channel punjabi
Canada News North America

AstraZeneca ਵੈਕਸੀਨ ਕਾਰਨ ਖੂਨ ਦੇ ਗਤਲੇ ਬਣਨ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਅਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

ਐਡਮਿੰਟਨ : ਕੈਨੇਡਾ ਵਿੱਚ AstraZeneca ਵੈਕਸੀਨ ਟੀਕੇ ਦੇ ਸਾਈਡ ਇਫੈਕਟ ਕਾਰਨ ਖੂਨ ਦੇ ਥੱਕੇ ਬਣਨ ਦਾ ਇੱਕ ਹੋਰ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਇਹ ਮਾਮਲਾ ਅਲਬਰਟਾ ਸੂਬੇ ਵਿਖੇ ਮਿਲਿਆ ਹੈ ਅਤੇ ਇਸ ਬਾਰੇ ਅਲਬਰਟਾ ਦੇ ਹੈਲਥ ਵਿਭਾਗ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਵੈਕਸੀਨ ਲੈਣ ਤੋਂ ਬਾਅਦ ਇੱਕ ਆਦਮੀ ਨੂੰ ਖੂਨ ਦੇ ਥੱਕੇ ਹੋਣ ਦੀ ਸ਼ਿਕਾਇਤ ਹੋਈ ਹੈ । ਦੱਸਣਯੋਗ ਹੈ ਕਿ ਇਸ ਵੈਕਸੀਨ ਕਾਰਨ ਦੁਨੀਆ ਭਰ ਵਿੱਚ ਸਾਈਡ ਇਫੈਕਟ ਦੇ ਮਾਮਲੇ ਸਾਹਮਣੇ ਆਏ ਹਨ, ਬਾਵਜੂਦ ਇਸ ਦੇ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਅਲਬਰਟਾ ਦੇ ਸਿਹਤ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਪੀੜਤ ਆਦਮੀ ਦੀ ਉਮਰ 60 ਸਾਲ ਤੋਂ ਉੱਪਰ ਹੈ, ਜਿਸ ਨੇ ਕੁਝ ਸਮਾਂ ਪਹਿਲਾਂ ਹੀ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਖੁਰਾਕ ਲਈ ਸੀ। ਮਰੀਜ਼ ਦੀ ਗੁਪਤਤਾ ਨੂੰ ਬਚਾਉਣ ਲਈ ਉਸਦਾ ਨਾਂ ਅਤੇ ਪਛਾਣ ਜਾਰੀ ਨਹੀਂ ਕੀਤਾ ਗਿਆ, ਪਰ ਅਲਬਰਟਾ ਹੈਲਥ ਨੇ ਦੱਸਿਆ ਹੈ ਕਿ ਪੀੜਤ ਵਿਅਕਤੀ ਇਲਾਜ ਕਰਵਾ ਰਿਹਾ ਹੈ ਅਤੇ ਸਿਹਤਯਾਬ ਹੋ ਰਿਹਾ ਹੈ। ਐਸਟਰਾਜ਼ੇਨੇਕਾ ਟੀਕਾ ਪ੍ਰਾਪਤ ਕਰਨ ਤੋਂ ਬਾਅਦ ਇਹ ਵਿਅਕਤੀ ਇਮਿਊਨ ਥ੍ਰੋਮੋਬੋਟਿਕ ਥ੍ਰੋਮੋਬਸਾਈਟੋਪੀਨੀਆ (VITT) ਨਾਲ ਪੀੜਤ ਪਾਇਆ ਗਿਆ, ਪਰ ਹੁਣ ਉਸ ਦੀ ਹਾਲਤ ਠੀਕ ਹੈ।

ਅਲਬਰਟਾ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ. ਦੀਨਾ ਹਿਨਸ਼ਾਓ ਨੇ ਸ਼ਨੀਵਾਰ ਦੁਪਹਿਰ ਨੂੰ ਕਿਹਾ,
“ਇਹ ਮੇਰੀ ਸਮਝ ਹੈ ਕਿ ਇਸ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੇ ਲੱਛਣ, ਜੇਕਰ ਹੋਣ ਤਾਂ ਵੈਕਸੀਨ ਲੈਣ ਦੇ 4 ਤੋਂ 20 ਦਿਨਾਂ ਦੌਰਾਨ ਸਾਹਮਣੇ ਆਉਂਦੇ ਹਨ। ਸਮੇਂ ਸਿਰ ਮੈਡੀਕਲ ਸਹਾਇਤਾ ਦੇਣ ਤੇ ਮਰੀਜ਼ ਛੇਤੀ ਹੀ ਸਿਹਤਯਾਬ ਹੋਣ ਲੱਗਦਾ ਹੈ।”

ਇਸ ਸਬੰਧੀ ਡਾਕਟਰ ਦੀਨਾ ਹਿਨਸਾਅ ਹਿਨਸ਼ਾਓ ਨੇ ਟਵੀਟ ਦੀ ਲੜੀ ਪੋਸਟ ਕਰਦਿਆਂ ਲਿਖਿਆ, “ਅੱਜ ਅਸੀਂ ਐਸਟ੍ਰਾਜ਼ੇਨੇਕਾ ਟੀਕੇ ਨਾਲ ਜੁੜੇ ਇੱਕ ਬਹੁਤ ਹੀ ਦੁਰਲਭ ਮਾਮਲੇ ਖੂਨ ਦੇ ਗਤਲੇ ਦੇ ਕੇਸ ਦੀ ਘੋਸ਼ਣਾ ਕੀਤੀ । ਰੋਗੀ ਦਾ ਪਤਾ ਲਗਾਇਆ ਗਿਆ, ਤੁਰੰਤ ਇਲਾਜ ਕੀਤਾ ਗਿਆ ਅਤੇ ਉਹ ਠੀਕ ਹੋ ਰਿਹਾ ਹੈ। ਹੁਣ ਜਦੋਂ ਅਸੀਂ ਇਸ ਵੈਕਸੀਨ ਦੇ ਦੁਰਲੱਭ ਮਾੜੇ ਪ੍ਰਭਾਵਾਂ ਬਾਰੇ ਜਾਣਦੇ ਹਾਂ ਅਸੀਂ ਇਸ ਨੂੰ ਵੇਖ ਸਕਦੇ ਹਾਂ ਅਤੇ ਗੰਭੀਰ ਨੁਕਸਾਨ ਜਾਂ ਮੌਤ ਦੇ ਜੋਖਮ ਨੂੰ ਹੋਰ ਵੀ ਘਟਾ ਸਕਦੇ ਹਾਂ ।

ਉਨ੍ਹਾਂ ਦੱਸਿਆ ਕਿ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਮਾੜੇ ਕਿਤਾਬ ਸੰਬੰਧੀ ਕੈਨੇਡਾ ਵਿੱਚ ਇਹ ਸਿਰਫ ਦੂਜਾ ਮਾਮਲਾ ਹੈ।

ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਅਰੰਭ ਵਿੱਚ, ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀਐੱਚਏਸੀ) ਅਤੇ ਕਿਊਬਿਕ ਸਿਹਤ ਮੰਤਰਾਲੇ ਨੇ ਐਸਟਰਾਜ਼ੇਨੇਕਾ ਟੀਕਾ ਪ੍ਰਾਪਤ ਕਰਨ ਤੋਂ ਬਾਅਦ ਸਾਈਡ ਇਫੈਕਟ ਕਾਰਨ ਇੱਕ ਵਿਅਕਤੀ ਨੂੰ ਖੂਨ ਦਾ ਗਤਲਾ ਹੋਣ ਬਾਰੇ ਜਾਣਕਾਰੀ ਦਿੱਤੀ ਸੀ, ਜਿਹੜਾ ਕੈਨੇਡਾ ਵਿੱਚ ਪਹਿਲਾ ਕੇਸ ਦੱਸਿਆ ਗਿਆ ਸੀ।

ਡਾ. ਹਿਨਸ਼ਾਓ ਨੇ ਕਿਹਾ ਕਿ ਦੁਨੀਆ ਭਰ ਦੇ ਇਕੱਠੇ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਲਗਭਗ ਹਰੇਕ 1,00,000 ਤੋਂ 2,50,000 ਖੁਰਾਕਾਂ ਵਿੱਚੋਂ ਖੂਨ ਦੇ ਗਤਲੇ ਦਾ ਇਕ ਕੇਸ ਸਾਹਮਣੇ ਆਉਂਦਾ ਹੈ ।

Related News

BIG NEWS : ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਜੋਇਸ ਏਚਕਵਾਨ ਦੇ ਪਰਿਵਾਰ ਤੋਂ ਜਨਤਕ ਤੌਰ ‘ਤੇ ਮੰਗੀ ਮੁਆਫ਼ੀ

Vivek Sharma

ਓਂਟਾਰੀਓ : ਸਤੰਬਰ ਵਿੱਚ ਦੁਬਾਰਾ ਤੋਂ ਐਲੀਮੈਂਟਰੀ ਸਕੂਲ ਖੋਲ੍ਹਣ ਦੀ ਯੋਜਨਾ ‘ਤੇ ਸੂਬੇ ਦੀਆਂ ਚਾਰ ਅਧਿਆਪਕ ਯੂਨੀਅਨਾਂ ਨੇ ਸਰਕਾਰ ਤੇ ਸਾਧਿਆ ਨਿਸ਼ਾਨਾ

Rajneet Kaur

ਕੋਰੋਨਾ ਦਾ ਖਤਰਾ ਉਂਟਾਰੀਓ ‘ਚ ਬਰਕਰਾਰ, 24 ਘੰਟੇ ‘ਚ 166 ਸੰਕ੍ਰਮਿਤ ਹੋਰ ਆਏ ਸਾਹਮਣੇ

Vivek Sharma

Leave a Comment