channel punjabi
International News USA

BIG NEWS : LADY GAGA ਦੇ ਕੁੱਤਿਆਂ ਨੂੰ ਅਗਵਾ ਕਰਨ ਦੀ ਘਟਨਾ ਨੇ ਹਿਲਾਇਆ ਪੂਰਾ ਅਮਰੀਕਾ, ਕੁੱਤਿਆਂ ਦੀ ਭਾਲ ਵਿੱਚ ਲੱਗੀ ਅਮਰੀਕੀ ਪੁਲਿਸ

ਲਾਸ ਏਂਜਲਸ, USA : ਬੁੱਧਵਾਰ ਦੀ ਰਾਤ ਅਮਰੀਕਾ ਦੇ ਲਾਸ ਏਂਜਲਸ ਵਿਖੇ ਵਾਪਰੀ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਾਮਲਾ ਕਿਸੇ ਹਾਲੀਵੁੱਡ ਫਿਲਮ ਵਾਂਗ ਜਾਪ ਰਿਹਾ ਹੈ, ਪਰ ਇਹ ਹਕੀਕਤ ਹੈ। ਇੱਥੇ ਕੁਝ ਹਥਿਆਰਬੰਦਾਂ ਨੇ ਬੁੱਧਵਾਰ ਦੇਰ ਰਾਤ ਕੁੱਤਿਆਂ ਨੂੰ ਸੈਰ ਕਰਾ ਰਹੇ ਇੱਕ ਵਿਅਕਤੀ ਦੇ ਦੋ ਕੁੱਤਿਆਂ ਨੂੰ ਚੋਰੀ ਕਰ ਲਿਆ ਅਤੇ ਫਿਰ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਇਹ ਮਾਮਲਾ ਹੁਣ ਦੁਨੀਆ ਭਰ ਵਿੱਚ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਚੋਰੀ ਹੋਏ ਕੁੱਤੇ ਅਮਰੀਕੀ ਗਾਇਕਾ ਅਤੇ ਅਦਾਕਾਰਾ ਲੇਡੀ ਗਾਗਾ ਨਾਲ ਸਬੰਧਤ ਹਨ ।

ਲਾਸ ਏਂਜਲਸ ਪੁਲਿਸ ਵਿਭਾਗ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਇੱਕ ਚਿੱਟੇ ਰੰਗ ਦੀ ਸੇਡਾਨ ਵਿੱਚ ਆਏ ‘ਅਣਜਾਣ ਵਿਅਕਤੀਆਂ’ ਨੇ ਬੁੱਧਵਾਰ ਰਾਤ 9:40 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ । ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕੁੱਤਿਆਂ ਦੀ ਦੇਖਭਾਲ ਕਰਨ ਵਾਲਾ ‘ਰਿਆਨ ਫਿਸ਼ਰ’ ਸੜਕ ਕਿਨਾਰੇ ਤਿੰਨ ਕੁੱਤਿਆਂ ਨੂੰ ਸੈਰ ਕਰਾ ਰਿਹਾ ਸੀ। ਅਚਾਨਕ ਇੱਕ ਕਾਰ ਵਿੱਚੋਂ ਉੱਤਰੇ ਕੁਝ ਵਿਅਕਤੀਆਂ ਨੇ ਦੋ ਫ੍ਰੈਂਚ ਬੁੱਲਡੌਗਾਂ ‘ਕੋਜੀ ਅਤੇ ਗੁਸਤਾਵ’ ਨੂੰ ਖੋਹ ਲਿਆ, ਜਦੋਂ ਰਿਆਨ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗੋਲੀ ਮਾਰ ਦਿੱਤੀ । ਇਸ ਦੌਰਾਨ ਗਾਗਾ ਦਾ ਤੀਜਾ ਕੁੱਤਾ ‘ਮਿਸ ਏਸ਼ੀਆ’ ਜ਼ਖ਼ਮੀ ਰਿਆਨ ਵੱਲ ਭੱਜਿਆ ਸੀ ਅਤੇ ਬਾਅਦ ਵਿਚ ਉਸ ਨੂੰ ਬਰਾਮਦ ਕਰ ਲਿਆ ਗਿਆ । ਪੁਲਿਸ ਦਾ ਕਹਿਣਾ ਹੈ ਕਿ ਹਥਿਆਰ ਅਰਧ-ਆਟੋਮੈਟਿਕ ਹੈਂਡਗਨ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਪੁਲਿਸ ਨੇ ਵੀਰਵਾਰ ਸਵੇਰੇ ਦੱਸਿਆ ਕਿ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਅਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਹਾਲਾਂਕਿ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕਰ ਲਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਉਧਰ ਪੂਰੇ ਅਮਰੀਕਾ ਵਿੱਚ ਇਹ ਖਬਰ ਅੱਗ ਵਾਂਗ ਫੈਲ ਚੁੱਕੀ ਹੈ। ਲੋਕਾਂ ਵਲੋਂ ਲਾਸ ਏਂਜਲਸ ਪੁਲਿਸ ਦੀ ਮੁਸਤੈਦੀ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਲੇਡੀ ਗਾਗਾ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਉਹ ਦੋ ਫ੍ਰੈਂਚ ਬੁੱਲਡੌਗਾਂ ਕੋਜੀ ਅਤੇ ਗੁਸਤਾਵ ਨੂੰ ਵਾਪਸ ਲਿਆਉਣ, ਜਾਣਕਾਰੀ ਦੇਣ ਲਈ 5,00,000 ਡਾਲਰ ਦਾ ਇਨਾਮ ਪੇਸ਼ ਕਰ ਰਹੀ ਹੈ।

ਜਾਣਕਾਰੀ ਦੇਣ ਲਈ ਬਕਾਇਦਾ ਇੱਕ ‘ਈਮੇਲ ਐਡਰੈੱਸ’ ਨੂੰ ਵੀ ਸ਼ੇਅਰ ਕੀਤਾ ਗਿਆ ਹੈ। Anyone with information about Gaga’s dogs can contact this email address – ‘KojiandGustav@gmail.com’
ਘਟਨਾ ਤੋਂ ਬਾਅਦ ਅਨੇਕਾਂ ਵੱਡੀਆਂ ਸ਼ਖ਼ਸੀਅਤਾਂ ਨੇ ਇਸ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਲੇਡੀ ਗਾਗਾ ਆਪਣੇ ਕਿਸੇ ਸ਼ੂਟ ਲਈ ਵਿਦੇਸ਼ ਵਿੱਚ ਸੀ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਗਾਇਕਾ ਹਮਲੇ ਦੇ ਸਮੇਂ ਰਿਡਲੇ ਸਕਾਟ ਦੀ ਫਿਲਮ ਗੁਚੀ ਦੀ ਸ਼ੂਟਿੰਗ ਲਈ ਰੋਮ ਵਿੱਚ ਸੀ ।

Related News

CORONA ਦਾ ਮੁੜ ਵਧਿਆ ਜ਼ੋਰ : ਕਿਊਬਿਕ ਕੈਬਨਿਟ ਦੇ 3 ਮੰਤਰੀਆਂ ਨੇ ਖ਼ੁਦ ਲਿਆ ਇਕਾਂਤਵਾਸ

Vivek Sharma

ਕੋਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ, U.K.’ਚ ਫ਼ਸੇ ਹਜ਼ਾਰਾਂ ਕੈਨੇਡੀਅਨ

Vivek Sharma

ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ ਹਾਈ ਅਲਰਟ, ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਕੀਤੇ ਗਏ ਤਾਇਨਾਤ

Vivek Sharma

Leave a Comment