channel punjabi
International News

BIG NEWS :ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖ਼ਾਲੀ ਕਰਨ ਦਾ ਹੁਕਮਨਾਮਾ ਜਾਰੀ,ਪੰਜ ਪਿਆਰਿਆਂ ਨੇ ਐਤਵਾਰ ਨੂੰ ਸੱਦੀ ਐਮਰਜੈਂਸੀ ਬੈਠਕ

ਪਟਨਾ ਸਾਹਿਬ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ‘ਚ ਪੰਜ ਪਿਆਰਿਆਂ ਨੇ ਐਤਵਾਰ ਨੂੰ ਐਮਰਜੈਂਸੀ ਬੈਠਕ ਸੱਦ ਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖ਼ਾਲੀ ਕਰਨ ਦਾ ਹੁਕਮਨਾਮਾ ਜਾਰੀ ਕੀਤਾ। ਪੰਜ ਪਿਆਰਿਆਂ ਨੇ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਸਾਬਕਾ ਜਥੇਦਾਰ ਨੂੰ ਮਾਣ-ਸਨਮਾਨ ਨਾਲ ਵਿਦਾਈ ਦਿੱਤੀ ਜਾਵੇ। ਬੈਠਕ ਦੀ ਪ੍ਰਧਾਨਗੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਕੀਤੀ।

ਉਥੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪੰਜ ਪਿਆਰਿਆਂ ਦੇ ਹੁਕਮਨਾਮੇ ‘ਤੇ ਨਤਮਸਤਕ ਹੁੰਦੇ ਹੋਏ ਕਿਹਾ ਕਿ ਗੁਰਮਤਿ ਦੀ ਪ੍ਰੰਪਰਾ ਮੁਤਾਬਕ ਕੋਈ ਵੀ ਹੁਕਮਨਾਮਾ ਦੇਣ ਤੋਂ ਪਹਿਲਾਂ ਪੱਖ ਰੱਖਣ ਅਤੇ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਲੇਕਿਨ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਗਿਆ।

ਸਾਬਕਾ ਜਥੇਦਾਰ ਨੇ ਕਿਹਾ ਕਿ ਜਾਰੀ ਹੁਕਮਨਾਮੇ ‘ਚ ਜ਼ਿਕਰ ਵਾਲੇ ਅਸਤੀਫ਼ੇ ਦੀ ਕਾਪੀ ਉਪਲੱਬਧ ਕਰਵਾਈ ਜਾਵੇ। ਤਖ਼ਤ ਸਾਹਿਬ ਦੇ ਸੰਵਿਧਾਨ ਦੀ ਧਾਰਾ 79 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਸਟੋਡੀਅਨ ਸਹਿਤ ਪਟਨਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਮਰਿਆਦਾ ਤੋਂ ਇਲਾਵਾ ਤਖ਼ਤ ਦੇ ਸਬੰਧ ਵਿਚ ਫ਼ੈਸਲਾ ਦੇਣ ਦਾ ਅਧਿਕਾਰ ਹੈ। ਸਾਬਕਾ ਜਥੇਦਾਰ ਨੇ ਜ਼ਿਲ੍ਹਾ ਜੱਜ ਦਾ ਫ਼ੈਸਲਾ ਆਉਣ ਤਕ ਹੁਕਮਨਾਮੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ, ਜਿਸਨੂੰ ਅਣਸੁਣਿਆ ਕੀਤਾ ਗਿਆ । ਦੱਸਣਯੋਗ ਹੈ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ 35 ਸਾਲਾਂ ਤੱਕ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ । ਪਿਛਲੇ ਸਾਲ 3 ਮਾਰਚ ਨੂੰ ਇੱਕ ਲੰਮੇ ਵਿਵਾਦ ਦੇ ਚਲਦਿਆਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ।

Related News

ਫੈਡਰਲ ਸਰਕਾਰ ਦੁਆਰਾ ਹਾਲ ਹੀ ਵਿੱਚ ਨਵੇਂ ਯਾਤਰਾ ਨਿਯਮ ਕੀਤੇ ਗਏ ਐਲਾਨ, Commercial Truck Drivers ਨੂੰ ਮਿਲੇਗੀ ਛੋਟ

Rajneet Kaur

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕਿਸਾਨੀ ਮਸਲੇ ਦਾ ਹੱਲ ਕੱਢਣ ਲਈ ਬਣਾਈ ਗਈ ਕਮੇਟੀ ਨੂੰ ਛੱਡਿਆ

Rajneet Kaur

Leave a Comment