channel punjabi
International KISAN ANDOLAN News

GHAZIPUR BORDER LIVE : ਰਾਤੋਂ-ਰਾਤ ਪਲਟੀ ਬਾਜ਼ੀ, ਗਾਜੀਪੁਰ ਬਾਰਡਰ ‘ਤੇ ਮੁੜ ਪਹੁੰਚਣ ਲੱਗੇ ਕਿਸਾਨ, ਅੰਦੋਲਨ ‘ਚ ਮੁੜ ਪਈ ਜਾਨ

ਗਾਜ਼ੀਪੁਰ ਸਰਹੱਦ, ਨੋਇਡਾ: ਤਣਾਓ ਵਾਲੀ ਸਥਿਤੀ ਦੇ ਬਾਵਜੂਦ ਗਾਜ਼ੀਪੁਰ ਸਰਹੱਦ ‘ਤੇ ਡਟੇ ਕਿਸਾਨਾਂ ਦੇ ਸੰਜਮ ਨੇ ਸਥਿਤੀ ਨੂੰ ਸੰਭਾਲ ਲਿਆ ਹੈ। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਅੰਦੋਲਨ ਨੂੰ ਸੰਭਾਲ ਲਿਆ ਹੈ । ਦਰਅਸਲ ਬੀਤੀ ਦੇਰ ਰਾਤ ਤਕ ਇੱਥੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਸ ਤੋਂ ਇਹ ਅਹਿਸਾਸ ਹੋਣ ਲੱਗਾ ਸੀ ਕਿ ਪੁਲਿਸ ਜ਼ਬਰਨ ਗਾਜੀਪੁਰ ਬਾਰਡਰ ਤੋਂ ਵੀ ਧਰਨਾਕਾਰੀ ਕਿਸਾਨਾਂ ਨੂੰ ਹਟਾ ਦੇਵੇਗੀ। ਪਰ ਹੁਣ ਇਨ੍ਹਾਂ ਸੁਰੱਖਿਆ ਬਲਾਂ ਨੂੰ ਹੀ ਹਟਾ ਲਿਆ ਗਿਆ ਹੈ । ਦੂਜੇ ਪਾਸੇ ਕਿਸਾਨ ਆਗੂ ਰਮੇਸ਼ ਟਿਕੈਤ ਦੀ ਹਮਾਇਤ ਵਿੱਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ।

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਕੁੰਗੜ ਵਿਖੇ 28 ਜਨਵਰੀ ਦੀ ਰਾਤ ਨੂੰ ਕਿਸਾਨਾਂ ਦੀ ਸਭਾ ਹੋਈ। ਇਸ ਸਭਾ ‘ਚ ਇਹ ਫੈਸਲਾ ਲਿਆ ਗਿਆ ਕਿ 50 ਟਰੈਕਟਰ ਕਿਸਾਨ ਅੰਦੋਲਨ ਦੇ ਸਮਰਥਨ ਲਈ ਦਿੱਲੀ ਵੱਲ ਰਵਾਨਾ ਹੋਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ 29 ਜਨਵਰੀ ਤੜਕਸਾਰ 200 ਕਿੱਲੋ ਰਾਸ਼ਨ ਅਤੇ ਟ੍ਰੈਕਟਰ ਦਿੱਲੀ ਵੱਲ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਚਾਲੇ ਪਾ ਚੁੱਕੇ ਹਨ।

ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਸਰਕਾਰ ਅੰਦੋਲਨ ਨੂੰ ਬਦਨਾਮ ਕਰ ਕੇ ਖ਼ਤਮ ਕਰਨਾ ਚਾਹੁੰਦੀ ਹੈ। ਜੋ ਕਿਸਾਨ 26 ਜਨਵਰੀ ਦੇ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਤੋਂ ਪਰਤੇ ਸੀ, ਉਹ ਫਿਰ ਦਿੱਲੀ ਵੱਲ ਜਾਣਗੇ। ਇਸੇ ਤਰ੍ਹਾਂ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ‘ਚ ਜੋਸ਼ ਭਰ ਗਿਆ ਹੈ।

ਅਸਲ ਵਿੱਚ ਕਿਸਾਨਾਂ ਦੇ ਧਰਨੇ ਵਾਲੀ ਥਾਂ ਵੀਰਵਾਰ ਨੂੰ ਹਾਈਵੋਲਟੇਜ ਡਰਾਮਾ ਚੱਲਿਆ। ਇੱਕ ਪਾਸੇ ਜਿੱਥੇ ਦੁਪਹਿਰ ਤੋਂ ਤਣਾਅ ਦਾ ਮਾਹੌਲ ਸੀ, ਸੁਰੱਖਿਆ ਕਰਮਚਾਰੀਆਂ ਨੂੰ ਦੇਰ ਰਾਤ ਅਚਾਨਕ ਸਰਹੱਦ ਤੋਂ ਹਟਾ ਦਿੱਤਾ ਗਿਆ। ਫਿਲਹਾਲ ਸਰਹੱਦ ਤੋਂ ਪੀਏਸੀ ਦੇ ਸਾਰੇ ਜਵਾਨ ਕਿਉਂ ਹਟਾਏ ਗਏ, ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਇਸ ਦੇ ਨਾਲ ਹੀ ਕਿਸਾਨਾਂ ਲਈ ਵੱਡੀ ਖ਼ਬਰ ਇਹ ਹੈ ਕਿ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।

ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਡਿਊਟੀ ‘ਤੇ ਸੀ, ਹੁਣ ਉਨ੍ਹਾਂ ਨੂੰ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਤੋਂ ਬਾਅਦ ਗਾਜ਼ੀਪੁਰ ਸਰਹੱਦ ‘ਤੇ ਮੌਜੂਦ ਕਿਸਾਨਾਂ ਵਿਚ ਤਣਾਅ ਦੀ ਸਥਿਤੀ ਸੀ। ਸਰਹੱਦ ਕਰਕੇ ਦਿੱਲੀ ਪੁਲਿਸ ਅਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸਨ।

ਹਾਲਾਂਕਿ ਸਾਰੇ ਸੀਨੀਅਰ ਅਧਿਕਾਰੀ ਰਾਤ ਡੇਢ ਵਜੇ ਤੱਕ ਸਰਹੱਦ ਤੋਂ ਚਲੇ ਗਏ, ਤੇ ਹੁਣ ਸੁਰੱਖਿਆ ਕਰਮਚਾਰੀਆਂ ਨੂੰ ਵੀ ਹਟਾ ਦਿੱਤਾ ਗਿਆ। ਕੱਲ੍ਹ ਦੋਪਹਿਰ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸਰਹੱਦ ‘ਤੇ ਕੁਝ ਵੱਡਾ ਹੋਣ ਵਾਲਾ ਹੈ, ਪਰ ਫਿਲਹਾਲ ਸਥਿਤੀ ਮੁੜ ਤੋਂ ਸਧਾਰਣ ਹੋ ਗਈ ਹੈ।

ਤਾਜ਼ਾ ਸਥਿਤੀ ਇਹ ਹੈ ਕਿ ਕਿਸਾਨ ਮੁੜ ਸਰਹੱਦ ‘ਤੇ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਯੂਪੀ ਤੋਂ ਇਲਾਵਾ ਰਾਕੇਸ਼ ਟਿਕੈਤ ਨੂੰ ਹਰਿਆਣਾ ਤੋਂ ਵੀ ਭਾਰੀ ਸਮਰਥਨ ਮਿਲ ਰਿਹਾ ਹੈ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਵੀ ਟਿਕੈਤ ਦਾ ਸਮਰਥਨ ਕੀਤਾ ਹੈ। ਅਭੈ ਚੌਟਾਲਾ ਨੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਿਕੈਤ ਦੇ ਸਮਰਥਨ ਵਿੱਚ ਗਾਜ਼ੀਪੁਰ ਪਹੁੰਚਣ। ਦੱਸ ਦਈਏ ਕਿ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।

26 ਜਨਵਰੀ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਹੁਣ ਤੱਕ ਚਾਰ ਕਿਸਾਨ ਜਥੇਬੰਦੀਆਂ ਆਪਣਾ ਅੰਦੋਲਨ ਖ਼ਤਮ ਕਰ ਚੁੱਕੀਆਂ ਹਨ। ਪੁਲਿਸ ਕਾਰਵਾਈ ਦੀ ਸੰਭਾਵਨਾ ਦੇ ਚਲਦਿਆਂ ਗਾਜੀਪੁਰ ਸਰਹੱਦ ਤੇ ਵੀ ਕਿਸਾਨਾਂ ਦੀ ਗਿਣਤੀ ਘੱਟ ਗਈ। ਹਲਾਂਕਿ ਵੱਡੀ ਗਿਣਤੀ ਕਿਸਾਨ ਪ੍ਰਸ਼ਾਸ਼ਨ ਵੱਲੋਂ ਬਿਜਲੀ ਪਾਣੀ ਕੱਟੇ ਜਾਣ ਦੇ ਬਾਵਜੂਦ ਉੱਥੇ ਡਟੇ ਹੋਏ ਹਨ। ਕੁਝ ਸਥਾਨਕ ਲੋਕਾਂ ਵਲੋਂ ਵੀ ਹੁਣ ਕਿਸਾਨਾਂ ਦਾ ਵਿਰੋਧ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਵੀ ਸਥਿਤੀ ਵਿਗੜਨ ਦੀ ਸੰਭਾਵਨਾ ਸੀ।

Related News

ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ, ਸੰਘੀ ਸਰਕਾਰ ਮਦਦ ਲਈ ਤਿਆਰ : ਟਰੂਡੋ

Vivek Sharma

ਕੋਵਿਡ-19 ਦੀ ਸੈਕਿੰਡ ਵੇਵ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਰਮਨ ਪਿਆਰਤਾ ਵਿੱਚ ਆਈ ਕਮੀ : ਸਰਵੇਖਣ

Rajneet Kaur

BIG NEWS : ਓਂਟਾਰੀਓ ਸੂਬੇ ‘ਚ ਸੋਮਵਾਰ ਤੋਂ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ, ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ

Vivek Sharma

Leave a Comment