channel punjabi
International News USA

ਡੋਨਾਲਡ ਟਰੰਪ ਨੇ ਅਮਰੀਕਾ ਦੀ ਸਾਖ਼ ਨੂੰ ਮਿੱਟੀ ਵਿੱਚ ਮਿਲਾਇਆ : ਬਰਾਕ ਓਬਾਮਾ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਵੱਡੇ ਆਗੂਆਂ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ

‘ਅਮਰੀਕੀ ਲੋਕਤੰਤਰ ਲਈ ਟਰੰਪ ਇਕ ਵੱਡਾ ਖ਼ਤਰਾ, ਰਾਸ਼ਟਰਪਤੀ ਦਫਤਰ ‘ਚ ਬੈਠਣ ਦੇ ਨਹੀਂ ਕਾਬਿਲ’

ਟਰੰਪ ਨੇ ਮਿੱਟੀ ‘ਚ ਮਿਲਾ ਦਿੱਤੀ ਅਮਰੀਕਾ ਦੀ ਸਾਖ਼ : ਓਬਾਮਾ


ਵਾਸ਼ਿੰਗਟਨ : ਅਮਰੀਕਾ ਵਿੱਚ ਹੈ ਜਿਵੇਂ-ਜਿਵੇਂ ਰਾਸ਼ਟਰਪਤੀ ਚੋਣਾਂ ਲਈ ਚੋਣ ਪ੍ਰਚਾਰ ਦਾ ਕੰਮ ਤੇਜ਼ੀ ਫੜ ਰਿਹਾ ਹੈ, ਉਸੇ ਤੇਜ਼ੀ ਨਾਲ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਵੀ ਤੇਜ਼ ਹੋ ਚੁੱਕੀ ਹੈ । ਟਰੰਪ ਅਤੇ ਬਿਡੇਨ ਵਿਚਾਲੇ ਚੱਲ ਰਹੇ ਸ਼ਬਦੀ ਬਾਣ ਹੁਣ ਪਹਿਲਾਂ ਨਾਲੋਂ ਜ਼ਿਆਦਾ ਤਿੱਖੇ ਹੋ ਚੁੱਕੇ ਨੇ। ਅਜਿਹੇ ਵਿਚ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਟਰੰਪ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਛੱਡ ਰਹੀ। ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਸੀਨੀਅਰ ਆਗੂਆਂ ਵਿਚਾਲੇ ਜਾਰੀ ਇਲਜ਼ਾਮ ਬਾਜ਼ੀ ਦਾ ਦੌਰ ਉਸ ਸਮੇਂ ਹੋਰ ਭਖ਼ ਗਿਆ ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ‘ਤੇ ਤਾਬੜਤੋੜ ਸ਼ਬਦੀ ਹਮਲੇ ਕੀਤੇ ।


ਆਮ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਅੰਗ ਦਾ ਜਵਾਬ ਨਾ ਦੇਣ ਵਾਲੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰਾ ਹਿਸਾਬ ਚੁਕਤਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਓਵਲ ਆਫਿਸ ‘ਚ ਬੈਠਣ ਦੇ ਲਾਇਕ ਹੀ ਨਹੀਂ ਹੈ। ਉਨ੍ਹਾਂ ਦੀ ਨਾਲਾਇਕੀ ਨੇ ਅਮਰੀਕਾ ਦੀ ਸਾਖ਼ ਮਿੱਟੀ ‘ਚ ਮਿਲਾ ਦਿੱਤੀ।

ਓਬਾਮਾ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਪ੍ਰਤੀਨਿਧੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਅਹੁਦੇ ਨੂੰ ਤਮਾਸ਼ਾ ਬਣਾ ਦਿੱਤਾ। ਰਾਸ਼ਟਰਪਤੀ ਹੁੰਦਿਆਂ ਉਹ ਕੁਝ ਕਰ ਨਹੀਂ ਸਕੇ ਕਿਉਂਕਿ ਉਹ ਇਸ ਦੇ ਸਮਰੱਥ ਹੀ ਨਹੀਂ ਹਨ। ਟਰੰਪ ਨੇ ਆਪਣੇ ਕੰਮ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ। ਉਨ੍ਹਾਂ ਨੇ ਹਮੇਸ਼ਾ ਨਿਰਾਸ਼ ਕੀਤਾ। ਇੱਕ ਰਾਸ਼ਟਰਪਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਤੰਤਰ ਦਾ ਰਖਿਅਕ ਹੋਵੇਗਾ ਪ੍ਰੰਤੂ ਲੋਕਤੰਤਰਿਕ ਸੰਸਥਾਵਾਂ ਨੂੰ ਅੱਜ ਜਿੰਨਾ ਖ਼ਤਰਾ ਹੈ, ਉਨ੍ਹਾਂ ਨ ਪਹਿਲੇ ਕਦੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਤੰਤਰ ਨੂੰ ਬਚਾਉਣ ਲਈ ਬਿਡੇਨ ਨੂੰ ਚੁਣਨਾ ਜ਼ਰੂਰੀ ਹੈ।

ਬਿਡੇਨ ਨੇ ‘ਸਹੀ ਸਾਥੀ’ ਚੁਣਿਆ : ਹਿਲੇਰੀ

ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਕਮਲਾ ਹੈਰਿਸ ਦੇ ਰੂਪ ਵਿਚ ਬਿਡੇਨ ਨੇ ‘ਸਹੀ ਸਾਥੀ’ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਾਸ਼ੀਏ ‘ਤੇ ਖੜ੍ਹੇ ਦੇਸ਼ ਨੂੰ ਵਾਪਸ ਪਟੜੀ ‘ਤੇ ਲਿਆਉਣ ਦਾ ਮੌਕਾ ਹੈ। 2016 ਦੀ ਚੋਣ ਵਿਚ ਹਿਲੇਰੀ ਨੂੰ ਹੀ ਮਾਤ ਦੇ ਕੇ ਟਰੰਪ ਰਾਸ਼ਟਰਪਤੀ ਬਣੇ ਸਨ।

ਹਿਲੇਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਕਾਫ਼ੀ ਲੋਕਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਟਰੰਪ ਇੰਨੇ ਖ਼ਤਰਨਾਕ ਹਨ। ਉਨ੍ਹਾਂ ਨੂੰ ਟਰੰਪ ਨੂੰ ਵੋਟ ਦੇਣ ਦਾ ਅਫਸੋਸ ਹੈ ਅਤੇ ਇਸ ਵਾਰ ਉਨ੍ਹਾਂ ਲੋਕਾਂ ਨੇ ਕੰਨ ਫੜ ਲਏ ਹਨ।

ਹਿੰਦੂ ਪ੍ਰਤੀਨਿਧੀਆਂ ਲਈ ਪ੍ਰਰਾਰਥਨਾ ਅਤੇ ਧਿਆਨ ਸੈਸ਼ਨ

ਸੰਮੇਲਨ ਦੇ ਤੀਜੇ ਦਿਨ ਪੁੱਜੇ ਹਿੰਦੂ ਪ੍ਰਤੀਨਿਧੀਆਂ ਅਤੇ ਹੋਰਾਂ ਲਈ ਆਨਲਾਈਨ ਪ੍ਰਰਾਰਥਨਾ ਅਤੇ ਧਿਆਨ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਫਾਇਨਾਂਸ ਕਮੇਟੀ ਦੇ ਮੈਂਬਰ ਅਜੇ ਭੁਟੋਰੀਆ ਨੇ ਕਿਹਾ ਕਿ ਮੈਂ ਭਗਵਾਨ ਗਣੇਸ਼ ਅਤੇ ਹਨੂਮਾਨ ਜੀ ਨੂੰ ਪ੍ਰਰਾਰਥਨਾ ਕਰਦਾ ਹਾਂ ਕਿ ਬਿਡੇਨ ਅਤੇ ਹੈਰਿਸ ਦੀ ਜਿੱਤ ਦੇ ਰਾਹ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਨ। ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਵੱਡਾ ਉਲਟਫੇਰ ਕੀਤਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਦੋਹਾਂ ਹੀ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਭਾਰਤੀ ਮੂਲ ਦੇ ਵੋਟਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ।

Related News

ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ

Rajneet Kaur

ਕੈਨੇਡਾ : ਹਵਾਈ ਸਫਰ ਦੌਰਾਨ ਫੇਸ ਮਾਸਕ ਨਾ ਪਾਉਣ ਦਾ ਨਹੀਂ ਚੱਲੇਗਾ ਬਹਾਨਾ

Rajneet Kaur

ਟੋਰਾਂਟੋ ਵਿੱਚ ਕੋਵਿਡ -19 ਫੀਲਡ ਹਸਪਤਾਲ ਸੰਨੀਬਰੁੱਕ ਵਿਖੇ ਇਸ ਮਹੀਨੇ ਮਰੀਜ਼ਾਂ ਨੂੰ ਲੈਣ ਦੀ ਉਮੀਦ

Rajneet Kaur

Leave a Comment