channel punjabi
Canada International News North America

ਕੈਨੇਡਾ ਸਰਕਾਰ ਨੇ ਕੌਮਾਂਤਰੀ ਯਾਤਰੀਆਂ ‘ਤੇ ਲੱਗੀ ਪਾਬੰਦੀ ਨੂੰ ਹੋਰ ਵਧਾਇਆ

ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਹੁਣ 30 ਸਤੰਬਰ ਤੱਕ ਕੌਮਾਂਤਰੀ ਯਾਤਰੀਆਂ ਦੇ ਕੈਨੇਡਾ ਪ੍ਰਵੇਸ਼ ਤੇ ਰਹੇਗੀ ਪਾਬੰਦੀ

ਕੋਰੋਨਾਵਾਇਰਸ ਦੇ ਵਧੇ ਫੈਲਾਅ ਕਾਰਨ ਕੈਨੇਡਾ ਸਰਕਾਰ ਨੇ ਲਿਆ ਅਹਿਮ ਫੈਸਲਾ

ਕੈਨੇਡਾ ਦੇ ਤਿੰਨ ਸੂਬਿਆਂ ‘ਚ ਹੀ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 1 ਲੱਖ 15 ਹਜ਼ਾਰ ਤੋਂ ਪਾਰ

ਓਟਾਵਾ : ਕੈਨੇਡਾ ਸਰਕਾਰ ਨੇ ਇਕ ਵੱਡੇ ਫੈਸਲੇ ਤਹਿਤ ਕੌਮਾਂਤਰੀ ਯਾਤਰੀਆਂ ਤੇ ਪਾਬੰਦੀ ਨੂੰ ਮੁੜ ਵਧਾ ਦਿੱਤਾ ਹੈ ।
ਬੇਸ਼ਕ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਹੈ ਪਰ ਉੱਥੋਂ ਦੀ ਸਰਕਾਰ ਦੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਮੁਤਾਬਕ, ਤੁਸੀਂ ਫਿਲਹਾਲ ਕੈਨੇਡਾ ਦਾ ਰੁਖ਼ ਨਹੀਂ ਕਰ ਸਕਦੇ। ਕੈਨੇਡਾ ਦੀ ਟਰੂਡੋ ਸਰਕਾਰ ਨੇ ਕੋਵਿਡ-19 ਸੰਕਰਮਣ ਨੂੰ ਸੀਮਤ ਕਰਨ ਲਈ ਕੌਮਾਂਤਰੀ ਯਾਤਰਾ ‘ਤੇ ਲਾਈ ਪਾਬੰਦੀ ਇਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ।

ਕੈਨੇਡਾ ਸਰਕਾਰ ਦੇ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਕੌਮਾਂਤਰੀ ਯਾਤਰਾ ‘ਤੇ ਮੌਜੂਦਾ ਪਾਬੰਦੀਆਂ ਨੂੰ 30 ਸਤੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ ਅਤੇ ਪੱਕੇ ਵਸਨੀਕ ਜੋ ਕੈਨੇਡਾ ਵਾਪਸ ਪਰਤ ਰਹੇ ਹਨ, ਨੂੰ ਇਕਾਂਤਵਾਸ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਫਿਰ ਵੀ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ ਨੂੰ ਖੰਘ, ਬੁਖਾਰ ਹੈ ਜਾਂ ਸਾਹ ਲੈਣ ਵਿਚ ਮੁਸ਼ਕਲ ਤਾਂ ਨਹੀਂ ਹੈ। ਕੈਨੇਡਾ ਪਹੁੰਚਣ ‘ਤੇ 14 ਦਿਨ ਦਾ ਇਕਾਂਤਵਾਸ ਜ਼ਰੂਰੀ ਹੈ।

ਕੈਨੇਡਾ ਨੇ ਇਹ ਕਦਮ ਗੈਰ-ਜ਼ਰੂਰੀ ਯਾਤਰਾ ਕਰਨ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਰੋਕਣ ਲਈ ਚੁੱਕਿਆ ਹੈ, ਤਾਂ ਜੋ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਸੀਮਤ ਕੀਤਾ ਜਾ ਸਕੇ। ਇਸ ਵਿਚ ਸੈਰ-ਸਪਾਟਾ, ਗੈਰ-ਜ਼ਰੂਰੀ ਯਾਤਰਾ ਤੇ ਮਨੋਰੰਜਨ ਲਈ ਕੈਨੇਡਾ ਘੁੰਮਣ ਵਾਲੇ ਲੋਕਾਂ ਦੇ ਆਉਣ ‘ਤੇ ਪਾਬੰਦੀ ਲਗਾਈ ਗਈ ਹੈ।

ਦੱਸਣਯੋਗ ਹੈ ਕਿ ਅਮਰੀਕਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਕੋਰੋਨਾ ਦਾ ਪ੍ਰਭਾਵ ਕੈਨੇਡਾ ਵਿੱਚ ਫੈਲ ਚੁੱਕਾ ਹੈ। ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਕੈਨੇਡਾ ਵਿਚ ਸਵਾ ਲੱਖ ਤੋਂ ਪਾਰ ਜਾ ਚੁੱਕੀ ਹੈ। ਕੈਨੇਡਾ ਦੇ ਸੂਬੇ ਕਿਊਬੇਕ, ਉਨਟਾਰੀਓ ਅਤੇ ਅਲਬਰਟਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਪਹਿਲਾਂ ਪਾਬੰਦੀ ਨੂੰ 31 ਅਗਸਤ ਤੱਕ ਵਧਾਇਆ ਸੀ, ਕੋਰੋਨਾ ਵਾਇਰਸ ਦੇ ਤਾਜ਼ਾ ਹਾਲਾਤ ਨੂੰ ਵੇਖਦੇ ਹੋਏ ਪਾਬੰਦੀ ਵਿਚ ਇੱਕ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।

Related News

ਸਸਕੈਟੂਨ ‘ਚ ਮੁਲਤਵੀ ਕੀਤੀ ਗਈ ਮਿਉਂਸੀਪਲ ਚੋਣ ਦੀ ਪ੍ਰਕਿਰਿਆ ਹੋਈ ਪੂਰੀ, ਵੋਟਾਂ ਦੀ ਗਿਣਤੀ ਸ਼ੁਰੂ

Rajneet Kaur

ਸੇਂਟ ਜੇਮਜ਼ ਟਾਊਨ ‘ਚ ਚਾਕੂ ਮਾਰ ਕੇ ਇੱਕ ਵਿਅਕਤੀ ਦੀ ਮੌਤ

team punjabi

ਕੈਲਗਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

Rajneet Kaur

Leave a Comment