channel punjabi
International News

ਰੂਸ ਅਤੇ ਭਾਰਤ ਮਿਲ ਕੇ ਬਣਾਉਣਗੇ ਕੋਰੋਨਾ ਵੈਕਸੀਨ, ‘ਚਾਇਨਾ ਵਾਇਰਸ ‘ਦਾ ਹੋਵੇਗਾ ਖ਼ਾਤਮਾ !

ਕੋਰੋਨਾ ਨੂੰ ਟੱਕਰ ਦੇਣਗੇ ਦੋ ਪੁਰਾਣੇ ਮਿੱਤਰ ਦੇਸ਼ ਰੂਸ ਅਤੇ ਭਾਰਤ

ਕੋਰੋਨਾ ਵੈਕਸੀਨ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ ਰੂਸ

ਕੋਰੋਨਾ ਵੈਕਸੀਨ ‘ਸਪੁਤਨਿਕ-V’ ਦੇ ਉਤਪਾਦਨ ਲਈ ਭਾਰਤ ਨਾਲ ਰੂਸ ਦੀ ਗੱਲਬਾਤ ਜਾਰੀ

ਭਾਰਤ ਵਿੱਚ ਜਲਦੀ ਹੀ ਸ਼ੁਰੂ ਹੋਣਗੇ ਸਪੁਤਨਿਕ-V ਦੇ ਅਧਿਕਾਰਿਕ ਤੌਰ ‘ਤੇ ਟਰਾਇਲ

ਮਾਸਕੋ/ਨਵੀਂ ਦਿੱਲੀ : ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ 2 ਕਰੋੜ ਤੋਂ ਪਾਰ ਪਹੁੰਚ ਗਏ ਹਨ। ਕਈ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਰੂਸ ਨੇ ਕੋਰੋਨਾ ਵੈਕਸੀਨ ਤਿਆਰ ਕਰ ਲੈਂਦਾ ਐਲਾਨ ਕਰ ਦਿੱਤਾ ਹੈ। ਇਸ ਵਿਚਾਲੇ ਰੂਸ ਆਪਣੇ ਵਲੋਂ ਵਿਕਸਿਤ ਕੀਤੀ ਗਈ ਕੋਰੋਨਾ ਵੈਕਸੀਨ ‘ਸਪੁਤਨਿਕ-V’ ਦੇ ਉਤਪਾਦਨ ਦੇ ਲਈ ਭਾਰਤ ਦੇ ਨਾਲ ਸਾਂਝੇਦਾਰੀ ਕਰਨਾ ਚਾਹੁੰਦਾ ਹੈ। ਇਹ ਗੱਲ ਰਸ਼ੀਅਨ ਡਾਇਰੈਕਟ ਇੰਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ) ਦੇ ਸੀ.ਈ.ਓ. ਕਿਰਿਲ ਦਿਮਿੱਤ੍ਰੀ ਨੇ ਕਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੀ 11-12 ਅਗਸਤ ਨੂੰ ਰੂਸ ਵੱਲੋਂ ਕੋਰੋਨਾ ਵੈਕਸੀਨ ਬਣਾ ਲਏ ਜਾਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਰੂਸ ਦੁਨੀਆ ਦਾ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਵਾਲਾ ਦੇਸ਼ ਬਣ ਗਿਆ ਸੀ । ਇਹ ਬਹੁਤ ਅਸਰਦਾਰ ਹੈ ਤੇ ਇਸ ਮਹਾਮਾਰੀ ਦੇ ਖਿਲਾਫ ਇਨਸਾਨ ਵਿਚ ਸਥਿਰ ਇਮਿਊਨਿਟੀ ਵਿਕਸਿਤ ਕਰਦੀ ਹੈ। ਵੈਕਸੀਨ ਨੂੰ ‘ਸਪੁਤਨਿਕ-V’ ਨਾਮ ਦਿੱਤਾ ਗਿਆ ਹੈ।


‘ਸਪੂਤਨਿਕ-V’ ਨੂੰ ਗੈਮੇਲੀਆ ਰਿਸਰਚ ਇੰਸਟੀਚਿਊਟ ਆਫ਼ ਐਪਿਡੇਮਿਓਲਾਜੀ ਐਂਡ ਮਾਈਕ੍ਰੋਬਾਇਓਲੋਜੀ ਨੇ ਆਰ.ਡੀ.ਆਈ.ਐੱਫ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਹਾਲਾਂਕਿ ਵੈਕਸੀਨ ਦੇ ਤੀਜੇ ਪੜਾਅ ਦੇ ਵੱਡੇ ਪੈਮਾਨੇ ‘ਤੇ ਕਲੀਨਿਕਲ ਟਰਾਇਲ ਨਹੀਂ ਹੋਏ ਹਨ।

‘ਸਪੂਤਨਿਕ-V’ ਦੇ ਉਤਪਾਦਨ ‘ਚ ਕਈ ਦੇਸ਼ਾਂ ਦੀ ਦਿਲਚਸਪੀ

ਇਕ ਆਨਲਾਈਨ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਦਿਮਿਤ੍ਰੀ ਨੇ ਕਿਹਾ ਕਿ ਲੈਟਿਨ ਅਮਰੀਕਾ, ਏਸ਼ੀਆ ਤੇ ਮੱਧ ਪੂਰਬ ਵਿਚ ਕਈ ਰਾਸ਼ਟਰ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਿਚ ਰੂਚੀ ਰੱਖਦੇ ਹਨ।

ਕਿਰਿਲ ਦਿਮਿੱਤ੍ਰੀ,CEO,ਆਰ.ਡੀ.ਆਈ.ਐੱਫ.

ਵੈਕਸੀਨ ਦਾ ਉਤਪਾਦਨ ਬੇਹੱਦ ਮਹੱਤਵਪੂਰਨ ਮੁੱਦਾ ਹੈ। ਅਜੇ ਅਸੀਂ ਭਾਰਤ ਦੇ ਨਾਲ ਸਾਂਝੀਦਾਰੀ ‘ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਉਹ ਗੈਮੇਲੀਆ ਵੈਕਸੀਨ ਦੇ ਉਤਪਾਦਨ ਵਿਚ ਸਮਰੱਥ ਹੈ ਤੇ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਉਹ ਵੈਕਸੀਨ ਉਤਪਾਦਨ ਨੂੰ ਲੈ ਕੇ ਸਾਂਝੇਦਾਰੀਆਂ ਸਾਨੂੰ ਇਸ ਦੀ ਮੰਗ ਦੀ ਪੂਰਤੀ ਕਰਨ ਵਿਚ ਸਮਰੱਥ ਬਣਾਏਗੀ।

ਭਾਰਤ ਵਿਚ ਵੀ ਸ਼ੁਰੂ ਹੋ ਸਕਦਾ ਹੈ ਟਰਾਇਲ

ਦਿਮਿਤ੍ਰੀ ਨੇ ਅੱਗੇ ਕਿਹਾ ਕਿ ਰੂਸ ਅੰਤਰਰਾਸ਼ਟਰੀ ਸਹਿਯੋਗ ਦੀ ਦਿਸ਼ਾ ਵਿਚ ਦੇਖ ਰਿਹਾ ਹੈ। ਅਸੀਂ ਨਾ ਸਿਰਫ ਰੂਸ ਵਿਚ ਬਲਕਿ ਯੂ.ਏ.ਈ., ਸਾਊਦੀ ਅਰਬ ਤੇ ਸ਼ਾਇਦ ਬ੍ਰਾਜ਼ੀਲ ਅਤੇ ਭਾਰਤ ਵਿਚ ਵੀ ਵੈਕਸੀਨ ਦੇ ਕਲੀਨਿਕਲ ਟਰਾਇਲ ਕਰਨ ਜਾ ਰਹੇ ਹਾਂ। ਅਸੀਂ 5 ਤੋਂ ਵਧੇਰੇ ਦੇਸ਼ਾਂ ਵਿਚ ਵੈਕਸੀਨ ਉਤਪਾਦਨ ਦੀ ਯੋਜਨਾ ਬਣਾ ਰਹੇ ਹਾਂ। ਕੋਵਿਡ-19 ਵੈਕਸੀਨ ਨੂੰ ਲੈ ਕੇ ਏਸ਼ੀਆ, ਲੈਟਿਨ ਅਮਰੀਕਾ, ਇਟਲੀ ਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਬੇਹੱਦ ਭਾਰੀ ਮੰਗ ਹੈ। ਫਿਲਹਾਲ ਮੰਨਿਆ ਜਾ ਰਿਹਾ ਹੈ ਕੀ ਰੂਸ ਅਤੇ ਭਾਰਤ ਮਿਲ ਕੇ 50 ਹਜ਼ਾਰ ਲੋਕਾਂ ਤੇ ਇਸਦਾ ਪਰੀਖਣ ਕਰ ਸਕਦੇ ਹਨ।

Related News

ਬੈਰੀ, ਓਂਟਾਰੀਓ ਵਿਚ ਦੋਵੇਂ ਵਾਲਮਾਰਟ ਟਿਕਾਣਿਆਂ ਦੇ ਸਟਾਫ ਨੇ ਨਾਵਲ ਕੋਰੋਨਾ ਵਾਇਰਸ ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਰਾਸ਼ਟਰਪਤੀ ਡੋਨਾਲਡ ਟਰੰਪ ਬੇਰੂਤ ਦੀ ਮਦਦ ਲਈ ‘ਅੰਤਰਰਾਸ਼ਟਰੀ ਕਾਨਫਰੰਸ ਕਾਲ’ ਵਿੱਚ ਲੈਣਗੇ ਹਿੱਸਾ

Rajneet Kaur

AstraZeneca ਵੈਕਸੀਨ ਕਾਰਨ ਖੂਨ ਦੇ ਗਤਲੇ ਬਣਨ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਅਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

Vivek Sharma

Leave a Comment