channel punjabi
Canada International News North America

ਫੈਡਰਲ ਸਰਕਾਰ ਨੇ ਥੰਡਰ ਬੇ-ਸੁਪੀਰੀਅਰ ਉੱਤਰ ‘ਚ ਸਮੂਹਾਂ ਲਈ ਭੋਜਨ ਸੁਰੱਖਿਆ ਫੰਡ ਦੇਣ ਦਾ ਕੀਤਾ ਐਲਾਨ

ਫੈਡਰਲ ਸਰਕਾਰ ਨੇ ਥੰਡਰ ਬੇ-ਸੁਪੀਰੀਅਰ ਉੱਤਰ ‘ਚ ਸਮੂਹਾਂ ਲਈ ਭੋਜਨ ਸੁਰੱਖਿਆ ਫੰਡ ਦੇਣ ਦਾ ਐਲਾਨ ਕੀਤਾ ਹੈ। ਕੋਵਿਡ 19 ਦੇ ‘ਚ ਕਈ ਸੰਗਠਨ ਲੋਕਾਂ ਨੂੰ ਫੂਡ ਦੇ ਕੇ ਉਨ੍ਹਾਂ ਦੀ ਸੇਵਾਂ ਕਰ ਰਹੇ ਹਨ । ਹੁਣ ਥੰਡਰ ਬੇ-ਸੁਪੀਰੀਅਰ ਨਾਰਥ ਰਾਈਡਿੰਗ ਵਿੱਚ ਪੰਜ ਸੰਗਠਨਾਂ ਨੂੰ ਕਮਜ਼ੋਰ ਲੋਕਾਂ ਦੀ ਸੇਵਾ ਲਈ ਫੈਡਰਲ ਫੂਡ ਸੁੱਰਖਿਆ ਫੰਡ ਪ੍ਰਾਪਤ ਹੋ ਰਿਹਾ ਹੈ।

ਥੰਡਰ ਬੇ-ਸੁਪੀਰੀਅਰ ਉੱਤਰੀ ਸੰਸਦ ਮੈਂਬਰ ਪੈਟੀ ਹਾਜਦੂ (Patty Hajdu) ਦੁਆਰਾ ਬੁੱਧਵਾਰ ਨੂੰ ਰੂਟਸ ਟੂ ਹਾਰਵੈਸਟ, ਬੁਆਇਜ਼ ਐਂਡ ਗਰਲਜ਼ ਕਲੱਬ ਆਫ ਥੰਡਰ ਬੇ, ਸੈਲਵੇਸ਼ਨ ਆਰਮੀ, ਬਿੰਗਵੀ ਨੀਆਸ਼ੀ ਅਨੀਸ਼ਿਨਾਬੇਕ ਅਤੇ ਰੈਡ ਰਾਕ ਇੰਡੀਅਨ ਬੈਂਡ ਨੂੰ ਤਕਰੀਬਨ 180,000 ਡਾਲਰ ਦੇਣ ਦਾ ਐਲਾਨ ਕੀਤਾ ਹੈ।

ਹਾਜਦੂ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਸਾਡੀਆਂ ਸਥਾਨਕ ਸੰਸਥਾਵਾਂ ਕਮਿਊਨਿਟੀ ਵਿੱਚ ਬਹੁਤ ਸਾਰੇ ਕਮਜ਼ੋਰ ਲੋਕਾਂ ਦੀ ਸੇਵਾ ਕਰਦੀਆਂ ਹਨ ਅਤੇ ਕਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇਹ ਫੰਡ ਭੋਜਨ ਸੁਰੱਖਿਆ ਲਈ ‘ਲੋਕਲ ਫੂਡ ਇਨਫ੍ਰਾਸਟਰਕਚਰ ਫੰਡ’ ਅਤੇ ਐਮਰਜੈਂਸੀ ਫੰਡ ਤੋਂ ਆਉਂਦੇ ਹਨ।

Related News

BIG BREAKING : NASA ਨੇ ‘ਪਰਸੀਵਰੈਂਸ ਰੋਵਰ’ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਾਰਿਆ, ਪੁਲਾੜ ਖੋਜ ਵਿੱਚ ਜੁੜਿਆ ਨਵਾਂ ਅਧਿਆਇ

Vivek Sharma

ਕੈਨੇਡਾ ‘ਚ ਕੋਵਿਡ 19 ਦੇ ਕੁੱਲ ਕੇਸਾਂ ਦੀ ਗਿਣਤੀ 1,87,561 ਜਿੰਨ੍ਹਾਂ ‘ਚੋਂ 8,966 ਲੋਕਾਂ ਦੀ ਹੋਈ ਮੌਤ : ਡਾ.ਥੈਰੇਸਾ

Rajneet Kaur

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment