channel punjabi
Canada International News North America

2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ: ਸਰਵੇਖਣ

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਸਤੰਬਰ ਤੱਕ ਸਾਰਿਆਂ ਨੂੰ ਕੋੋਵਿਡ 19 ਵੈਕਸੀਨ ਮਿਲ ਜਾਵੇਗੀ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 50 ਫੀਸਦੀ ਕੈਨੇਡੀਅਨ ਜਾਂ ਤਾਂ ਇਹ ਮੰਨਦੇ ਹਨ ਜਾਂ ਕਿਸੇ ਹੱਦ ਤੱਕ ਇਹ ਮੰਨਦੇ ਹਨ ਕਿ ਸਾਰੇ ਕੈਨੇਡੀਅਨਾਂ ਨੂੰ 2021 ਸਤੰਬਰ ਤੱਕ ਵੈਕਸੀਨ ਹਾਸਲ ਹੋ ਜਾਵੇਗੀ ਜਦਕਿ 47 ਫੀਸਦੀ ਕਿਸੇ ਤਰ੍ਹਾਂ ਦੀ ਸਮਾਂ ਸੀਮਾਂ ਜਾਂ ਕਿਸੇ ਹੱਦ ਤੱਕ ਸਮਾਂ ਸੀਮਾਂ ਨੂੰ ਨਹੀਂ ਮੰਨਦੇ। ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ 2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ।

ਵੈਕਸੀਨ ਦੀ ਖੇਪ ਵਿੱਚ ਵਾਰੀ ਵਾਰੀ ਹੋਣ ਵਾਲੀ ਦੇਰ ਦੇ ਬਾਵਜੂਦ ਟਰੂਡੋ ਨੂੰ ਅਜੇ ਵੀ ਇਹ ਪੱਕਾ ਯਕੀਨ ਹੈ ਕਿ ਕੈਨੇਡਾ ਅਜੇ ਵੀ ਪਹਿਲਾਂ ਵਾਲੇ ਪਲੈਨ ਮੁਤਾਬਕ ਸਮੇਂ ਸਿਰ ਆਪਣਾ ਟੀਚਾ ਪੂਰਾ ਕਰ ਲਵੇਗਾ। ਟਰੂਡੋ ਨੇ ਪਿਛਲੇ ਹਫਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਲੱਗਭਗ ਰੋਜ਼ਾਨਾ ਹੀ ਇਨ੍ਹਾਂ ਵੈਕਸੀਨ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਹੋਈ ਹੈ ਤੇ ਉਨ੍ਹਾਂ ਵੱਲੋਂ ਇਹੋ ਯਕੀਨ ਦਿਵਾਇਆ ਗਿਆ ਹੈ ਕਿ ਉਹ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਕਰਨਗੇ। ਟਰੂਡੋ ਨੂੰ ਇਹ ਵੀ ਭਰੋਸਾ ਹੈ ਕਿ ਇਨ੍ਹਾਂ ਡੋਜ਼ਾਂ ਵਿੱਚ ਵਾਧਾ ਹੋਵੇਗਾ ਤੇ ਆਉਣ ਵਾਲੇ ਹਫਤਿਆਂ ਵਿੱਚ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹਾਸਲ ਹੋਣਗੀਆਂ। ਸੀਟੀਵੀ ਦੇ ਵੈਕਸੀਨ ਟਰੈਕਰ ਅਨੁਸਾਰ 2·39 ਫੀਸਦੀ ਕੈਨੇਡੀਅਨ ਸੋਮਵਾਰ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕਰ ਚੁੱਕੇ ਸਨ। ਇਸ ਮਾਮਲੇ ਵਿੱਚ ਵੀ ਕੈਨੇਡੀਅਨਾਂ ਦੀ ਰਾਇ ਇੱਕ ਨਹੀਂ ਹੈ ਕਿ ਕੀ ਫੈਡਰਲ ਸਰਕਾਰ ਨੂੰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਵੈਕਸੀਨ ਦੀ ਵੰਡ ਦਾ ਜਿ਼ੰਮਾ ਆਪਣੇ ਸਿਰ ਲੈ ਲੈਣਾ ਚਾਹੀਦਾ ਹੈ ਜਾਂ ਨਹੀਂ। 48 ਫੀਸਦੀ ਇਸ ਵਿਚਾਰ ਦੇ ਖਿਲਾਫ ਹਨ ਜਾਂ ਕੁੱਝ ਹੱਦ ਤੱਕ ਖਿਲਾਫ ਹਨ ਤੇ 49 ਫੀਸਦੀ ਇਸ ਦੇ ਪੱਖ ਵਿੱਚ ਹਨ ਜਾਂ ਕੁੱਝ ਹੱਦ ਤੱਕ ਪੱਖ ਵਿੱਚ ਹਨ।

ਇਸ ਤੋਂ ਇਲਾਵਾ 60 ਫੀਸਦੀ ਕੈਨੇਡੀਅਨਾਂ ਦੀ ਇਹ ਰਾਇ ਹੈ ਕਿ ਸਰਕਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੂੰ ਪ੍ਰੀਮੀਅਮ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਕੈਨੇਡਾ ਨੂੰ ਜਲਦ ਤੋਂ ਜਲਦ ਹੋਰ ਡੋਜ਼ਾਂ ਹਾਸਲ ਹੋ ਸਕਣ। ਦੂਜੇ ਪ੍ਰੋਵਿੰਸਾਂ ਵਿੱਚ ਜਾ ਕੇ ਵੈਕਸੀਨ ਹਾਸਲ ਕਰਨ ਦੇ ਵਿਚਾਰ ਨਾਲ 70 ਫੀਸਦੀ ਕੈਨੇਡੀਅਨ ਇਤਫਾਕ ਨਹੀਂ ਰੱਖਦੇ।

Related News

ਬੱਚਿਆਂ ਲਈ ਜਲਦ ਆਵੇਗੀ ਕੋਰੋਨਾ ਵੈਕਸੀਨ‌ : Pfizer ਅਤੇ BioNTech ਨੇ ਸ਼ੁਰੂ ਕੀਤਾ ਟਰਾਇਲ

Vivek Sharma

ਸਰੀ ਦੇ ਨਵੇਂ ਪੁਲਿਸ ਬੋਰਡ ਦੇ ਮੈਂਬਰ ਦੀ ‘ਹੇਲਜ਼ ਐਂਜਲਸ’ ਨਾਲ ਤਸਵੀਰ ਨੇ ਖੜ੍ਹਾ ਕੀਤਾ ਬਖੇੜਾ, ਜਾਂਚ ਸ਼ੁਰੂ

Vivek Sharma

ਐਸਟ੍ਰਾਜੈ਼ਨਕਾ ਵੈਕਸੀਨ ਦੀ ਸੇਫਟੀ ਨੂੰ ਲੈ ਕੇ ਟਰੂਡੋ ਨੇ ਪ੍ਰਗਟਾਇਆ ਭਰੋਸਾ

Vivek Sharma

Leave a Comment