channel punjabi
Canada News North America USA

ਉਂਟਾਰੀਓ ਸੂਬੇ ‘ਚ ਕੋਰੋਨਾ ਪ੍ਰਭਾਵਿਤਾਂ ਦੀ ਲ਼ਗਾਤਾਰ ਵਧਦੀ ਗਿਣਤੀ ਨੇ ਵਧਾਈ ਮਾਹਿਰਾਂ ਦੀ ਚਿੰਤਾ

ਟੋਰਾਂਟੋ- ਕੈਨੈਡਾ ਦੇ ਜਿਹੜੇ ਚਾਰ ਸੂਬਿਆਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਜੋ਼ਰ ਫੜਦੀ ਜਾ ਰਹੀ ਹੈ ਉਨ੍ਹਾਂ ਵਿਚ ਓਂਟਾਰੀਓ ਸੂਬਾ ਵੀ ਸ਼ਾਮਲ ਹੈ । ਓਂਟਾਰੀਓ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 653 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇੱਥੇ 732 ਮਾਮਲੇ ਦਰਜ ਕੀਤੇ ਗਏ ਸਨ। ਇੱਥੇ ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਥੇ ਕੋਰੋਨਾ ਦੇ ਸ਼ਿਕਾਰ ਹੋਏ 60 ਫ਼ੀਸਦੀ ਲੋਕ 40 ਸਾਲ ਤੋਂ ਘੱਟ ਉਮਰ ਦੇ ਹੀ ਹਨ। ਕੋਰੋਨਾ ਪ੍ਰਭਾਵਿਤਾਂ ਦੇ ਤਾਜ਼ਾ ਅੰਕੜੇ ਸਿਹਤ ਮਾਹਿਰਾਂ ਅਤੇ ਨੀਤੀ-ਘਾੜਿਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ, ਕਿਉਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ 50 ਸਾਲ ਤੋਂ ਉੱਪਰ ਦੇ ਲੋਕ ਕੋਰੋਨਾ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ । ਪਰ ਮੌਜੂਦਾ ਸਮੇਂ ਵਿੱਚ ਕੋਰੋਨਾ ਹਰ ਉਮਰ ਵਰਗ ਦੇ ਲੋਕਾਂ ਨੂੰ ਲਪੇਟ ਵਿਚ ਲੈ ਰਿਹਾ ਹੈ, ਜ਼ਰਾ ਜਿੰਨੀ ਅਣਗਹਿਲੀ ਹੋਣ ‘ਤੇ ਕੋਰੋਨਾ ਸਿਹਤਮੰਦ ਲੋਕਾਂ ‘ਤੇ ਵੀ ਹਾਵੀ ਹੋ ਰਿਹਾ ਹੈ ।

ਇਸ ਸਮੇਂ ਓਂਟਾਰੀਓ ਸੂਬਾ ਕੈਨੇਡਾ ਵਿਚ ਕੋਰੋਨਾ ਦਾ ਗੜ੍ਹ ਬਣ ਗਿਆ ਹੈ ਤੇ ਇੱਥੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਸਕੂਲ ਹੋਣ ਜਾਂ ਰੈਸਟੋਰੈਂਟ ਹਰ ਪਾਸਿਓਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 7 ਦਿਨਾਂ ਤੋਂ ਇੱਥੇ ਕੋਰੋਨਾ ਦਾ ਰਿਕਾਰਡ ਵਾਧਾ ਹੋਇਆ ਹੈ। ਅਗਸਤ ਵਿਚ ਇੱਥੇ 100 ਤੋਂ ਵੱਧ ਮਾਮਲੇ ਸਾਹਮਣੇ ਨਹੀਂ ਆਏ ਸਨ ਪਰ ਸਤੰਬਰ ਤੇ ਅਕਤੂਬਰ ਵਿਚ ਓਂਟਾਰੀਓ ਸੂਬੇ ਵਿਚ ਸਾਰੇ ਰਿਕਾਰਡ ਟੁੱਟ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਦੌਰਾਨ 46 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਗਿਆ, ਜਿਸ ਵਿਚੋਂ 1.4 ਫੀਸਦੀ ਲੋਕ ਕੋਰੋਨਾ ਦੇ ਸ਼ਿਕਾਰ ਪਾਏ ਗਏ। ਸੂਬੇ ਵਿਚ ਇਸ ਸਮੇਂ 5 ਹਜ਼ਾਰ ਤੋਂ ਵੱਧ ਕਿਰਿਆਸ਼ੀਲ ਮਾਮਲੇ ਹਨ। ਇਸ ਤੋਂ 6 ਹਫਤੇ ਪਹਿਲਾਂ ਇੱਥੇ ਸਿਰਫ 1 ਹਜ਼ਾਰ ਕਿਰਿਆਸ਼ੀਲ ਮਾਮਲੇ ਸਨ। ਇਸ ਤੋਂ ਹੀ ਸਪੱਸ਼ਟ ਹੈ ਕਿ ਕੋਰੋਨਾ ਦੇ ਮਾਮਲੇ ਕਿੰਨੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟੋਰਾਂਟੋ ਵਿਚ 284. ਪੀਲ ਵਿਚ 104 ਓਟਾਵਾ ਵਿਚ 97 ਮਾਮਲੇ ਦਰਜ ਹੋਏ ਹਨ।

Related News

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ ਮੁੜ ਕੀਤਾ ਵਾਧਾ

Vivek Sharma

ਓਂਟਾਰੀਓ ‘ਚ ਕੋਵਿਡ 19 ਦੇ 4,200 ਤੋਂ ਵੱਧ ਮਾਮਲੇ ਹੋਏ ਦਰਜ

Rajneet Kaur

ਓਕਵੁੱਡ-ਵੌਹਾਨ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ,ਇੱਕ ਮੌਤ

Rajneet Kaur

Leave a Comment