channel punjabi
Canada International News North America

RIDE spot ਚੈਕ ਦੌਰਾਨ ਪੁਲਿਸ ਨੂੰ ਟੱਕਰ ਮਾਰ ਕੇ ਭੱਜਣ ਵਾਲੀ ਭਾਰਤੀ ਮੂਲ ਦੀ 45 ਸਾਲਾ ਔਰਤ ਗ੍ਰਿਫਤਾਰ

ਕੈਲੇਡਨ ਓਪੀਪੀ ਦੇ ਅਨੁਸਾਰ, 26 ਨਵੰਬਰ ਨੂੰ ਬੇਲਫਾਉਂਟ ਵਿੱਚ ਇੱਕ ਰੇਡ ਸਪਾਟ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਇਕ ਭਾਰਤੀ ਮੂਲ ਦੀ 45 ਸਾਲਾ ਔਰਤ ਗੀਤਾ ਨਾਇਰ ਨੂੰ ਹਿਰਾਸਤ ਵਿਚ ਲਿਆ ਗਿਆ। ਵੀਰਵਾਰ ਸ਼ਾਮ ਨੂੰ 5:30 ਵਜੇ ਦੇ ਕਰੀਬ ਬੁੱਸ਼ ਸਟ੍ਰੀਟ ਅਤੇ ਅੋਲਡ ਮੇਨ ਸਟ੍ਰੀਟ ਤੇ ਇੱਕ ਪੁਲਸ ਨਾਕੇ ‘ਤੇ ਓ. ਪੀ. ਪੀ. ਅਫਸਰਾਂ ਨੂੰ ਸਾਹ ਦਾ ਸੈਂਪਲ ਦੇਣ ਦੀ ਬਜਾਏ ਅਫ਼ਸਰ ਵਿਚ ਗੱਡੀ ਮਾਰ ਕੇ ਉਹ ਭੱਜ ਗਈ ਸੀ।

ਪੁਲਸ ਵੱਲੋਂ ਰੋਕਣ ‘ਤੇ ਸ਼ਰਾਬ ਟੈਸਟ ਦਾ ਸੈਂਪਲ ਦੇਣ ਦੇ ਇਸ਼ਾਰੇ ਤੋਂ ਬਾਅਦ ਗੀਤਾ ਨਾਇਰ ਨੇ ਗੱਡੀ ਪੁਲਸ ਅਫ਼ਸਰ ਵਿਚ ਮਾਰ ਕੇ ਭਜਾ ਲਈ ਸੀ, ਜਿਸ ਨੂੰ ਬਾਅਦ ਵਿਚ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।

11 ਫਰਵਰੀ, 2021 ਨੂੰ ਓਰੇਂਜਵਿਲੇ ‘ਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਗੀਤਾ ਨਾਇਰ ਪੇਸ਼ ਹੋਵੇਗੀ। ਪੁਲਿਸ ਨੇ ਦੱਸਿਆ ਕਿ ਵਾਹਨ ਨਾਲ ਟਕਰਾਉਣ ਵਾਲੇ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ।

Related News

BIG NEWS : ਗੋਲਫ ਖਿਡਾਰੀ ਟਾਈਗਰ ਵੁੱਡਸ ਕਾਰ ਹਾਦਸੇ ‘ਚ ਫੱਟੜ, ਲੱਤ ਦੀ ਹੋਈ ਸਰਜਰੀ

Vivek Sharma

ਸੂਬਾਈ ਸਰਕਾਰ ਨੇ ਵਿਨੀਪੈਗ ‘ਚ ਇਕ ਨਵਾਂ ਐਮਾਜ਼ਾਨ ਡਿਲਿਵਰੀ ਸੈਂਟਰ ਬਣਾਉਣ ਦੀ ਯੋਜਨਾ ਦੀ ਕੀਤੀ ਪੁਸ਼ਟੀ

Rajneet Kaur

ਅਗਲੇ ਕੁਝ ਹਫ਼ਤਿਆਂ ‘ਚ ਆ ਜਾਵੇਗੀ ਕੋਰੋਨਾ ਦੀ ਵੈਕਸੀਨ : ਟਰੰਪ

Vivek Sharma

Leave a Comment