channel punjabi
Canada News North America

ਕੈਨੇਡਾ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਭਰਤੀ ਦੀਆਂ ਦਰਾਂ ‘ਚ ਵਾਧਾ, ਆਈਸੀਯੂ ਦਾਖਲਾ ਵੀ ਪਹਿਲਾਂ ਨਾਲੋਂ ਵਧਿਆ : ਡਾ. ਟਾਮ

ਓਟਾਵਾ : ਕੈਨੇਡਾ ਦੀ ਚੀਫ ਪਬਲਿਕ ਹੈਲਥ ਅਧਿਕਾਰੀ ਦਾ ਕਹਿਣਾ ਹੈ ਕਿ ਤਾਜ਼ਾ ਰਾਸ਼ਟਰੀ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ-19 ਦੇ ਮੋਜੂਦਾ ਹਾਲਾਤ ਗੰਭੀਰ ਹਨ, ਇਸ ਬਿਮਾਰੀ ਕਾਰਨ ਦੇਸ਼ ਦੀਆਂ ਸਿਹਤ-ਸੰਭਾਲ ਪ੍ਰਣਾਲੀਆਂ ਅਤੇ ਸਿਹਤ ਮੁਲਾਜ਼ਮ ਤੇ ਭਾਰੀ ਦਬਾਅ ਜਾਰੀ ਹੈ । ਉਹਨਾਂ ਵੈਕਸੀਨੇਸ਼ਨ ਹਫ਼ਤੇ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਹਾਸਿਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਲੋਕ ਪਾਬੰਦੀਆਂ ਦੀ ਵੀ ਪਾਲਨਾ ਕਰਨ । ਬਾਹਰ ਆਉਣ ਸਮੇਂ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਮੇਂ ਸਮੇਂ ਤੇ ਹੱਥ ਧੌਂਦੇ ਰਹਿਣ। ਅਜਿਹਾ ਕਰਨ ਨਾਲ ਕੋਰੋਨਾ ਦੇ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ ।

ਡਾ. ਥੇਰੇਸਾ ਟਾਮ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਸਪਤਾਲਾਂ ਵਿੱਚ ਦਾਖਲੇ ਦੀਆਂ ਔਸਤਨ ਹਫਤਾਵਾਰੀ ਦਰਾਂ, ਜਿਨ੍ਹਾਂ ਵਿੱਚ ਇੰਟੈਂਸਿਵ ਕੇਅਰ ਯੂਨਿਟਸ (ICU) ਵੀ ਸ਼ਾਮਲ ਹਨ, ਵਿੱਚ ਵਾਧਾ ਹੋਣਾ ਜਾਰੀ ਹੈ, ਭਾਵੇਂ ਕਿ ਸਮੁੱਚੇ ਨਵੇਂ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵਾਧੇ ਵਿੱਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ।

ਚੀਫ ਪਬਲਿਕ ਹੈਲਥ ਅਧਿਕਾਰੀ ਡਾ. ਥੇਰੇਸਾ ਟਾਮ ਦੇ ਅੰਕੜਿਆਂ ਅਨੁਸਾਰ, 16 ਤੋਂ 22 ਅਪ੍ਰੈਲ ਦੇ ਹਫਤੇ ਦੌਰਾਨ ਹਰ ਰੋਜ਼ ਔਸਤਨ 4,167 ਕੋਵਿਡ-19 ਮਰੀਜ਼ ਕੈਨੇਡੀਅਨ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ, ਜੋ ਪਿਛਲੇ ਹਫ਼ਤੇ ਨਾਲੋਂ 22 ਪ੍ਰਤੀਸ਼ਤ ਵਾਧਾ ਦਰਸ਼ਾਉਂਦਾ ਹੈ।

ਡਾ. ਟਾਮ ਦਾ ਕਹਿਣਾ ਹੈ ਕਿ ਇਸ ਵਿੱਚ 1268 ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੂੰ ਹਰ ਰੋਜ਼ ਸਖਤ ਦੇਖਭਾਲ ਦੀ ਲੋੜ ਕਰਦੇ ਹਨ, ਜੋ ਕਿ ਪਿਛਲੇ ਹਫ਼ਤੇ ਨਾਲੋਂ 21 ਪ੍ਰਤੀਸ਼ਤ ਵਧੇਰੇ ਹੈ ।

ਉਸੇ ਅਰਸੇ ਦੌਰਾਨ, ਹਰ ਰੋਜ਼ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਦੀ ਔਸਤਨ ਗਿਣਤੀ ਵਿਚ 2.6% ਦੀ ਗਿਰਾਵਟ ਆਈ ਹੈ, ਜਿਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਜਨਤਕ ਸਿਹਤ ਉਪਾਵਾਂ ਨੂੰ ਲਾਗੂ ਕਰਨ ਅਤੇ ਟੀਕਾਕਰਨ ਦੇ ਯਤਨ ਸਫਲ ਹੋ ਰਹੇ ਹਨ ।

ਇਸ ਦੌਰਾਨ, ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਇੱਕ ਵਾਰ ਫਿਰ ਤੋਂ ਫੈਡਰਲ ਸਰਕਾਰ ਨੂੰ ਕੈਨੇਡੀਅਨ ਸਰਹੱਦਾਂ ਤੋਂ ਪਾਰ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਨੂੰ ਰੋਕਣ ਲਈ ਜ਼ੋਰਦਾਰ ਅਪੀਲ ਕਰ ਰਹੇ ਹਨ। ਓਂਟਾਰੀਓ ਦੇ ਸਿਹਤ ਅਧਿਕਾਰੀ ਸਭ ਤੋਂ ਵੱਧ ਚਿੰਤਤ ਕੋਰੋਨਾ ਦੇ ਨਵੇਂ ਸਟ੍ਰੇਨ B.1.6.17 ਕਾਰਨ ਹਨ , ਜਿਹੜਾ ਕੈਨੇਡਾ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।

Related News

ਓਂਟਾਰੀਓ: ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪ੍ਰੋਵਿੰਸ ‘ਚ ਸਕੂਲ ਖੋਲ੍ਹੇ ਗਏ ਤਾਂ ਹੋਰ ਵੱਧ ਸਕਦੇ ਨੇ ਕੋਰੋਨਾ ਦੇ ਮਾਮਲੇ

Rajneet Kaur

ਪੰਜਾਬੀ ਮੂਲ ਦੇ ਮਾਇਕ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ, ਹੇਠਲੀ ਅਦਾਲਤ ਦਾ ਫੈਸਲਾ ਹੀ ਰੱਖਿਆ ਬਰਕਰਾਰ

Vivek Sharma

ਕੈਨੇਡਾ ਹੁਣ ਪੁਲਾੜ ‘ਚ ਲਿਖੇਗਾ ਨਵੀਂ ਇਬਾਰਤ, ‘ਚੰਦਰ ਗੇਟਵੇ ਪ੍ਰਾਜੈਕਟ’ ਲਈ 1.9 ਬਿਲੀਅਨ ਦਾ ਬਜਟ

Vivek Sharma

Leave a Comment