channel punjabi
Canada International News North America

ਪੰਜਾਬੀ ਮੂਲ ਦੇ ਮਾਇਕ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ, ਹੇਠਲੀ ਅਦਾਲਤ ਦਾ ਫੈਸਲਾ ਹੀ ਰੱਖਿਆ ਬਰਕਰਾਰ

ਵੈਨਕੁਵਰ : ਕੈਨੇਡਾ ’ਚ ਵਰਕਪਲੇਸ ਸੇਫ਼ਟੀ ਲਾਅ ਦੀ ਉਲੰਘਣਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਮੂਲ ਦੇ ਮਾਈਕ ਸਿੰਘ ਨੂੰ ਇੱਕ ਵਾਰ ਮੁੜ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਮਰੀਕ ਸਿੰਘ ਨੇ ਉੱਚ ਅਦਾਲਤ ਵਿਚ ਅਪੀਲ ਲਗਾਈ ਸੀ ਜਿਹੜੀ ਨਾ x ਗਈ। ਬੀ.ਸੀ. ਸੁਪਰੀਮ ਕੋਰਟ ਨੇ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹੀ ਬਰਕਰਾਰ ਰੱਖਿਆ ਹੈ। ਸਿੰਘ ਨੂੰ ਇਕ ਸਾਲ ਦੀ ਪ੍ਰੋਬੇਸ਼ਨ ਅਤੇ ਛੇ ਹਫ਼ਤਿਆਂ ਦੀ ਘਰ ਗ੍ਰਿਫਤਾਰੀ ਦੀ ਸਜ਼ਾ ਸੁਣਾਈ ਗਈ ਸੀ।

ਬੀ.ਸੀ. ਸੁਪਰੀਮ ਕੋਰਟ ਦੇ ਜੱਜ ਫਰੈਂਸਸਕਾ ਮਰਜ਼ਾਰੀ ਨੇ ਆਪਣੇ ਫੈਸਲੇ ਵਿੱਚ ਦੱਸਿਆ ਕਿ ਸਬੂਤਾਂ ਦੇ ਆਧਾਰ ’ਤੇ ਇਹ ਪਤਾ ਲੱਗਾ ਹੈ ਕਿ ਮਾਈਕ ਸਿੰਘ ਨੇ 2013 ਤੋਂ 2017 ਵਿਚਕਾਰ ‘ਵਰਕਪਲੇਸ ਸੇਫ਼ਟੀ ਕਾਨੂੰਨਾਂ’ ਦੀ 20 ਤੋਂ ਵੱਧ ਵਾਰ ਉਲੰਘਣਾ ਕੀਤੀ ਹੈ। ਇਹ ਉਲੰਘਣਾ ਉਸ ਨੇ ਵੈਨਕੁਵਰ, ਬਰਨਬੀ, ਰਿਚਮੰਡ ਅਤੇ ਵੈਸਟ ਵੈਨਕੁਵਰ ਸਣੇ 11 ਵੱਖ-ਵੱਖ ਥਾਵਾਂ ’ਤੇ ਕੀਤੀ।

ਮਾਈਕ ਸਿੰਘ ਦੇ ਪੁੱਤਰ ਸ਼ੌਨ ਸਿੰਘ ਖ਼ਿਲਾਫ਼ ਕਾਰਵਾਈ ਖ਼ਾਰਜ ਕਰ ਦਿੱਤੀ ਗਈ।

ਦਸੰਬਰ 2020 ਵਿੱਚ ਜਾਰੀ ਇੱਕ ਸਰਬਸੰਮਤੀ ਨਾਲ ਫੈਸਲੇ ਵਿੱਚ, ਅਪੀਲ ਦੀ ਤਿੰਨ ਮੈਂਬਰੀ ਅਦਾਲਤ ਨੇ ਅਪੀਲ ਦੇ ਅਧਾਰ ਵਜੋਂ ਉਠਾਏ ਮੁੱਦਿਆਂ ਨੂੰ ਖਾਰਜ ਕਰ ਦਿੱਤਾ ਸੀ । ਇਨ੍ਹਾਂ ਵਿੱਚ ਸੰਵਿਧਾਨਕ ਅਧਿਕਾਰਾਂ, ਸੁਪਰੀਮ ਕੋਰਟ ਦੇ ਜੱਜ ਦੀ ਵਰਕਰਜ਼ ਮੁਆਵਜ਼ਾ ਐਕਟ ਅਸਾਂ ਅ ਅਤੇ ਇਸ ਦੇ ਨਿਯਮਾਂ ਦੀ ਵਿਆਖਿਆ ਅਤੇ ਤੱਥਾਂ ਦੀ ਖੋਜ ਨਾਲ ਜੁੜੀਆਂ ਗਲਤੀਆਂ ਸ਼ਾਮਲ ਸਨ।

Related News

ਬ੍ਰਿਟਿਸ਼ ਏਅਰਵੇਜ਼ ਦੀ ਇਕ ਫਲਾਈਟ ਨੂੰ ਪਾਇਲਟ ਦੇ ਅਚਾਨਕ ਬੀਮਾਰ ਹੋਣ ਤੋਂ ਬਾਅਦ ਕਰਨੀ ਪਈ ਐਮਰਜੈਂਸੀ ਲੈਂਡਿੰਗ

Rajneet Kaur

ਲੋਕਤੰਤਰ ਹੋਇਆ ਮਜ਼ਬੂਤ, ਸੱਚਾਈ ਦੀ ਹੋਈ ਜਿੱਤ : JOE BIDEN

Vivek Sharma

ਸੰਯੁਕਤ ਰਾਜ ਦੇ ਨੁਮਾਇੰਦੇ ਕੈਨੇਡੀਅਨਾਂ ਨੂੰ ਪੁਆਇੰਟ ਰਾਬਰਟਸ ਦੇ ਵਸਨੀਕਾਂ ਲਈ ਸਰਹੱਦੀ ਛੋਟਾਂ ਦੀ ਕਰ ਰਹੇ ਨੇ ਮੰਗ

Rajneet Kaur

Leave a Comment