channel punjabi
International News North America

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ‘ਚ ਹਿੰਸਾ ਅਤੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਵਿਚ ਹਿੰਸਾ ਅਤੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਾਰੇ ਅਮਰੀਕੀਆਂ ਦੀ ਤਰ੍ਹਾਂ ਮੈਂ ਵੀ ਹਿੰਸਾ, ਅਰਾਜਕਤਾ ਅਤੇ ਭੜਕਾਹਟ ਤੋਂ ਨਾਰਾਜ਼ ਹਾਂ। ਟਰੰਪ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਧਿਆਨ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੱਤਾ ਤਬਦੀਲ ਕਰਨ ‘ਤੇ ਹੈ। ਅਮਰੀਕੀ ਸੰਸਦ ਵਲੋਂ ਬੁੱਧਵਾਰ ਨੂੰ ਬਾਇਡਨ ਦੀ ਜਿੱਤ ਦੀ ਪੁਸ਼ਟੀ ਕਰਨ ਦੇ ਬਾਅਦ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਦੀ ਘੇਰਾਬੰਦੀ ਕੀਤੀ ਅਤੇ ਇਮਾਰਤ ਅੰਦਰ ਦਾਖ਼ਲ ਹੋ ਕੇ ਪੁਲਸ ਨਾਲ ਹਿੰਸਕ ਝੜਪ ਕੀਤੀ।

ਦੂਜੇ ਪਾਸੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੀ ਮੈਕਨੀ ਨੇ ਬਿਆਨ ਜਾਰੀ ਕਰਕੇ ਹੋਈ ਹਿੰਸਾ ਦੀ ਨਿੰਦਾ ਕੀਤੀ। ਕਾਇਲੀ ਨੇ ਕਿਹਾ ਕਿ ਮੈਂ ਇੱਥੇ ਪੂਰੇ ਵ੍ਹਾਈਟ ਹਾਊਸ ਵਲੋਂ ਸੰਦੇਸ਼ ਦੇਣ ਆਈ ਹਾਂ। ਮੈਂ ਇੱਕ ਚੀਜ਼ ਸਪੱਸ਼ਟ ਕਰ ਦੇਵਾਂ ਕਿ ਕੈਪੀਟਲ ਹਿੱਲ ‘ਤੇ ਵੇਖੀ ਗਈ ਹਿੰਸਾ ਬਹੁਤ ਡਰਾਉਣੀ ਸੀ। ਇਹ ਬਹੁਤ ਹੀ ਖ਼ਤਰਨਾਕ ਅਤੇ ਅਮਰੀਕੀ ਢੰਗਾਂ ਦੇ ਵਿਰੁੱਧ ਹੈ।

ਟਰੰਪ ਨੇ ਤਾਜ਼ਾ ਸੰਦੇਸ਼ ਵਿਚ ਕਿਹਾ ਕਿ 20 ਜਨਵਰੀ ਨੂੰ ਇਕ ਨਵਾਂ ਪ੍ਰਸ਼ਾਸਨ ਸ਼ੁਰੂ ਹੋ ਜਾਵੇਗਾ। ਮੇਰਾ ਧਿਆਨ ਹੁਣ ਸ਼ਕਤੀ ਦੇ ਨਿਰਵਿਘਨ, ਵਿਵਸਥਿਤ ਅਤੇ ਨਿਰਵਿਘਨ ਤਬਦੀਲੀ ਨੂੰ ਯਕੀਨੀ ਬਣਾਉਣ ‘ਤੇ ਹੈ।

Related News

ਅਮਰੀਕੀ ਰਾਸ਼ਟਰਪਤੀ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਡਾਕਖਾਨੇ ਨੂੰ ਦਿੱਤੀ ਮਨਜ਼ੂਰੀ

Vivek Sharma

ਕਮਲਾ ਹੈਰਿਸ ਹੋਣਗੇ ਉਪਰਾਸ਼ਟਰਪਤੀ ਉਮੀਦਵਾਰ ! ਡੈਮੋਕ੍ਰੇਟਿਕ ਪਾਰਟੀ ਛੇਤੀ ਹੀ ਕਰ ਸਕਦੀ ਹੈ ਐਲਾਨ !

Vivek Sharma

2018 ਦਾ ਟੋਰਾਂਟੋ ਵੈਨ ਹਮਲਾ ਮਾਮਲਾ : ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਵਾਰਦਾਤ ਸਮੇਂ ਹਮਲਾਵਰ ਸੀ ਪੂਰੇ ਹੋਸ਼ ‘ਚ’

Vivek Sharma

Leave a Comment