channel punjabi
Canada News North America

ਕੋਰੋਨਾ ਤੋਂ ਬਚਾਅ: ਬਰੈਂਪਟਨ ‘ਚ ਅਗਲੇ ਸਾਲ ਤੱਕ ਲਾਗੂ ਕੀਤੇ ਗਏ ਸਖ਼ਤ ਨਿਯਮ ! ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

ਬਰੈਂਪਟਨ : ਕੈਨੇਡਾ ਵਿਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਤੋਂ ਬਾਅਦ ਸੂਬਾ ਤੇ ਫੈਡਰਲ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਪਾਬੰਦੀਆਂ ਅਤੇ ਨਿਯਮ ਲਾਗੂ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦਾ ਫੈਲਾਅ ਰੋਕਿਆ ਜਾ ਸਕੇ । ਬਰੈਂਪਟਨ ਸ਼ਹਿਰ ਨੇ ਆਪਣੇ ਨਾਗਰਿਕਾਂ ਨੂੰ ਜਨਵਰੀ 2021 ਤੱਕ ਕੋਰੋਨਾ ਕਾਰਨ ਲਾਗੂ ਨਿਯਮ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ। ਇਸ ਮੁਤਾਬਕ ਅਗਲੇ ਸਾਲ ਤੱਕ ਹਰੇਕ ਨੂੰ ਸਮਾਜਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ। ਬਰੈਂਪਟਨ ਅਗਲੇ ਸਾਲ ਤੱਕ ਅਜਿਹਾ ਨਿਯਮ ਲਾਗੂ ਕਰਨ ਵਾਲਾ ਅਮਰੀਕਾ ਦਾ ਪਹਿਲਾ ਸੂਬਾ ਹੈ। ਜੇਕਰ ਕੋਈ ਨਾਗਰਿਕ ਇਨ੍ਹਾਂ ਨਿਯਮਾਂ ਦੀ ਜਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ । ਹਾਲਾਂਕਿ ਇਸਦੇ ਵਿਰੋਧ ਵਿੱਚ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ, ਪਰ ਸਰਕਾਰ ਦੇ ਨੁਮਾਇੰਦੇ ਇਸ ਨੂੰ ਜਾਇਜ਼ ਦੱਸ ਰਹੇ ਹਨ।

ਵਾਰਡ 1 ਅਤੇ 5 ਦੇ ਕੌਂਸਲਰ ਪਾਲ ਵਿਸੈਂਟ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਇਹ ਜ਼ਰੂਰੀ ਹੈ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 500 ਡਾਲਰ ਅਤੇ ਵੱਧ ਤੋਂ ਵੱਧ 1 ਲੱਖ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਪਾਰਟੀਆਂ ਕਰ ਰਹੇ ਹਨ ਤੇ ਕੋਰੋਨਾ ਪਾਬੰਦੀਆਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਤਰ੍ਹਾਂ ਉਹ ਦੂਜਿਆਂ ਦੀ ਜਾਨ ਵੀ ਮੁਸ਼ਕਲ ਵਿਚ ਪਾ ਰਹੇ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਜੁਰਮਾਨੇ ਵੀ ਲਾਏ ਗਏ ਹਨ ਪਰ ਲੋਕਾਂ ਵਿਚ ਹਾਲੇ ਵੀ ਸੁਧਾਰ ਨਹੀਂ ਹੋਇਆ ਅਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਲਾਪ੍ਰਵਾਹੀ ਦਿਖਾ ਰਹੇ ਹਨ।

Related News

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਸਹੀ ਫ਼ੈਸਲਾ: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ

Vivek Sharma

ਦੱਖਣੀ ਵੈਨਕੂਵਰ ਵਿੱਚ ਛੁਰੇਬਾਜ਼ੀ ਦੌਰਾਨ ਇੱਕ 34 ਸਾਲਾ ਵਿਅਕਤੀ ਦੀ ਮੌਤ, ਸ਼ੱਕੀ ਵਿਅਕਤੀ ਗ੍ਰਿਫਤਾਰ

Rajneet Kaur

ਟੋਰਾਂਟੋ : ਪਤਨੀ ਦੀ ਹੱਤਿਆ ਕਰ ਪਤੀ ਹੋਗਿਆ ਸੀ ਫਰਾਰ, 14 ਸਾਲ ਬਾਅਦ ਮੈਕਸੀਕੋ ‘ਚੋਂ ਕੀਤਾ ਗ੍ਰਿਫਤਾਰ

Rajneet Kaur

Leave a Comment