channel punjabi
International News

BIG NEWS : ਭਾਰਤ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕੀ ਘਰਾਂ ਤੋਂ ਬਾਹਰ ਨਿਕਲੇ

ਨਵੀਂ ਦਿੱਲੀ/ਚੰਡੀਗੜ੍ਹ : ਸ਼ੁੱਕਰਵਾਰ ਰਾਤ ਨੂੰ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਭੂਚਾਲ ਦੇ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਆਲਮ ਸੀ। ਰਾਤ ਕਰੀਬ 10.31 ਵਜੇ ਭੂਚਾਲ ਕਾਰਨ ਦਿੱਲੀ ਐਨਸੀਆਰ ਕੰਬ ਗਿਆ। ਲੋਕੀ ਘਰਾਂ ਤੋਂ ਬਾਹਰ ਆ ਗਏ, ਲੋਕਾਂ ਦੇ ਪਾਲਤੂ ਜਾਨਵਰ ਇਧਰ ਉਧਰ ਭੱਜਦੇ ਹੋਏ ਦਿਖਾਈ ਦਿੱਤੇ। ਦਿੱਲੀ ਦੇ ਨੇੜਲੇ ਸੂਬਿਆਂ ਵਿੱਚ ਵੀ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ । ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਅਸਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ‘ਤੇ ਵੀ ਪਿਆ ਹੈ। ਲੋਕੀ ਰਾਤ ਸਮੇਂ ਬਾਲ-ਬੱਚਿਆਂ ਸਮੇਤ ਘਰਾਂ ਤੋਂ ਬਾਹਰ ਆ ਗਏ। ਤਕਰੀਬਨ ਇਹੀ ਦ੍ਰਿਸ਼ ਦਿੱਲੀ ਤੋਂ ਲੈ ਕੇ ਸ੍ਰੀਨਗਰ ਤੱਕ ਦਿਖਾਈ ਦਿੱਤਾ, ਭੂਚਾਲ ਦੇ ਝਟਕਿਆਂ ਤੋਂ ਬਾਅਦ ਦਹਿਸ਼ਤ ਵਿਚ ਆਏ ਲੋਕ ਸੜਕਾਂ ਤੇ ਆ ਗਏ ਅਤੇ ਆਪਣੇ ਸਗੇ-ਸਬੰਧੀਆਂ ਨੂੰ ਫੋਨ ਕਰਕੇ ਖ਼ੈਰ-ਸੁੱਖ ਪੁੱਛ ਰਹੇ ਸਨ।

ਅਸਲ ਵਿਚ ਭੂਚਾਲ ਦਾ ਕੇਂਦਰ ਤਾਜਿਕਿਸਤਾਨ ਦੱਸਿਆ ਜਾ ਰਿਹਾ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ। ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਭੂਚਾਲ ਦਾ ਕੇਂਦਰ ਅੰਮ੍ਰਿਤਸਰ ਹੈ,ਪਰ ਇਹ ਜਾਣਕਾਰੀ ਗਲਤ ਸੀ। ਲੋਕਾਂ ਨੇ ਅੰਮ੍ਰਿਤਸਰ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ।

ਨੈਸ਼ਨਲ ਸੈਂਟਰ ਫ਼ਾਰ ਸਿਸਮੋਲੌਜੀ (NCS, DELHI) ਅਨੁਸਾਰ ਭੂਚਾਲ ਦਾ ਕੇਂਦਰ ਭਾਰਤ ਦੀ ਰਾਜਧਾਨੀ ਤੋਂ ਭਾਰਤ ਤੋਂ 1250 ਕਿਲੋਮੀਟਰ ਦੂਰ ਤਾਜਿਕਿਸਤਾਨ ਸੀ, ਜਿਥੇ ਭਾਰਤੀ ਸਮੇਂ ਅਨੁਸਾਰ ਰਾਤੀ 10:31 ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉੱਥੇ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ। ਇਸਦਾ ਅਸਰ ਭਾਰਤ ਵਿੱਚ ਵੀ ਮਹਿਸੂਸ ਕੀਤਾ ਗਿਆ।
ਗਨੀਮਤ‌ ਰਹੀ ਕਿ ਭਾਰਤ ਵਿੱਚ ਇਸ ਭੂਚਾਲ ਕਾਰਨ ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

Related News

ਮਿਸੀਸਾਗਾ ‘ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ

Rajneet Kaur

ਗ੍ਰੇਟਾ ਥਨਬਰਗ ਨੇ ਵਿਸ਼ਵ ਨੇਤਾਵਾਂ ਨੂੰ ਕੋਵਿਡ ਟੀਕੇ ਦੀ ਅਸਮਾਨਤਾ ਨੂੰ ਖਤਮ ਕਰਨ ਦੀ ਕੀਤੀ ਅਪੀਲ, ਗ੍ਰੇਟਾ ਨੇ ਕੋਵਿਡ-19 ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਦਾਨ ਦੇਣ ਦਾ ਕੀਤਾ ਐਲਾਨ

Rajneet Kaur

RESIGNATION TRENDING : ਆਹ ਲਓ ਜੀ ਚੱਕੋ ਅਸਤੀਫ਼ਾ! ਮੈਂ ਵਿਦੇਸ਼ ਦੀ ਯਾਤਰਾ ਕੀਤੀ ਹੈ !

Vivek Sharma

Leave a Comment