲੋਂ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਮੌਕੇ
ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੀ ਵਧਾਈ ਸਾਂਝੀ ਕੀਤੀ।
ਜਸਟਿਨ ਟਰੂਡੋ ਨੇ ਕਿਹਾ,”ਦੀਵਾਲੀ ਦੀਆਂ ਮੁਬਾਰਕਾਂ! ਮੈਂ ਜਾਣਦਾ ਹਾਂ ਕਿ ਇਸ ਸਾਲ ਦੇ ਜਸ਼ਨ ਵੱਖਰੇ ਦਿਖਾਈ ਦੇਣਗੇ। ਪਰ ਇਹ ਚਾਨਣ, ਉਮੀਦ ਅਤੇ ਗਿਆਨ ਹਮੇਸ਼ਾਂ ਹਨੇਰੇ, ਬੁਰਾਈ ਅਤੇ ਅਗਿਆਨਤਾ ਉੱਤੇ ਜਿੱਤ ਪ੍ਰਾਪਤ ਕਰਦੇ ਰਹਿਣਗੇ।”

ਉਂਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਕੈਨੇਡਾ ਦੇ ਵੱਖ-ਵੱਖ ਐਮ.ਪੀਜ਼ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਡੱਗ ਫੋਰਡ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵਧਾਈ ਸੰਦੇਸ਼ ਵਾਲੀ ਵੀਡੀਓ ਸ਼ੇਅਰ ਕੀਤੀ।
ਆਪਣੇ ਸੁਨੇਹੇ ਵਿਚ ਪ੍ਰੀਮੀਅਰ ਡਗ ਫੋਰਡ ਨੇ ਲਿਖਿਆ,’ਮੇਰੇ ਸਾਰੇ ਸਟਾਰ ਐਮ ਪੀ ਪੀਜ਼ ਅਤੇ ਮੇਰੇ ਪਰਿਵਾਰ ਦੁਆਰਾ, ਹਰੇਕ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ । ਕਿਰਪਾ ਕਰਕੇ ਸੁਰੱਖਿਅਤ ਢੰਗ ਨਾਲ ਮਨਾਓ ਅਤੇ ਸਾਰੇ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ।’

ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਹਿੰਦੂ ਅਤੇ ਸਿੱਖ ਭਾਈਚਾਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

Related News

ਗ੍ਰੀਨ ਪਾਰਟੀ ਆਫ਼ ਕੈਨੇਡਾ ਦੇ ਨਵੇਂ ਆਗੂ ਦਾ ਐਲਾਨ ਅੱਜ, ਪਾਰਟੀ ਸੰਭਾਲਣ ਲਈ ਤਿਆਰ ਨੇ ਕਈ ਦਾਵੇਦਾਰ

Vivek Sharma

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 3457 ਨਵੇਂ ਕੇਸ ਆਏ ਸਾਹਮਣੇ : ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸੰਪਰਕਾਂ ਵਿਚ ਕਟੌਤੀ ਕਰਨ ਦੀ ਕੀਤੀ ਅਪੀਲ

Vivek Sharma

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

Leave a Comment