channel punjabi
Canada News

ਮਾਪੇ ਹੁਣ ਵੀ ਬੈਕ-ਟੂ-ਸਕੂਲ ਯੋਜਨਾ ਦੇ ਖਿਲਾਫ, ਸਤੰਬਰ ਮਹੀਨੇ ਵਿੱਚ ਸਕੂਲ ਖੋਲ੍ਹਣ ਦਾ ਕੀਤਾ ਗਿਆ ਐਲਾਨ

ਬੈਕ-ਟੂ-ਸਕੂਲ ਲਈ ਸਕੂਲੀ ਬੱਚੇ ਤਿਆਰ, ਮਾਪਿਆਂ ਨੂੰ ਨਹੀਂ ਸਰਕਾਰ ਤੇ ਵਿਸ਼ਵਾਸ

ਮਾਪਿਆਂ ਵੱਲੋਂ ਸਕੂਲ ਖੋਲ੍ਹਣ ਦਾ ਕੀਤਾ ਜਾ ਰਿਹਾ ਹੈ ਵਿਰੋਧ

ਸਰਕਾਰ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਸਰਕਾਰ ਦੇ ਨਿਰਦੇਸ਼ਾਂ ਤੇ ਸਕੂਲ ਪ੍ਰਬੰਧਕਾਂ ਨੇ ਬੈਕ-ਟੂ-ਸਕੂਲ ਯੋਜਨਾ ਤਹਿਤ ਕੀਤੇ ਕਈ ਵੱਡੇ ਬਦਲਾਅ

ਸਕੂਲ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਰੇੜਕਾ ਹਾਲੇ ਵੀ ਬਰਕਰਾਰ

ਸਿੱਖਿਆ ਮੰਤਰੀ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਮਾਪੇ ਅਧਿਆਪਕ ਅਤੇ ਵਿਦਿਆਰਥੀ

ਕਿਊਬਿਕ ਸਿਟੀ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਸਕੂਲ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਰੇੜਕਾ ਬਰਕਰਾਰ ਹੈ। ਕੋਰੋਨਾ ਦੇ ਚਲਦਿਆਂ ਮਾਪੇ ਹਾਲੇ ਵੀ ਬੱਚਿਆਂ ਨੂੰ ਸਕੂਲ ਭੇਜਨਾ ਸਹੀ ਨਹੀਂ ਮੰਨਦੇ, ਉਧਰ ਸੂਬਾ ਸਰਕਾਰਾਂ ਸਕੂਲ ਖੋਲਣ ਸਮੇਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣ ਦਾ ਦਾਅਵਾ ਕਰ ਰਹੀਆਂ ਹਨ, ਪਰ ਮਾਪਿਆਂ ਨੂੰ ਉਨ੍ਹਾਂ ਤੇ ਭਰੋਸਾ ਨਹੀ।

ਐਤਵਾਰ ਦੁਪਹਿਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ

ਅਧਿਆਪਕਾਂ ਦੀ ਸਕੂਲ ਵਾਪਸੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ । ਪਰ ਵਿਦਿਆਰਥੀਆਂ ਦੀ ਵਾਪਸੀ ਤੋਂ ਕੁਝ ਦਿਨ ਪਹਿਲਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਸਿੱਖਿਆ ਮੰਤਰੀ ਦੇ ਦਫ਼ਤਰਾਂ ਸਾਹਮਣੇ ਸੂਬੇ ਦੀ ਬੈਕ-ਟੂ-ਸਕੂਲ ਯੋਜਨਾ ਦੇ ਵਿਰੁੱਧ ਰੈਲੀ ਕੀਤੀ ।

ਡੇਅ ਕੇਅਰ ਐਜੂਕੇਟਰ ਮਾਰੀਆ ਸੈਂਟੀਨੋ ਕਹਿੰਦੀ ਹੈ, “ਮੈਂ ਆਪਣੇ ਬੱਚਿਆਂ ਨੂੰ ਹਾਈ ਸਕੂਲ ਜਾਂ ਐਲੀਮੈਂਟਰੀ ਵਿੱਚ ਭੇਜਣਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ।

ਬੈਕ-ਟੂ-ਸਕੂਲ ਯੋਜਨਾ ਨੂੰ ਲੈ ਕੇ ਕਈ ਵਾਰ ਨਿਯਮਾਂ ਵਿੱਚ ਬਦਲਾਅ ਵੀ ਕੀਤੇ ਗਏ। ਹੁਣ ਕਿਹਾ ਜਾ ਰਿਹਾ ਹੈ ਕਿ ਯੋਜਨਾ ਦੇ ਤਹਿਤ ਮਾਸਕ ਕਲਾਸਰੂਮ ਵਿਚ ਲਾਜ਼ਮੀ ਨਹੀਂ ਹੋਣਗੇ । ਉਹ ਐਲੀਮੈਂਟਰੀ ਸਕੂਲ, ਹਾਈ ਸਕੂਲ ਅਤੇ ਸੈਕੰਡਰੀ ਤੋਂ ਬਾਅਦ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਅਤੇ ਸਟਾਫ਼ ਲਈ ਆਮ ਖੇਤਰਾਂ ਅਤੇ ਹਾਲਾਂ ਵਿੱਚ ਹੀ ਲਾਜ਼ਮੀ ਹੋਣਗੇ।

ਸੰਸ਼ੋਧਿਤ ਉਪਾਵਾਂ ਦਾ ਇਹ ਅਰਥ ਵੀ ਹੈ ਕਿ ਕਿਊਬਿਕ ਦੇ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਦੇ ਅੰਦਰ ਛੋਟੇ ਬੁਲਬੁਲਿਆਂ ਵਿੱਚ ਵੱਖ ਨਹੀਂ ਕੀਤਾ ਜਾਵੇਗਾ ਜਿਵੇਂ ਕਿ ਪਹਿਲਾਂ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਸੀ ।

ਰਾਚੇਲ ਸ਼ੁਗਾਰਟ, ਅਧਿਆਪਕ

ਐਜੂਕੇਟਰ ਵਿਦਿਆਰਥੀਆਂ ਦੀ ਵਾਪਸੀ ਲਈ ਯੋਜਨਾ ਬਣਾ ਰਹੇ ਹਨ, ਪਰ ਐਲੀਮੈਂਟਰੀ ਸਕੂਲ ਦੀ ਅਧਿਆਪਕ ਰਾਚੇਲ ਸ਼ੁਗਾਰਟ ਦਾ ਕਹਿਣਾ ਹੈ ਕਿ ਕਲਾਸਰੂਮ ਦੇ ਬੁਲਬਲੇ ਆਸਾਨੀ ਨਾਲ ਟੁੱਟ ਜਾਣਗੇ। ਸ਼ੂਗਰਟ ਨੇ ਕਿਹਾ, “ਸਾਡੇ ਸਕੂਲ ਵਿਚ ਬਹੁਤ ਸਾਰੇ ਭੈਣ-ਭਰਾ ਹਨ, ਇੱਥੇ ਬੱਚੇ ਹਨ ਜੋ ਗੁਆਂਢੀ ਹਨ, ਅਤੇ ਇੱਥੇ ਬੱਚੇ ਹਨ ਜੋ ਇਕੱਠੇ ਕਾਰਪੂਲ ਕਰਦੇ ਹਨ। ਉਹਨਾਂ ਨੂੰ ਅਸੀਂ ਬੁਲਬਲੇ ਵਿਚ ਬੰਦ ਕਰ ਕੇ ਨਹੀਂ ਰੱਖ ਸਕਦੇ ।
ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਕਲਾਸ ਵਿਚ ਸਰੀਰਕ ਦੂਰੀਆਂ ਦਾ ਅਭਿਆਸ ਨਹੀਂ ਕਰਨਾ ਪਏਗਾ, ਪਰ ਉਹਨਾਂ ਨੂੰ ਸਾਂਝੀਆਂ ਥਾਵਾਂ ਵਿੱਚ ਇਕ ਦੂਜੇ ਤੋਂ ਘੱਟੋ ਘੱਟ ਦੋ ਮੀਟਰ ਦੀ ਦੂਰੀ ਤੇ ਹੀ ਰਹਿਣਾ ਜ਼ਰੂਰੀ ਹੋਵੇਗਾ।

ਮਿਰੇਨ ਮਿਲਰ, ਕਾਂਟਰੈਕਟ ਅਧਿਆਪਕ

ਦੱਸਣਯੋਗ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਸਕੂਲ ਖੋਲ੍ਹਣ ਦਾ ਕਈ ਸਕੂਲਾਂ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ, ਪਰ ਮਾਪੇ ਹਾਲੇ ਵੀ ਬੱਚਿਆਂ ਨੂੰ ਸਕੂਲ ਭੇਜਣ ਦੇ ਹੱਕ ਵਿੱਚ ਨਹੀਂ ਹਨ।

ਫਿਲਹਾਲ ਵੇਖਣਾ ਇਹ ਹੋਵੇਗਾ ਕਿ, ਕੀ ਸਰਕਾਰ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਬੱਚਿਆਂ ਦੀ ਗਿਣਤੀ ਦੇਖ ਕੇ ਕੋਈ ਫੈਸਲਾ ਲਵੇਗੀ ਜਾਂ ਸਕੂਲਾਂ ਦੇ ਲਾਕਡਾਊਨ ਨੂੰ ਅੱਗੇ ਵਧਾਉਣ ਦਾ ਫੈਸਲਾ ਕਰੇਗੀ।

Related News

ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਦੇ ਪੈਨਲ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕੇ ਲਾਉਣ ਦੀ ਸਿਫਾਰਿਸ਼

Rajneet Kaur

ਆਪਣੇ ਗੁਆਂਢੀ ਅਤੇ ਦੋਸਤ ਮੁਲਕਾਂ ਲਈ ਵੱਡਾ ਮਦਦਗਾਰ ਸਾਬਿਤ ਹੋ ਰਿਹਾ ਹੈ ਭਾਰਤ, ਪਾਕਿਸਤਾਨ ਚਾਹ ਕੇ ਵੀ ਨਹੀਂ ਮੰਗ ਸਕਿਆ ਮਦਦ!

Vivek Sharma

ਚੀਨੀ ਰਾਜਦੂਤ ਦੀ ਕੈਨੇਡਾ ਸਰਕਾਰ ਨੂੰ ਚੇਤਾਵਨੀ : ਚੀਨੀ ਕੌਮੀ ਸੁਰੱਖਿਆ ਨੀਤੀ ਦੀ ਆਲੋਚਨਾ ਅਤੇ ਹਾਂਗਕਾਂਗ ਵਿਦਰੋਹੀਆਂ ਨੂੰ ਸ਼ਹਿ ਦੇਣਾ ਕਰੋ‌ ਬੰਦ !

Vivek Sharma

Leave a Comment