channel punjabi
International News USA

ਅਮਰੀਕਾ ਵਿੱਚ ਸਿੱਖਿਆ ਹਾਸਿਲ ਕਰ ਰਹੇ 48 ਫੀਸਦੀ ਵਿਦਿਆਰਥੀ ਭਾਰਤ ਅਤੇ ਚੀਨ ਦੇ

ਅਮਰੀਕਾ ਵਿਖੇ ਪੜ੍ਹਾਈ ਕਰ ਰਹੇ ਹੋ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 48 ਫੀਸਦੀ ਚੀਨ ਅਤੇ ਭਾਰਤ ਦੇ ਵਿਦਿਆਰਥੀ

ਸਾਲ 2019 ਦੌਰਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ
2,49,221

ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਰਹੀ 4,74,479

ਪਿਛਲੇ ਸਾਲ ਅਮਰੀਕਾ ਨੇ 15 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਸਟੱਡੀ ਵੀਜ਼ਾ

ਵਾਸ਼ਿੰਗਟਨ : ਇਕ ਸਰਵੇਖਣ ਅਨੁਸਾਰ ਅਮਰੀਕਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਣਤੀ ਭਾਰਤੀ ਅਤੇ ਚੀਨੀ ਵਿਦਿਆਰਥੀ ਹਨ। ਤਾਜ਼ਾ ਅੰਕੜਿਆਂ ਅਨੁਸਾਰ ਸਾਲ 2019 ਦੇ ਅੰਕੜੇ ਅਨੁਸਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਹੈ ਜਦ ਕਿ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ 4 ਲੱਖ 70 ਹਜ਼ਾਰ ਤੋਂ ਜ਼ਿਆਦਾ ਹੈ। ਅਮਰੀਕਾ ਵੱਲੋਂ ਸਾਲ 2019 ਦੌਰਾਨ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਪ੍ਰਦਾਨ ਕੀਤਾ ਗਿਆ

ਅਮਰੀਕਾ ਵਿਚ ਪਰਵਾਸੀ ਵਿਦਿਆਰਥੀਆਂ ‘ਤੇ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰਰੋਗਰਾਮ (ਐੱਸਈਵੀਪੀ)’ ਵੱਲੋਂ ਜਾਰੀ ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆ ਅਨੁਸਾਰ ਅਮਰੀਕਾ ਵਿਚ 2019 ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 48 ਫ਼ੀਸਦੀ ਭਾਰਤੀ ਤੇ ਚੀਨੀ ਵਿਦਿਆਰਥੀ ਹਨ।
ਪਿਛਲੇ 11 ਸਾਲਾਂ ਤੋਂ ਲਗਾਤਾਰ ਚੀਨ ਦੇ ਵਿਦਿਆਰਥੀ ਸਭ ਤੋਂ ਵੱਧ ਗਿਣਤੀ ਵਿੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਪਹੁੰਚੇ। ਜਦੋਂ ਕਿ ਪਿਛਲੇ ਸੱਤ ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੂਜੇ ਨੰਬਰ ਤੇ ਰਹੀ ਹੈ।

ਅਮਰੀਕਾ ਵਿਚ ਅੰਤਰਰਾਸ਼ਟਰੀ ਗ਼ੈਰ-ਪਰਵਾਸੀ ਵਿਦਿਆਰਥੀਆਂ ਅਤੇ ਐਕਸਚੇਂਜ ਪ੍ਰਰੋਗਰਾਮ ਤਹਿਤ ਆਉਣ ਵਾਲੇ ਵਿਦਿਆਰਥੀਆਂ ‘ਤੇ ਜਾਣਕਾਰੀ ਰੱਖਣ ਵਾਲੀ ਵੈੱਬ ਆਧਾਰਤ ਪ੍ਰਣਾਲੀ ਸੇਵਿਸ ਦੇ ਰਿਕਾਰਡ ਅਨੁਸਾਰ 2019 ਵਿਚ ਐੱਫ-1 ਅਤੇ ਐੱਮ-1 ਵੀਜ਼ੇ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15.2 ਲੱਖ ਸੀ।
ਇਸ ਵਿਚ 2018 ਤੋਂ 1.7 ਫ਼ੀਸਦੀ ਦੀ ਕਮੀ ਆਈ।

ਦੱਸ ਦਈਏ ਕਿ ਅਮਰੀਕਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਕਿਸੇ ਅਕਾਦਮਿਕ ਪ੍ਰਰੋਗਰਾਮ ਜਾਂ ਅੰਗਰੇਜ਼ੀ ਭਾਸ਼ਾ ਦੇ ਪ੍ਰਰੋਗਰਾਮ ਵਿਚ ਹਿੱਸਾ ਲੈ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐੱਫ-1 ਵੀਜ਼ਾ ਜਾਰੀ ਕੀਤਾ ਜਾਂਦਾ ਹੈ ਜਦਕਿ ਐੱਮ-1 ਵੀਜ਼ਾ ਵਪਾਰਕ ਸੰਸਥਾਵਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਹੁੰਦਾ ਹੈ।

ਰਿਪੋਰਟ ਅਨੁਸਾਰ 2019 ਵਿਚ ਅਮਰੀਕਾ ਵਿਚ ਕੁਲ 7,33,718 ਜਾਂ 48 ਫ਼ੀਸਦੀ ਵਿਦਿਆਰਥੀ ਚੀਨ ਅਤੇ ਭਾਰਤ ਦੇ ਸਨ। ਇਨ੍ਹਾਂ ਵਿਚ ਚੀਨ ਦੇ 4,74,479 ਅਤੇ ਭਾਰਤ ਦੇ 2,49,221 ਦੇ ਸਨ।

Related News

ਬਰੈਂਪਟਨ ਦੇ ਵਿਅਕਤੀ ‘ਤੇ CRA ਘੁਟਾਲੇ ਸਮੇਤ, ਫੋਨ ਘੁਟਾਲਿਆਂ ਦੇ ਮਾਮਲੇ ‘ਚ ਦੋਸ਼ ਕੀਤੇ ਗਏ ਆਇਦ

Rajneet Kaur

ਯੂਨਾਈਟਿਡ ਕਿੰਗਡਮ ’ਚ ਪਹਿਲੇ ਸਿੱਖ ਫਾਈਟਰ ਪਾਇਲਟ ਹਰਦਿਤ ਸਿੰਘ ਮਲਿਕ ਦੀ ਬਣੇਗੀ ਯਾਦਗਾਰ, ਪਹਿਲੇ ਪੱਗੜੀਧਾਰੀ ਪਾਇਲਟ ਸਨ ਮਲਿਕ

Vivek Sharma

ਉਂਟਾਰੀਓ ਸੂਬੇ ‘ਚ ਕੋਰੋਨਾ ਪ੍ਰਭਾਵਿਤਾਂ ਦੀ ਲ਼ਗਾਤਾਰ ਵਧਦੀ ਗਿਣਤੀ ਨੇ ਵਧਾਈ ਮਾਹਿਰਾਂ ਦੀ ਚਿੰਤਾ

Vivek Sharma

Leave a Comment