channel punjabi
International News

ਚੀਨ ਪੂਰੇ ਖੇਤਰ ਲਈ ਖ਼ਤਰਾ : ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ

ਤਾਇਪੇ : ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ । ਸਿਰਫ ਭਾਰਤ ਨਾਲ ਹੀ ਨਹੀਂ ਸਗੋਂ ਉਸਦਾ ਆਪਣੇ ਹਰੇਕ ਗੁਆਂਢੀ ਨਾਲ ਵਿਵਾਦ ਹੈ। ਪਰ ਹੁਣ ਚੀਨ ਦੇ ਛੋਟੇ-ਛੋਟੇ ਗੁਆਂਢੀ ਦੇਸ਼ ਵੀ ਉਸ ਨੂੰ ਅੱਖਾਂ ਵਿਖਾ ਰਹੇ ਹਨ।
ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਚੀਨ ਦੇ ਜਹਾਜ਼ਾਂ ਨੇ ਦੇਸ਼ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਨਾਲ ਇਹ ਪਤਾ ਚੱਲਦਾ ਹੈ ਕਿ ਬੀਜਿੰਗ ਪੂਰੇ ਖੇਤਰ ਲਈ ਖ਼ਤਰਾ ਹੈ। ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਚੀਨ ਦੇ ਕਈ ਜਹਾਜ਼ ਤਾਇਵਾਨ ਜਲਡਮਰੂਮੱਧ ਨੂੰ ਪਾਰ ਕਰ ਗਏ ਜਿਸ ਪਿੱਛੋਂ ਤਾਇਵਾਨ ਦੇ ਲੜਾਕੂ ਜਹਾਜ਼ਾਂ ਨੂੰ ਉਨ੍ਹਾਂ ਨੂੰ ਰੋਕਣਾ ਪਿਆ ਸੀ। ਚੀਨ ਤਾਇਵਾਨ ਨੂੰ ਆਪਣਾ ਖੇਤਰ ਦੱਸਦਾ ਹੈ।

ਦਰਅਸਲ, ਸ਼ੁੱਕਰਵਾਰ ਨੂੰ ਬੀਜਿੰਗ ਵਿਚ ਹੋਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਚੀਨ ਨੇ ਤਾਇਵਾਨ ਜਲਡਮਰੂਮੱਧ ਦੇ ਕੋਲ ਨਾ ਕੇਵਲ ਜੰਗੀ ਅਭਿਆਸ ਦਾ ਐਲਾਨ ਕੀਤਾ ਸੀ ਸਗੋਂ ਤਾਇਵਾਨ ਅਤੇ ਅਮਰੀਕਾ ਵਿਚਕਾਰ ਮਿਲੀਭੁਗਤ ਦੀ ਨਿੰਦਾ ਵੀ ਕੀਤੀ ਸੀ। ਇਹ ਜੰਗੀ ਅਭਿਆਸ ਉਸ ਸਮੇਂ ਕੀਤਾ ਗਿਆ ਜਦੋਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਕੀਥ ਕਰੈਚ ਤਾਇਪੇ ਵਿਚ ਸਨ। ਤਾਇਵਾਨ ਦਾ ਦਾਅਵਾ ਹੈ ਕਿ ਚੀਨ ਵੱਲੋਂ ਬੀਤੇ ਦੋ ਦਿਨਾਂ ਦੌਰਾਨ ਕਈ ਵਾਰ ਉਸ ਦੇ ਹਵਾਈ ਸਰਹੱਦ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਮਜਬੂਰਨ ਤਾਈਵਾਨ ਦੇ ਲੜਾਕੂ ਜਹਾਜ਼ਾਂ ਨੇ ਚੀਨ ਦੇ ਜਹਾਜ਼ਾਂ ਨੂੰ ਆਪਣੀ ਸਰਹੱਦ ਤੋਂ ਖਦੇੜ ਦਿੱਤਾ।

Related News

ਕੋਰੋਨਾ ਪ੍ਰਭਾਵ : ਕੈਨੇਡਾ ਨੇ ਸਾਲ 2020 ’ਚ ਸਿਰਫ਼ 1ਲੱਖ 84ਹਜ਼ਾਰ ਪ੍ਰਵਾਸੀਆਂ ਨੂੰ ਦਿੱਤੀ ਨਾਗਰਿਕਤਾ

Vivek Sharma

ਫੈਡਰਲ ਸਰਕਾਰ ਨੇ ਥੰਡਰ ਬੇ-ਸੁਪੀਰੀਅਰ ਉੱਤਰ ‘ਚ ਸਮੂਹਾਂ ਲਈ ਭੋਜਨ ਸੁਰੱਖਿਆ ਫੰਡ ਦੇਣ ਦਾ ਕੀਤਾ ਐਲਾਨ

Rajneet Kaur

ਕੋਰੋਨਾ ਤੋਂ ਬਚਾਅ: ਬਰੈਂਪਟਨ ‘ਚ ਅਗਲੇ ਸਾਲ ਤੱਕ ਲਾਗੂ ਕੀਤੇ ਗਏ ਸਖ਼ਤ ਨਿਯਮ ! ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

Vivek Sharma

Leave a Comment