channel punjabi
Canada International News North America

CORONA WORLD UPDATE : ਕੋਰੋਨਾ ਨਾਲ ਮੌਤਾਂ ਦਾ ਅੰਕੜਾ 6 ਲੱਖ ਤੋਂ ਪਾਰ ਪੁੱਜਾ, ਇੱਕੋ ਦਿਨ ‘ਚ ਸਵਾ ਦੋ ਲੱਖ ਨਵੇਂ ਕੇਸ ਆਏ ਸਾਹਮਣੇ

ਦੁਨੀਆ ‘ਚ 1ਕਰੋੜ,44 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ

ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਲੱਖ, ਚਾਰ ਹਜ਼ਾਰ ਤੋਂ ਜ਼ਿਆਦਾ

ਟੋਰਾਂਟੋ : ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਦੁਨੀਆ ਭਰ ‘ਚ ਕੋਰੋਨਾ ਵਾਇਰਸ ਮਹਾਮਾਰੀ ਦਾ ਦੌਰ ਜਾਰੀ ਹੈ। ਚੀਨ ਦੇ ਵੁਹਾਨ ਤੋਂ ਫੈਲਿਆ ਇਹ ਘਾਤਕ ਵਾਇਰਸ ਦੁਨੀਆਂ ਦੇ ਤਕਰੀਬਨ ਹਰ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਕੌਮਾਂਤਰੀ ਪੱਧਰ ‘ਤੇ ਹੁਣ ਤੱਕ 213 ਦੇਸ਼ ਕੋਰੋਨਾ ਵਾਇਰਸ ਦੀ ਲਪੇਟ ‘ਚ ਹਨ। ਪਿਛਲੇ 24 ਘੰਟਿਆਂ ‘ਚ 2 ਲੱਖ 24 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 5,008 ਲੋਕਾਂ ਦੀ ਮੌਤ ਹੋ ਗਈ।

‘ਵਰਲਡੋਮੀਟਰ’ ਮੁਤਾਬਕ ਦੁਨੀਆ ‘ਚ ਇਕ ਕਰੋੜ, 44 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਛੇ ਲੱਖ, ਚਾਰ ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ।

ਰਾਹਤ ਦੀ ਗੱਲ ਇਹ ਹੈ ਕਿ ਕੁੱਲ ਅੰਕੜੇ ‘ਚੋਂ 86 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਇਸ ਵੇਲੇ ਕਰੀਬ 52 ਲੱਖ ਐਕਟਿਵ ਕੇਸ ਹਨ। ਅਮਰੀਕਾ ਹਾਲੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 38.33 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 42 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 63 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਤੇ 813 ਲੋਕਾਂ ਦੀ ਮੌਤ ਹੋ ਗਈ।

ਬ੍ਰਾਜ਼ੀਲ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 20 ਲੱਖ ਤੋਂ ਪਾਰ ਪਹੁੰਚ ਗਿਆ ਹੈ ਜਦਕਿ 78 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ ‘ਤੇ ਭਾਰਤ ਕੋਰੋਨਾ ਪ੍ਰਭਾਵਿਤ ਮੁਲਕ ਹੈ।

ਫਿਲਹਾਲ ਦੁਨੀਆ ਭਰ ਦੇ ਚੁਨਿੰਦਾ ਦੇਸ਼ਾਂ ਵਿੱਚ ਕੋਰੋਨਾ ਦੇ ਇਲਾਜ ਸਬੰਧੀ ਤਜਰਬੇ ਜੰਗੀ ਪੱਧਰ ‘ਤੇ ਜਾਰੀ ਹਨ। ਰੂਸ ਕੋਰੋਨਾ ਦੇ ਤੋੜ ਲਈ ਵੈਕਸੀਨ ਬਣਾਏ ਜਾਣ ਦਾ ਦਾਅਵਾ ਕਰ ਚੁੱਕਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤਕ ਰੂਸ ਆਪਣਾ ਵੈਕਸੀਨ ਬਾਜ਼ਾਰ ਵਿੱਚ ਲਿਆ ਸਕਦਾ ਹੈ।

Related News

2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ: ਸਰਵੇਖਣ

Rajneet Kaur

ਕੈਨੇਡਾ: ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦੀ ਘੋਸ਼ਣਾ

Rajneet Kaur

RIDE spot ਚੈਕ ਦੌਰਾਨ ਪੁਲਿਸ ਨੂੰ ਟੱਕਰ ਮਾਰ ਕੇ ਭੱਜਣ ਵਾਲੀ ਭਾਰਤੀ ਮੂਲ ਦੀ 45 ਸਾਲਾ ਔਰਤ ਗ੍ਰਿਫਤਾਰ

Rajneet Kaur

Leave a Comment