channel punjabi
Canada International News North America

ਬ੍ਰਿਟਿਸ਼ ਕੋਲੰਬੀਆ ‘ਚ ਲਗਾਤਾਰ ਵਧਦਾ ਜਾ ਰਿਹਾ ਹੈ ਕੋਰੋਨਾ ਦਾ ਪ੍ਰਭਾਵ, ਮਾਹਿਰਾਂ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਦਿੱਤੀ ਸਲਾਹ

ਲਗਾਤਾਰ ਵਧ ਰਿਹਾ ਹੈ ਕੋਰੋਨਾ ਵਾਇਰਸ ਦਾ ਕਹਿਰ

ਬ੍ਰਿਟਿਸ਼ ਕੋਲੰਬੀਆ BC ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇਕ

ਮਾਹਿਰ ਅਣਗਹਿਲੀ ਨੂੰ ਦੱਸ ਰਹੇ ਨੇ ਕੋਰੋਨਾ ਦੇ ਫੈਲਣ ਦਾ ਵੱਡਾ ਕਾਰਨ

ਸੂਬੇ ਦੀ ਸਿਹਤ ਅਧਿਕਾਰੀ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਗੰਭੀਰ ਕਦਮ ਚੁੱਕਣ ਦੀ ਅਪੀਲ

ਵਿਕਟੋਰੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਰੋਨਾ ਵਾਇਰਸ ਤੇ ਸੰਕਰਮਿਤ ਹੋਏ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਇਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਨੀਂਦ ਉੱਡੀ ਹੋਈ ਹੈ ।

ਸੂਬੇ ਵਿਚ ਰੋਜ਼ਾਨਾ ਕੇਸਾਂ ਦੀ ਗਿਣਤੀ ਹਾਲ ਹੀ ਦੇ ਹਫਤਿਆਂ ਵਿਚ ਕਾਫ਼ੀ ਵੱਧ ਗਈ ਹੈ, ਜਦੋਂਕਿ 72 ਘੰਟੇ ਦੀ ਮਿਆਦ ਵਿਚ 236 ਨਵੇਂ ਕੇਸ ਦਰਜ ਕੀਤੇ ਗਏ। ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਇਕੋ ਦਿਨ ਵਿਚ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ।

ਇਹ ਸਥਿਤੀ ਸਿਹਤ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੋਵਾਂ ਲਈ ਤੋ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ । ਕੈਨੇਡਾ ਵਿੱਚ ਨਵੀਆਂ ਪਾਬੰਦੀਆਂ ਸਬੰਧੀ ਵੀ ਚਰਚਾ ਹੋ ਰਹੀ ਹੈ । ਸਿਹਤ ਮਾਹਿਰਾਂ ਨੇ ਡਰ ਜ਼ਾਹਰ ਕੀਤਾ ਹੈ ਕਿ ਜੇ ਬੀ.ਸੀ. ਚ ਕੋਰੋਨਾ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਮਹਾਂਮਾਰੀ ਦੇ ਪਿਛਲੇ ਸਿਖਰਾਂ ਦੇ ਮੁਕਾਬਲੇ ਜਲਦੀ ਹੀ ਕੋਵਿਡ -19 ਦੇ ਹੋਰ ਨਵੇਂ ਕੇਸ ਆਉਣਗੇ ।

ਪਰ ਅਚਾਨਕ ਵਾਧੇ ਪਿੱਛੇ ਕਾਰਨ ਕੀ ਹੈ?

ਨਵੇਂ ਕੋਵਿਡ -19 ਕੇਸਾਂ ਦੀ ਮਾਰ ‘ਚ ਉਮਰ ਸਮੂਹ ਤਬਦੀਲ ਹੋ ਗਿਆ ਹੈ, ਸਿਰਫ ਬੀ.ਸੀ. ‘ਚ ਨਹੀਂ ਸਗੋਂ ਸਾਰੇ ਕੈਨੇਡਾ ਵਿਚ। ਬੀ.ਸੀ. ਵਿਚ, 20 ਤੋਂ 29 ਸਾਲ ਦੀ ਉਮਰ ਦੇ ਲੋਕ ਹੁਣ ਸੰਕਰਮਣ ਦੇ ਸਭ ਤੋਂ ਵੱਡੇ ਵਾਧੇ ਨੂੰ ਝੱਲ ਰਹੇ ਹਨ । 30 ਤੋਂ 39 ਸਾਲ ਦੇ ਲੋਕ ਵੀ ਪ੍ਰਾਂਤ ਦੇ ਸੰਕਰਮਣ ਦੇ ਇੱਕ ਅਣਸੁਖਾਵੇਂ ਦੌਰ ਵਿਚੋਂ ਨਿਕਲ ਰਹੇ ਨੇ।

ਆਖਰ ਲਗਾਤਾਰ ਬ੍ਰਿਟਿਸ਼ ਕੋਲੰਬੀਆ BC ਵਿੱਚ ਹੀ ਕੋਰੋਨਾ ਦੇ ਮਾਮਲੇ ਲਗਾਤਾਰ ਕਿਉਂ ਵਧਦੇ ਜਾ ਰਹੇ ਨੇ ? ਇਸ ਬਾਰੇ ਡਾ. ਬੋਨੀ ਹੈਨਰੀ ਨੇ ਨੌਜਵਾਨਾਂ ਤੇ COVID-19 ਦੇ ਸੰਭਾਵਤ ਲੰਮੇ ਸਮੇਂ ਦੇ ਪ੍ਰਭਾਵਾਂ ਦੀ ਵਿਆਖਿਆ ਕੀਤੀ ।

ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਡਾ. ਰੇਕਾ ਗੁਸਤਾਫਸਨ ਨੇ ਪ੍ਰਾਈਵੇਟ ਇਨਡੋਰ ਪਾਰਟੀਆਂ ਵੱਲ ਇਸ਼ਾਰਾ ਕੀਤਾ ਹੈ ਅਤੇ ਵੱਧ ਰਹੇ ਕੇਸਾਂ ਦੀ ਗਿਣਤੀ ਦਾ ਸਭ ਤੋਂ ਵੱਡਾ ਜ਼ਰੀਆ ਦੱਸਿਆ । ਚੀਨ ਤੋਂ ਆ ਰਹੀਆਂ ਉਡਾਨਾਂ ਵੱਲ ਵੀ ਇਸ਼ਾਰਾ ਕੀਤਾ ਗਿਆ। ਪਰ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਕੈਨੇਡਾ ਦੀ ਸਰਹੱਦ ਅਮਰੀਕਾ ਦੇ ਸੂਬੇ ਨਾਲ ਲੱਗਦੀ ਹੈ ਅਤੇ ਇਹ ਵੀ ਇੱਕ ਵੱਡਾ ਕਾਰਨ ਹੈ ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਦੇ ਜ਼ਿਆਦਾ ਫੈਲਣ ਦਾ ।

ਏਸ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਾ ਕਰਨਾ, ਮਾਸਕ ਦਾ ਇਸਤੇਮਾਲ ਨਾ ਕਰਨਾ, ਅਤੀ ਜ਼ਰੂਰੀ ਕੰਮ ਤੋਂ ਬਿਨਾ ਵੀ ਲਗਾਤਾਰ ਅੰਦਰ ਬਾਹਰ ਆਂਦੇ ਜਾਉਣਾ ਵੀ ਕੋਰੋਨਾ ਨੂੰ ਵਧਾ ਰਿਹਾ ਹੈ।

ਸੂਬਾਈ ਸਿਹਤ ਅਧਿਕਾਰੀ ਡਾ. ਥੈਰੈਸਾ ਨੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੀ ਅਪੀਲ ਕੀਤੀ ਹੈ।

Related News

ਓਂਟਾਰੀਓ ਵਿਖੇ ਕੋਰੋਨਾ ਵਾਇਰਸ ਦੇ 2000 ਤੋਂ ਵੱਧ ਮਾਮਲੇ ਹੋਏ ਦਰਜ, ਸਿਹਤ ਵਿਭਾਗ ਮੁਸਤੈਦ

Vivek Sharma

ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵਿੱਚ ‘ਕੋਰੋਨਾ’ ਸਭ ਤੋਂ ਵੱਡੀ ਰੁਕਾਵਟ : ਬੈਂਕ ਆਫ਼ ਕੈਨੇਡਾ ਗਵਰਨਰ

Vivek Sharma

ਉੱਤਰੀ ਵੈਨਕੂਵਰ ਵਿੱਚ ਕਈ ਲੋਕਾਂ ਨੂੰ ਚਾਕੂ ਮਾਰਨ ਦੀ ਵਾਰਦਾਤ, 1 ਦੀ ਮੌਤ, ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ

Vivek Sharma

Leave a Comment