channel punjabi
Canada International News North America

ਅਲਬਰਟਾ ‘ਚ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਅਤੇ 1,735 ਕੇਸ ਆਏ ਸਾਹਮਣੇ

ਅਲਬਰਟਾ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 19 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1,836 ਹੋਰ ਲੋਕ ਕੋਰੋਨਾ ਪਾਜ਼ੀਟਿਵ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ 8 ਮੌਤਾਂ ਐਡਮਿੰਟਨ ਕੈਪੀਟਲ ਕੇਅਰ ਲਿਨਵੁੱਡ ਫੈਸਿਲਟੀ ਨਾਲ ਸਬੰਧਤ ਹਨ। ਮੰਗਲਵਾਰ ਨੂੰ ਇੱਥੋਂ 84 ਮਾਮਲੇ ਦਰਜ ਹੋਏ ਹਨ। ਸੂਬੇ ਦੀ ਉੱਚ ਡਾਕਟਰ ਡਾ. ਡੀਨਾ ਹਿਨਸ਼ਾਅ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ 1,735 ਕੇਸਾਂ ਦੀ ਪੁਸ਼ਟੀ ਹੋਈ ਹੈ। ਹਰ ਦਿਨ 1500 ਤੋਂ ਪਾਰ ਕੋਵਿਡ 19 ਕੇਸ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ।

ਇਸ ਸਮੇਂ 601 ਲੋਕ ਹਸਪਤਾਲ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਵਿਚੋਂ 100 ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਹਨ। ਸੂਬੇ ਵਿਚ ਕੋਰੋਨਾ 615 ਲੋਕਾਂ ਦੀ ਜਾਨ ਲੈ ਚੁੱਕਾ ਹੈ। ਬੀਤੇ ਦਿਨ 3 ਮੌਤਾਂ ਉੱਤਰੀ ਅਤੇ ਸੈਂਟਰਲ ਅਲਬਰਟਾ, 3 ਅਲਬਰਟਾ ਅਤੇ 13 ਮੌਤਾਂ ਅਡਮਿੰਟਨ ਨਾਲ ਸਬੰਧਤ ਹਨ। ਐਤਵਾਰ ਨੂੰ ਅਲਬਰਟਾ ਵਿਚ ਕੋਰੋਨਾ ਦੇ ਸਰਗਰਮ ਮਾਮਲੇ 700 ਸਨ। ਅਲਬਰਟਾ ਵਿਚ ਕੁੱਲ 48,467 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 4,15,182 ਹੋ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਪ੍ਰੀਮੀਅਰ ਜੈਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਉਹ ਇਨਡੋਰ ਇਕੱਠ ਨੂੰ ਬੰਦ ਕਰਨ ਜਾ ਰਹੇ ਹਨ ਅਤੇ ਵਪਾਰਕ ਕਾਰਜਾਂ ਕਰਕੇ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ।

Related News

ਕੋਵਿਡ-19 ਕਾਰਨ 2020 ਵਿਚ ਕੈਨੇਡਾ ਦੀ ਸੈਰ-ਸਪਾਟਾ ਆਰਥਿਕਤਾ ਨੂੰ ਪਿਆ ਵੱਡਾ ਘਾਟਾ

Rajneet Kaur

ਹੰਬਰ ਰਿਵਰ ਹਸਪਤਾਲ ਦੀ ਇਮਾਰਤ ‘ਚ ਚੋਰੀ ਹੋਈ ਕਾਰ ਟਕਰਾਉਣ ਤੋਂ ਬਾਅਦ ਔਰਤ ਨੂੰ ਕੀਤਾ ਗਿਆ ਕਾਬੂ

Rajneet Kaur

BIG NEWS : ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ : ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਵਿਸਾਖੀ ਦੀ ਵਧਾਈ

Vivek Sharma

Leave a Comment