channel punjabi
International News USA

ਵ੍ਹਾਈਟ ਹਾਊਸ ਨੂੰ ਸ਼ੱਕੀ ਲਿਫ਼ਾਫ਼ਾ ਭੇਜਣ ਦਾ ਮਾਮਲਾ: ਇਕ ਵਿਅਕਤੀ ਗ੍ਰਿਫਤਾਰ

ਇਕ ਵਿਅਕਤੀ ਜਿਹੜਾ ਕਿ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਵ੍ਹਾਈਟ ਹਾਊਸ ਵਿਚ ਸੰਬੋਧਿਤ ਇਕ ਰਿਜਿਨ-ਲਿਫ਼ਾਫ਼ੇ ਦੀ ਜਾਂਚ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ । ਯੂਐਸਏ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨਾਲ ਜੁੜੇ ਜਨਤਕ ਮਾਮਲਿਆਂ ਦੇ ਅਧਿਕਾਰੀ ਐਰੋਨ ਬੋਕਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਫੇਲੋ ਦੇ ਪੀਸ ਬ੍ਰਿਜ ਵਿਖੇ ਇੱਕ ਗਿਰਫਤਾਰੀ ਕੀਤੀ ਗਈ।

ਐਫਬੀਆਈ ਦੇ ਇਕ ਬੁਲਾਰੇ ਨੇ ਕਿਹਾ ਕਿ ਪੁਲਿਸ ਫੋਰਸ ਨੇ ਇਕ ਸ਼ੱਕੀ ਪੱਤਰ ਭੇਜਣ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਖਬਰ ਇਕ ਦਿਨ ਬਾਅਦ ਆਈ ਹੈ ਜਦੋਂ ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਇਸ ਨੂੰ ਪੱਤਰ ਦੀ ਜਾਂਚ ਵਿਚ ਸਹਾਇਤਾ ਲਈ ਐਫਬੀਆਈ ਤੋਂ ਬੇਨਤੀ ਮਿਲੀ ਹੈ।

ਆਰਸੀਐਮਪੀ ਦੇ ਅਨੁਸਾਰ, ਲਿਫਾਫੇ ਦੇ ਐਫਬੀਆਈ ਦੇ ਵਿਸ਼ਲੇਸ਼ਣ ਨੇ ਰਿਸੀਨ ਦੀ ਮੌਜੂਦਗੀ ਦਾ ਸੰਕੇਤ ਕੀਤਾ ਹੈ। ਰਿਸੀਨ ਇੱਕ ਕੈਰਟਰ ਬੀਨਜ਼ ਤੋਂ ਲਿਆ ਗਿਆ ਇੱਕ ਸੰਭਾਵਿਤ ਘਾਤਕ ਜ਼ਹਿਰ ਹੈ।

Related News

ਸਰਕਾਰਾਂ ਨੇ ਓਂਟਾਰੀਓ ਵਿੱਚ ਇੰਸ਼ੋਰੈਂਸ ਨੂੰ ਨਿਯਮਤ ਕਰਨ ਦੇ ਵਾਅਦੇ ਕੀਤੇ ਪਰ ਅਸਫਲ ਰਹੇ: ਐਮ.ਪੀ.ਪੀ ਜਿੰਮ ਵਿੱਲਸਨ

Rajneet Kaur

ਨਿਊਟਨ ਖੇਤਰ ਵਿੱਚ ਹੋਏ ਇੱਕ ਕਤਲ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ‘ਚ ਹਿੰਸਾ ਅਤੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

Rajneet Kaur

Leave a Comment