channel punjabi
International News

ਅਦਾਕਾਰ ਸੋਨੂੰ ਸੂਦ ਅਤੇ ਅਰਜੁਨ ਰਾਮਪਾਲ ਵੀ ਹੋਏ ਕੋਰੋਨਾ ਦਾ ਸ਼ਿਕਾਰ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

ਮੁੰਬਈ : ਭਾਰਤ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ । ਹਰ ਰੋਜ਼ ਲੱਖਾਂ ਦੀ ਗਿਣਤੀ ‘ਚ ਲੋਕਾਂ ਦੇ ਇਨਫੈਕਟਿਡ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ । ਸਭ ਤੋਂ ਵੱਧ ਖਰਾਬ ਹਾਲਤ ਮਹਾਰਾਸ਼ਟਰ ਸੂਬੇ ਦੀ ਹੈ। ਇੱਥੇ ਵੱਡੀਆਂ ਵੱਡੀਆਂ ਹਸਤੀਆਂ ਕੋਰੋਨਾ ਦਾ ਸ਼ਿਕਾਰ ਹੋ ਚੁੱਕੀਆਂ ਹਨ। ਸਦੀ ਦੇ ਮਹਾਨ ਸਿਤਾਰੇ ਅਮਿਤਾਭ ਬੱਚਣ, ਕ੍ਰਿਕਟ ਦੇ ਮਹਾਰਥੀ ਸਚਿਨ ਤੇਂਦੁਲਕਰ ਸਮੇਤ ਕਈ ਬਾਲੀਵੁੱਡ ਸੈਲੇਬਜ਼ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਹੁਣ ਅਦਾਕਾਰ ਅਰਜੁਨ ਰਾਮਪਾਲ (Arujun Rampal) ਵੀ ਕੋਰੋਨਾ ਦੀ ਲਪੇਟੇ ‘ਚ ਆ ਗਏ ਹਨ। ਇਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਟਵਿੱਟਰ ‘ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ।

ਅਦਾਕਾਰ ਅਰਜੁਨ ਰਾਮਪਾਲ ਨੇ ਸ਼ਨਿਚਰਵਾਰ ਰਾਤ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕੋਵਿਡ ਟੈਸਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਸ਼ੇਅਰ ਕੀਤੀ‌।

ਪੋਸਟ ਨੂੰ ਟਵਿੱਟਰ ‘ਤੇ ਸ਼ੇਅਰ ਕਰ ਕੇ ਉਨ੍ਹਾਂ ਲਿਖਿਆ, ‘ਮੈਂ ਟੈਸਟ ਵਿਚ ਕੋਵਿਡ-19 ਪਾਜ਼ੇਟਿਵ ਆਇਆ ਹਾਂ, ਹਾਲਾਂਕਿ ਮੇਰੇ ਅੰਦਰ ਕੋਈ ਵੀ ਕੋਰੋਨਾ ਦੇ ਲੱਛਣ ਨਹੀਂ ਹੈ। ਮੈਂ ਖ਼ੁਦ ਨੂੰ ਆਈਸੋਲੇਟ ਕਰ ਕੇ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ ਤੇ ਸਾਰੀਆਂ ਮੈਡੀਕਲ ਸਹੂਲਤਾਂ ਲੈ ਰਿਹਾ ਹਾਂ। ਨਾਲ ਹੀ ਸਾਰੇ ਕੋਵਿਡ ਪ੍ਰੋਟੋਕਾਲਸ ਨੂੰ ਫਾਲੋ ਕਰ ਰਿਹਾ ਹਾਂ।’ ਉਨ੍ਹਾਂ ਅੱਗੇ ਲਿਖਿਆ ਹੈ ਜੋ ਲੋਕ ਪਿਛਲੇ 10 ਦਿਨਾਂ ‘ਚ ਮੇਰੇ ਕੰਟੈਕਟ ‘ਚ ਆਏ ਹਨ, ਉਹ ਆਪਣਾ ਕੋਵਿਡ ਟੈਸਟ ਕਰਵਾ ਲੈਣ ਤੇ ਆਪਣਾ ਖ਼ਿਆਲ ਰੱਖਣ। ਇਹ ਬਹੁਤ ਹੀ ਡਰਾਉਣਾ ਸਮਾਂ ਹੈ। ਪਰ ਅਸੀਂ ਜਾਗਰੂਕ ਰਹਿਣਾ ਹੈ ਤੇ ਥੋੜ੍ਹੇ ਸਮੇਂ ਲਈ ਆਪਣਾ ਖ਼ਿਆਲ ਰੱਖਣਾ ਹੈ। ਇਸ ਦਾ ਅੱਗੇ ਚੱਲ ਕੇ ਸਾਨੂੰ ਫਾਇਦਾ ਮਿਲੇਗਾ।’

ਇਸਤੋਂ ਪਹਿਲਾਂ ਬੀਤੇ ਦਿਨ ਗਰੀਬ ਤਬਕੇ ਦੀ ਲਗਾਤਾਰ ਮਦਦ ਕਰਦੇ ਰਹਿਣ ਕਾਰਨ ਪਿਛਲੇ ਇਕ ਸਾਲ ਤੋਂ ਲਗਾਤਾਰ ਸੁਰਖੀਆਂ ਵਿੱਚ ਰਹੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਆਪਣੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਉਹਨਾਂ ਲਿਖਿਆ ਸੀ ਕਿ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਕੁਆਰਨਟਾਇਨ ਕਰ ਲਿਆ ਹੈ ਅਤੇ ਉਹਨਾਂ ਦਾ ਨਜ਼ਰਿਆ ਸਕਾਰਾਤਮਕ ਹੈ।

ਇਸ ਨਾਲ ਹੀ ਸੋਨੂੰ ਸੂਦ ਨੇ ਆਪਣੇ ਪਾਜ਼ਿਟਿਵ ਨਜ਼ਰੀਏ ਬਾਰੇ ਕਈ ਟਵੀਟ ਕੀਤੇ ਸਨ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਹੁਣ ਸਿਖ਼ਰਾਂ ‘ਤੇ ਹੈ । ਕਰੋਨਾ ਦੇ ਅਨੇਕਾਂ ਸ਼੍ਰੇਣੀਆਂ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

Related News

ਪਬਲਿਕ ਹੈਲਥ ਹੈਲੀਫੈਕਸ ‘ਚ ਸੋਬੀਜ਼ ਕਲੇਟਨ ਪਾਰਕ ਵਿਖੇ ਕੋਵਿਡ 19 ਆਉਟਬ੍ਰੇਕ ਦੀ ਰਿਪੋਰਟ: ਨੋਵਾ ਸਕੋਸ਼ੀਆ ਹੈਲਥ

Rajneet Kaur

ਅਮਰੀਕੀ ਚੋਣਾਂ 2020 : ਰਿਪਬਲਿਕਨ ਸੰਮੇਲਨ ‘ਚ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਖਿੱਚ ਦਾ ਕੇਂਦਰ ਰਹੇਗੀ ਭਾਰਤਵੰਸ਼ੀ ਨਿੱਕੀ ਹੇਲੀ

Rajneet Kaur

ਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਟੋਰਾਂਟੋ ਤੋਂ ਆਇਆ ਸਾਹਮਣੇ

Rajneet Kaur

Leave a Comment