channel punjabi
International News

ਆਪਣੇ ਗੁਆਂਢੀ ਅਤੇ ਦੋਸਤ ਮੁਲਕਾਂ ਲਈ ਵੱਡਾ ਮਦਦਗਾਰ ਸਾਬਿਤ ਹੋ ਰਿਹਾ ਹੈ ਭਾਰਤ, ਪਾਕਿਸਤਾਨ ਚਾਹ ਕੇ ਵੀ ਨਹੀਂ ਮੰਗ ਸਕਿਆ ਮਦਦ!

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬੇਸ਼ੱਕ ਭਾਰਤ ਦੀ ਕਿਸੇ ਵੀ ਮੁਲਕ ਨੇ ਮਦਦ ਨਹੀਂ ਕੀਤੀ ਪਰ
ਮਾੜੇ ਦੌਰ ਵਿੱਚ ਵੀ ਭਾਰਤ ਨੇ ਦੂਜੇ ਮੁਲਕਾਂ ਦਾ ਸਾਥ ਦਿੱਤਾ। ਭਾਰਤ ਨੇ ਲਗਭਗ 20 ਮੁਲਕਾਂ ਨੂੰ ਕੋਵਿਡ-19 ਵੈਕਸੀਨ ਦੀਆਂ ਕਰੋੜਾਂ ਖੁਰਾਕਾਂ ਭੇਜੀਆਂ ਹਨ। ਭਾਰਤ ਹੁਣ ਤੱਕ ਮਦਦ ਅਤੇ ਕਮਰਸ਼ੀਅਲ ਤੌਰ ’ਤੇ ਵੈਕਸੀਨ ਦੀਆਂ ਲਗਭਗ 2.30 ਕਰੋੜ ਖੁਰਾਕਾਂ ਦੁਨੀਆ ਦੇ 20 ਦੇਸ਼ਾਂ ਨੂੰ ਮੁਹੱਈਆ ਕਰਵਾ ਚੁੱਕਾ ਹੈ। ਦੱਸ ਦੇਈਏ ਕਿ ਭਾਰਤ ਨੇ ਪਾਕਿਸਤਾਨ ਨੂੰ ਛੱਡ ਕੇ ਸਾਰੇ ਗੁਆਂਢੀ ਦੇਸ਼ਾਂ ਨੂੰ ਭਾਰਤ ਵਿਚ ਤਿਆਰ ਕੀਤੀ ਵੈਕਸੀਨ ਉਪਲਬਧ ਕਰਵਾਈ ਹੈ । ਪਾਕਿਸਤਾਨ ਨੂੰ ਉਸ ਵਲੋਂ ਭਾਰਤ ਖਿਲਾਫ ਕੀਤੀਆਂ ਜਾਂਦੀਆਂ ਕਾਰਵਾਈਆਂ ਕਾਰਨ ਵੈਕਸੀਨ ਉਪਲਬਧ ਨਹੀਂ ਕਰਵਾਈ ਗਈ । ਉਧਰ ਪਾਕਿਸਤਾਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਭਾਰਤ ਆਪਣੇ ਆਲੇ-ਦੁਆਲੇ ਦੇ ਸਾਰੇ ਦੇਸ਼ਾਂ ਨੂੰ ਵੈਕਸੀਨ ਵੰਡ ਰਿਹਾ ਹੈ ਪਰ ਉਹ ਚਾਹ ਕੇ ਵੀ ਵੈਕਸੀਨ ਭਾਰਤ ਤੋਂ ਨਾ ਮੰਗ ਸਕਿਆ ਅਤੇ ਚੀਨ ਦੁਆਲੇ ਘੁੰਮਦਾ ਰਿਹਾ।

ਭਾਰਤ ਨੇ ਆਪਣੀ ਵੈਕਸੀਨ ਨੂੰ ਹੁਣ ਤਕ ਨੇਪਾਲ, ਮਿਆਂਮਾਰ, ਬੰਗਲਾਦੇਸ਼, ਇੰਡੋਨੇਸ਼ੀਆ, ਬ੍ਰਾਜੀਲ ਭੇਜੀ ਹੈ। ਬ੍ਰਾਜੀਲ ਦੇ ਰਾਸ਼ਟਰਪਤੀ ਨੇ ਤਾਂ ਵੈਕਸੀਨ ਮਿਲਣ ਤੋਂ ਬਾਅਦ ਇਕ ਯਾਦਗਰ ਟਵੀਟ ਵੀ ਕੀਤਾ ਸੀ। ਜਿਸ ’ਚ ਭਗਵਾਨ ਹਨੂੰਮਾਨ ਨੂੰ ਜੜੀ ਬੂਟੀ ਲਿਆਉਂਦੇ ਹੋਏ ਦਿਖਾਇਆ ਗਿਆ ਸੀ। ਇਸ ’ਚ ਭਾਰਤ ਨੂੰ ਵੈਕਸੀਨ ਲਈ ਧੰਨਵਾਦ ਕਿਹਾ ਗਿਆ ਸੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਵੈਕਸੀਨ 145 ਦੇਸ਼ਾਂ ਨੂੰ ਭੇਜਣ ਦਾ ਐਲਾਨ ਕੀਤਾ ਹੈ। ਭਾਰਤ ਨੇ 21 ਜਨਵਰੀ ਨੂੰ ਵੈਕਸੀਨ ਮੈਤਰੀ ਤਹਿਤ ਕੋਰੋਨਾ ਮਹਾਮਾਰੀ ਦੀ ਵੈਕਸੀਨ ਹੋਰ ਦੇਸ਼ਾਂ ’ਚ ਪਹੁੰਚਾਉਣ ਦੀ ਪਹਿਲ ਕੀਤੀ ਸੀ। ਇਨ੍ਹਾਂ ’ਚ ਉਹ ਦੇਸ਼ ਸ਼ਾਮਲ ਹਨ ਜੋ ਛੋਟੇ ਤੇ ਗਰੀਬ ਸੀ ਜਿਵੇਂ ਡੋਮਨਿਕ ਰਿਪਬਲਿਕ। ਭਾਰਤ ਨੇ ਅਜਿਹੇ ਦੇਸ਼ਾਂ ਨੂੰ ਇਹ ਮਦਦ ਮੁਫ਼ਤ ਮੁਹੱਈਆ ਕਰਵਾਈ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤਕ ਹੋਰ ਦੇਸ਼ਾਂ ਨੂੰ ਵੈਕਸੀਨ ਦੀ ਕੁੱਲ ਖੁਰਾਕ ’ਚ ਲਗਪਗ 60 ਲੱਖ ਤੋਂ ਜ਼ਿਆਦਾ 6.47 ਮਿਲੀਅਨ ਮਦਦ ਦੇ ਤੌਰ ’ਤੇ ਜਦ ਕਿ 1 ਕਰੋਡ 50 ਤੋਂ ਜ਼ਿਆਦਾ ਖੁਰਾਕ ਕਮਰਸ਼ੀਅਲ ਤੌਰ ’ਤੇ ਮੁਹੱਈਆ ਕਰਵਾਈ ਗਈ ਹੈ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਤਕ ਬੰਗਲਾਦੇਸ਼ ਨੂੰ 20 ਲੱਖ, ਮਿਆਂਮਾਰ ਨੂੰ 10.7 ਲੱਖ, ਨੇਪਾਲ ਨੂੰ 10 ਲੱਖ, ਭੂਟਾਨ ਨੂੰ ਡੇਢ ਲੱਖ, ਮੌਰਿਸ਼ਿਅਸ ਨੂੰ ਇਕ ਲੱਖ, ਸੈਸ਼ੇਲਸ ਨੂੰ 50 ਹਜ਼ਾਰ, ਸ਼੍ਰੀਲੰਕਾ ਨੂੰ 5 ਲੱਖ, ਬਹਿਰੀਨ ਨੂੰ 1 ਲੱਖ, ਓਮਾਨ ਨੂੰ 1 ਲੱਖ, ਅਫਗਾਨਿਸਤਾਨ ਨੂੰ 5 ਲੱਖ, ਬਾਰਬਾਡੋਸ ਨੂੰ 1 ਲੱਖ ਅਤੇ ਡੋਮਨਿਕ ਰਿਪਬਲਿਕ ਨੂੰ 70 ਹਜ਼ਾਰ ਵੈਕਸੀਨ ਦੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ। ਬ੍ਰਾਜੀਲ, ਮੋਰੋਕੋ, ਕੁਵੈਤ,ਬੰਗਲਾਦੇਸ਼, ਮਿਸਰ, ਅਲਜੀਰੀਆ, ਦੱਖਣੀ ਅਫ਼ਰੀਕਾ, ਯੂਏਈ ਅਤੇ ਮਿਆਂਮਾਰ ਨੂੰ ਵੀ ਇੰਨੀ ਹੀ ਖੁਰਾਕ ਮੁਹੱਈਆ ਕਰਵਾਈ ਗਈ ਹੈ।

Related News

ਅਲਬਰਟਾ ‘ਚ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਅਤੇ 1,735 ਕੇਸ ਆਏ ਸਾਹਮਣੇ

Rajneet Kaur

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਕੈਨੇਡਾ ਦੇ ਕਾਮਿਆਂ ਦੀ ਸੰਸਥਾ ਯੂਨੀਫੋਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

Vivek Sharma

Leave a Comment