channel punjabi
Canada News

ਓਂਟਾਰੀਓ ਸਰਕਾਰ ਨੇ ਸਕੂਲਾਂ ਲਈ ਵਿਸ਼ੇਸ਼ ਐਪ ਕੀਤੀ ਲਾਂਚ

ਓਂਟਾਰੀਓ ਸਰਕਾਰ ਨੇ ਮੁਬਾਇਲ ਐਪ ਕੀਤੀ ਲਾਂਚ

ਸੂਬੇ ਦੇ ਸਕੂਲਾਂ ਵਿਚ ਕੋਰੋਨਾ ਮਾਮਲਿਆਂ ਬਾਰੇ ਕਰੇਗੀ ਸੁਚੇਤ

ਸਿਹਤ ਵਿਭਾਗ ਦੀ ਵੈਬਸਾਈਟ ਨਾਲ ਜੁੜੇਗੀ ਐਪ

ਸਕੂਲਾਂ ਵਿਚ ਕੋਰੋਨਾ ਟਰਾਂਸਮਿਸ਼ਨ ਬਾਰੇ ਮਿਲ ਸਕੇਗੀ ਜਾਣਕਾਰੀ

ਟੋਰਾਂਟੋ : ਓਂਟਾਰੀਓ ਸੂਬੇ ਵਿਚ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਓਂਟਾਰੀਓ ਸਰਕਾਰ ਨੇ ਇਕ ਐਪ ਲਾਂਚ ਕੀਤੀ ਹੈ ਜੋ ਕਿ ਓਂਟਾਰੀਓ ਦੇ ਸਕੂਲਾਂ ਅਤੇ ਚਾਈਲਡ ਕੇਅਰ ਵਿਚ ਕੋਰੋਨਾ ਮਾਮਲਿਆਂ ਬਾਰੇ ਸੁਚੇਤ ਕਰੇਗੀ।

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਬਸਾਈਟ ਹਰ ਹਫਤੇ ਅਪਡੇਟ ਕੀਤੀ ਜਾਵੇਗੀ ਤੇ ਇਸ ਵਿਚ ਕੋਰੋਨਾ ਦੇ ਮਾਮਲਿਆਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ, ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਇਹ ਮਾਮਲੇ ਕਿਸ ਇਲਾਕੇ ਵਲੋਂ ਵਧੇਰੇ ਆ ਰਹੇ ਹਨ।

ਸ਼ੁੱਕਰਵਾਰ ਸਵੇਰੇ ਓਂਟਾਰੀਓ ਦੇ ਸਕੂਲਾਂ ਵਿਚ ਕੋਰੋਨਾ ਦੇ 13 ਨਵੇਂ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 4 ਵਿਦਿਆਰਥੀ ਤੇ 9 ਸਟਾਫ ਮੈਂਬਰ ਸਨ। ਸਾਰੇ 4 ਵਿਦਿਆਰਥੀ ਫਰੈਂਚ ਕੈਥੋਲਿਕ ਸਕੂਲ ਓਟਾਵਾ ਦੇ ਹਨ। ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਪਿਛਲੇ ਹਫਤੇ ਵਾਅਦਾ ਕੀਤਾ ਸੀ ਕਿ ਸਰਕਾਰ ਓਂਟਾਰੀਓ ਸਕੂਲਾਂ ਦੀ ਰਿਪੋਰਟ ਜਲਦੀ ਹੀ ਸਾਂਝੀ ਕਰੇਗੀ।

ਕੈਨੇਡਾ ਦੀ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਕਿ ਇਸ ਨਾਲ ਪਤਾ ਲੱਗ ਸਕੇਗਾ ਕਿ ਸਕੂਲਾਂ ਵਿਚ ਕੋਰੋਨਾ ਦਾ ਟਰਾਂਸਮਿਸ਼ਨ ਹੋ ਰਿਹਾ ਹੈ ਜਾਂ ਨਹੀਂ। ਓਂਟਾਰੀਓ ਦੇ ਓਕਵਿਲੇ ਦੇ ਇਕ ਐਲੀਮੈਂਟਰੀ ਸਕੂਲ ਵਿਚ ਸਟਾਫ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਹ ਸਟਾਫ ਜਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਇਆ ਸੀ, ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

Related News

ਕੈਨੇਡਾ ‘ਚ ਸਲਮੋਨੇਲਾ ਵਾਇਰਸ ਦੇ 15 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਕੈਨੇਡਾ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਭਰਤੀ ਦੀਆਂ ਦਰਾਂ ‘ਚ ਵਾਧਾ, ਆਈਸੀਯੂ ਦਾਖਲਾ ਵੀ ਪਹਿਲਾਂ ਨਾਲੋਂ ਵਧਿਆ : ਡਾ. ਟਾਮ

Vivek Sharma

GHAZIPUR BORDER LIVE : ਰਾਤੋਂ-ਰਾਤ ਪਲਟੀ ਬਾਜ਼ੀ, ਗਾਜੀਪੁਰ ਬਾਰਡਰ ‘ਤੇ ਮੁੜ ਪਹੁੰਚਣ ਲੱਗੇ ਕਿਸਾਨ, ਅੰਦੋਲਨ ‘ਚ ਮੁੜ ਪਈ ਜਾਨ

Vivek Sharma

Leave a Comment